Pages

Showing posts with label politics update. Show all posts
Showing posts with label politics update. Show all posts

ਬਿਕਰਮ ਮਜੀਠੀਆ ਹੈ ਡਰੱਗਜ਼ ਸਮਗਲਰ : ਜਗਦੀਸ਼ ਭੋਲਾ

ਜੇ ਮੇਰੇ ਕੋਲ 10 ਗਰਾਮ ਸਮੈਕ ਵੀ ਬਰਾਮਦ ਹੋਈ ਹੋਵੇ ਤਾਂ ਬਿਨ੍ਹਾਂ ਕੇਸ ਚਲਣ ਤੇ ਮੈਨੂੰ ਫਾਸੀ ਲਗਾ ਦਿਤੀ ਜਾਵੇ : ਭੋਲਾ
ਮੋਹਾਲੀ (ਬਿਊਰੋ)- 
ਅੱਜ ਜਗਦੀਸ਼ ਭੋਲਾ ਨੇ ਸ਼ਪਸ਼ਟ ਸ਼ਬਦਾਂ ਵਿਚ ਕਹਿ ਦਿਤਾ ਹੈ ਕਿ ਡਰੱਗਜ਼ ਸਮਗਲਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਹੈ ਜਿਸ ਨੂੰ ਪੰਜਾਬ ਸਰਕਾਰ ਬਚਾ ਰਹੀ ਹੈ। ਇਸ ਨਾਲ ਪੰਜਾਬ ਸਰਕਾਰ ਸੰਕਟ ਵਿਚ ਆ ਗਈ ਹੈ, ਉਸ ਨੇ ਪਹਿਲਾਂ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਡਰੱਗਜ਼ ਸਮਗਲਿੰਗ ਕਰਦੇ ਹਨ। ਜਿਸ ਸਬੰਧੀ ਸੀਬੀਆਈ ਦੀ ਜਾਂਚ ਕਰਾਈ ਜਾਵੇ ਤਾਂ ਕਿ ਉਹ ਸਾਰਿਆਂ ਦੇ ਨਾਮ ਲੈ ਸਕੇ। ਇਸ ਗੱਲ ਤੇ ਪੰਜਾਬ ਦੀ ਸਿਆਸਤ ਵਿਚ ਤਹਿਲਕਾ ਮੱਚਣ ਵਾਲਾ ਹੈ।
ਅਰਜੁਨ ਐਵਾਰਡੀ ਪਹਿਲਵਾਨ ਤੋਂ ਪੁਲਸ ਅਧਿਕਾਰੀ ਅਤੇ ਫਿਰ ਡਰੱਗ ਸਮਗਲਿੰਗ ਦੇ ਦੋਸ਼ ਵਿਚ ਪੁਲਸ ਵਲੋਂ ਫੜ੍ਹੇ ਗਏ ਜਗਦੀਸ਼ ਸਿੰਘ ਭੋਲਾ ਅਤੇ ਉਸ ਦੇ ਸਾਥੀ ਬਿੱਟੂ ਔਲਖ, ਜਗਜੀਤ ਸਿੰਘ ਚਾਹਲ ਅਤੇ ਅਨੂਪ ਸਿੰਘ ਕਾਹਲੋਂ ਨੂੰ ਸੋਮਵਾਰ ਨੂੰ ਉਨ੍ਹਾਂ ਦਾ ਜੂਡੀਸ਼ੀਅਲ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 20 ਜਨਵਰੀ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮੋਹਾਲੀ 'ਚ ਪੇਸ਼ੀ ਭੁਗਤਣ ਆਏ ਜਗਦੀਸ਼ ਸਿੰਘ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗਜ਼ ਸਮੱਗਲਰ ਹੈ, ਨਾ ਕਿ ਉਹ। ਭੋਲਾ ਨੇ ਕਿਹਾ ਕਿ ਉਨਾਂ ਨੂੰ ਇਸ ਮਾਮਲੇ ਵਿਚ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਦੁਆਬੇ ਦਾ ਇਕ ਮੰਤਰੀ ਵੀ ਪੂਰੀ ਤਰਾਂ ਸ਼ਾਮਲ ਹੈ ਅਤੇ ਇਸ ਮੰਤਰੀ ਦਾ ਨਾਂ ਉਹ ਆਉਣ ਵਾਲੇ ਕੁਝ ਦਿਨਾਂ ਵਿਚ ਦੱਸੇਗਾ। ਜਗਦੀਸ਼ ਭੋਲਾ ਨੇ ਸਪੱਸ਼ਟ ਕੀਤਾ ਕਿ ਉਨਾਂ ਨੂੰ 40 ਤੋਂ ਵੀ ਜ਼ਿਆਦਾ ਦਿਨਾਂ ਤੱਕ ਪੁਲਸ ਰਿਮਾਂਡ 'ਤੇ ਰੱਖਿਆ ਗਿਆ ਸੀ, ਜਿਸ ਕਾਰਨ ਕੋਰਟ ਵਿਚ ਪੇਸ਼ੀ ਦੌਰਾਨ ਵੀ ਉਨਾਂ ਨੂੰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ ਸੀ। ਭੋਲਾ ਨੇ ਕਿਹਾ ਕਿ ਜੇਲ ਅਧਿਕਾਰੀਆਂ ਨੂੰ ਵਾਰ-ਵਾਰ ਮਜੀਠੀਆ ਦੇ ਫੋਨ ਆਉਂਦੇ ਹਨ, ਜਦੋਂ ਵੀ ਮਜੀਠੀਆ ਕਹਿ ਦਿੰਦੇ ਹਨ ਕਿ ਇਸ ਕੰਮ ਨੂੰ ਰੋਕ ਦਿੱਤਾ ਜਾਵੇ ਤਾਂ ਸਾਰਾ ਜੇਲ ਪ੍ਰਸ਼ਾਸ਼ਨ ਅਤੇ ਪੁਲਸ ਆਪਣੇ ਕੰਮ ਨੂੰ ਬੰਦ ਕਰ ਦਿੰਦਾ ਸੀ ਅਤੇ ਅਦਾਲਤ ਵਿਚ ਪੇਸ਼ੀ ਦੌਰਾਨ ਪੁਲਸ ਉਨਾਂ ਦਾ ਰਿਮਾਂਡ ਵੀ ਨਹੀਂ ਮੰਗਦੀ ਸੀ।
ਜਗਦੀਸ਼ ਸਿੰਘ ਭੋਲਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ 22 ਹੋਰ ਵੀ ਐੱਸ. ਐੱਸ. ਪੀ. ਮੌਜੂਦ ਹਨ, ਤਾਂ ਉਨਾਂ ਦੇ ਮਾਮਲੇ ਵਿਚ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨੂੰ ਹੀ ਕਿਉਂ ਚੁਣਿਆ ਗਿਆ। ਭੋਲਾ ਨੇ ਕਿਹਾ ਕਿ ਹੁਣ ਐੱਸ. ਐੱਚ. ਓ. ਦਵਿੰਦਰ ਅੱਤਰੀ ਨੇ ਉਨਾਂ ਨੂੰ ਧਮਕੀ ਦਿੱਤੀ ਹੈ ਕਿ ਪਹਿਲਾਂ ਤਾਂ ਤੁਹਾਡੇ ਉਪਰ ਸਿਰਫ਼ ਸੂਡੋ (ਨਸ਼ੀਲਾ ਪਦਾਰਥ) ਹੀ ਪਾਇਆ ਗਿਆ ਹੈ, ਜੇਕਰ ਤੁਸੀਂ ਜ਼ਿਆਦਾ ਗੜਬੜ ਕੀਤੀ ਤਾਂ ਹੈਰੋਇਨ ਵੀ ਪਾ ਦਿੱਤੀ ਜਾਵੇਗੀ। ਭੋਲਾ ਨੇ ਕਿਹਾ ਕਿ ਉਨਾਂ ਦੇ ਘਰ ਜਾਂ ਪਿੰਡ ਝਾਂਮਪੁਰ ਵਿਖੇ ਸਥਿਤ ਸ਼ੈਲਰ ਤੋਂ ਕਿਸੇ ਤਰਾਂ ਦਾ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਸਗੋਂ ਉਨਾਂ ਦੇ ਸ਼ੈਲਰ ਵਿਚੋਂ 1 ਕਰੋੜ ਰੁਪਏ ਦੇ ਚਾਵਲ ਚੋਰੀ ਕਰ ਲਏ ਗਏ। ਉਸ ਨੂੰ ਪੁਲਸ ਬਿਨਾਂ ਵਜਾ ਪ੍ਰੇਸ਼ਾਨ ਕਰ ਰਹੀ ਹੈ। ਭੋਲਾ ਨੇ ਕਿਹਾ ਕਿ ਜੇਕਰ ਉਸ ਕੋਲੋਂ 10 ਗ੍ਰਾਮ ਸਮੈਕ ਜਾਂ ਹੋਰ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ ਤਾਂ ਉਸ ਨੂੰ ਬਿਨਾਂ ਕੇਸ ਚਲਾਏ ਫਾਂਸੀ ਦੇ ਦਿੱਤੀ ਜਾਵੇ।
7 ਗੱਡੀਆਂ ਦਾ ਪੁਲਸ ਕਰ ਰਹੀ ਹੈ ਮਿਸਯੂਜ਼ : ਐਡਵੋਕੇਟ ਕੋਹਲੀ
ਇਸ ਮਾਮਲੇ ਵਿਚ ਬਲਜਿੰਦਰ ਸਿੰਘ ਸੋਨੂੰ, ਜਗਜੀਤ ਸਿੰਘ ਚਾਹਲ ਦੇ ਵਕੀਲ ਆਈ. ਪੀ. ਐੱਸ. ਕੋਹਲੀ ਨੇ ਦੱਸਿਆ ਕਿ ਅੱਜ ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਫੜੀਆਂ ਗਈਆਂ 7 ਗੱਡੀਆਂ ਨਾਲ ਸੰਬੰਧਤ ਦਸਤਾਵੇਜ਼ ਪੇਸ਼ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪੁਲਸ ਇਨਾਂ ਦੀ ਦੁਰਵਰਤੋਂ ਕਰ ਰਹੀ ਹੈ। ਐਡਵੋਕੇਟ ਕੋਹਲੀ ਨੇ ਦੱਸਿਆ ਕਿ ਅਦਾਲਤ ਵਿਚ ਇਕ ਐਪਲੀਕੇਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਨਾਂ ਗੱਡੀਆਂ ਦੇ ਮੀਟਰ ਸੀਜ਼ ਕਰ ਦਿੱਤੇ ਜਾਣ, ਜਿਨਾਂ ਲਈ ਅਦਾਲਤ ਨੇ ਪੁਲਸ ਤੋਂ ਜਵਾਬ ਮੰਗਿਆ।ਪੁਲਸ ਨੇ ਇਸ ਮਾਮਲੇ ਵਿਚ ਕਿਹਾ ਕਿ ਕਿਉਂਕਿ ਇਹ ਗੱਡੀਆਂ ਐੱਨ. ਡੀ. ਪੀ. ਐੱਸ. ਦੇ ਕਾਲੇ ਧਨ ਨਾਲ ਖਰੀਦੀਆਂ ਗਈਆਂ ਹਨ, ਪਰ ਪੁਲਸ ਇਸ ਮਾਮਲੇ ਵਿਚ ਕੋਈ ਸੰਤੋਸ਼ਜਨਕ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਐਡਵੋਕੇਟ ਕੋਹਲੀ ਨੇ ਕਿਹਾ ਕਿ ਅਦਾਲਤ ਵਿਚ ਅਰਜੀ ਦਾਇਰ ਕਰਕੇ ਉਨਾਂ ਨੂੰ ਇਹ ਵੀ ਮੰਗ ਕੀਤੀ ਹੈ ਕਿ ਉਨਾਂ ਦੇ ਮੁਅੱਕਿਲ ਦੇ ਦੋ ਮੋਬਾਈਲ ਫੋਨ ਤੇ ਕੁਝ ਹੋਰ ਸਾਮਾਨ ਵੀ ਰਿਲੀਜ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਐਡਵੋਕੇਟ ਕੋਹਲੀ ਨੇ ਦੱਸਿਆ ਕਿ ਉਨਾਂ ਨੂੰ ਬਲਜਿੰਦਰ ਸਿੰਘ ਉਰਫ਼ ਸੋਨੂੰ ਵਾਰੇ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਬਲਜਿੰਦਰ ਸਿੰਘ ਦਾ ਦਿਲ 40 ਤੋਂ 50 ਫੀਸਦੀ ਚੱਲ ਰਿਹਾ ਹੈ ਅਤੇ ਉਹ ਪੂਰੀ ਤਰਾਂ ਤੰਦਰੁਸਤ ਨਹੀਂ। ਇਸ ਮਾਮਲੇ ਵਿਚ ਵੀ ਮਾਣਯੋਗ ਅਦਾਲਤ ਨੇ ਜੇਲ ਅਥਾਰਟੀ ਤੋਂ 8 ਜਨਵਰੀ ਨੂੰ ਜਵਾਬ ਮੰਗਿਆ ਹੈ ਕਿ ਉਹ ਇਸ ਮਾਮਲੇ ਵਿਚ ਆਪਣੀ ਸਥਿਤੀ ਸਪੱਸ਼ਟ ਕਰੇ। ਭੋਲਾ ਨੇ ਕਿਹਾ ਕਿ ਉਨਾਂ ਨੂੰ ਜੇਲ ਵਿਚ ਇਕ ਓ. ਪੀ. ਜਿੰਦਲ ਨਾਮ ਦਾ ਵਿਅਕਤੀ ਵੀ ਮਿਲਿਆ ਜੋ ਪੁਲਸ ਦੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੋ ਕੇ ਬੋਲ ਰਿਹਾ ਸੀ ਕਿ ਉਸ ਦੇ ਨਾਲ ਪੁਲਸ ਨੇ ਬਹੁਤ ਧੱਕੇਸ਼ਾਹੀ ਕੀਤੀ ਹੈ। ਭੋਲਾ ਨੇ ਕਿਹਾ ਕਿ ਜਿੰਦਲ ਦਾ ਸਵਾ ਕਰੋੜ ਰੁਪਏ ਨਕਦ, ਦੋ ਕਿਲੋ ਸੋਨਾ ਤੇ 20 ਲੱਖ ਦੀਆਂ ਘੜੀਆਂ ਪੁਲਸ ਨੇ ਚੋਰੀ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ ਅੱਜ ਮੋਹਾਲੀ ਦੀ ਅਦਾਲਤ ਵਿਚ ਉਕਤ ਚਾਰ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ, ਬਲਜਿੰਦਰ ਸਿੰਘ, ਸਰਵਜੀਤ ਸਿੰਘ ਸਾਬਾ ਸਮੇਤ ਸਤਿੰਦਰ ਧਾਮੀ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਜਗਦੀਸ਼ ਭੋਲਾ ਦੇ ਮਾਮਲੇ ਵਿਚ ਐਡਵੋਕੇਟ ਨਹਿਲ ਨੇ ਦੱਸਿਆ ਕਿ ਉਹ ਪੁਲਸ ਦੀ ਧੱਕੇਸ਼ਾਹੀ ਖਿਲਾਫ਼ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾ ਰਹੇ ਹਨ, ਜਿਸ ਵਿਚ ਜਗਦੀਸ਼ ਭੋਲਾ ਦੇ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਜਾਵੇਗੀ, ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਕੈਪਟਨ ਕਰਮ ਸਿੰਘ ਦੇ ਪਰਿਵਾਰ ਵੱਲੋਂ ਪਰਮਵੀਰ ਚੱਕਰ ਦੀ ਨਿਲਾਮੀ ਕਰਨ ਦਾ ਐਲਾਨ

ਪੰਜਾਬ ਦੇ ਪਰਮਵੀਰ ਜੇਤੂ ਯੋਧੇ ਦਾ ਪਰਿਵਾਰ  ਸਰਕਾਰ ਵੱਲੋਂ ਐਨਾ ਅਣਗੌਲਿਆ ਕੀਤਾ ਗਿਆ ਕਿ  ਹੁਣ  ਪਰਿਵਾਰ ਨੇ ਪਰਮਵੀਰ ਚੱਕਰ ਦਾ ਖਰੀਦਦਾਰ ਲੱਭਣਾ ਸੁਰੂ ਕਰ ਦਿੱਤਾ ਹੈ।  ਆਨਰੇਰੀ ਕੈਪਟਨ ਕਰਮ ਸਿੰਘ  ਦੇ ਪਰਿਵਾਰ ਨੇ ਭਾਰਤੀ  ਫੌਜ ਦੇ ਇਸ ਵਕਾਰੀ ਸਨਮਾਨ ਨੂੰ  ਮਜਬੂਰੀਵੱਸ ਨਿਲਾਮ ਕਰਨ ਦੀ ਵਿਉਂਤ ਬਣਾਈ ਹੈ।
ਪਹਿਲੀ ਸਿੱਖ ਰੈਂਜਮੈਂਟ  ਵਿੱਚ ਲਾਸ ਨਾਇਕ  ਕਰਮ ਸਿੰਘ ਪਹਿਲਾਂ ਉਹ ਸੈਨਿਕ ਸੀ ਜਿਹੜਾ  1948 ਵਿੱਚ ਪਾਕਿਸਤਾਨ- ਭਾਰਤ ਦੀ ਜੰਗ ਸਮੇਂ  ਤੀਥਵਾਲ ਸੈਕਟਰ ਵਿੱਚ 16 ਗੋਲੀਆਂ ਖਾ ਕੇ  ਦੁ਼ਸ਼ਮਣ ਦਾ ਦਲੇਰੀ ਨਾਲ ਮੁਕਾਬਲਾ ਕਰਦਾ ਰਿਹਾ।   
ਦੂਜੇ ਵਿਸ਼ਵ ਯੁੱਧ ਸਮੇਂ ਬਰਮਾ ਸੈਕਟਰ ਵਿੱਚ ਬ੍ਰਿਟਿਸ਼ ਆਰਮੀ ਦਾ ਸਿਪਾਹੀ ਹੁੰਦੇ  ਹੋਏ ਵੀ ਉਸਨੂੰ  ਮਿਲਟਰੀ ਵਿੱਚੋਂ ਬਹਾਦਰੀ ਪੁਰਸ਼ਕਾਰ ਨਾਲ  ਨਿਵਾਜਿਆ ਗਿਆ ਸੀ ।  
ਲਾਸ ਨਾਇਕ ਕਰਮ ਸਿੰਘ ਉਹਨਾ ਪੰਜ ਸਿਪਾਹੀਆਂ ਵਿੱਚ ਸ਼ਾਮਿਲ  ਜਿਹਨਾਂ ਨੂੰ 1947 ਸਮੇਂ  ਆਜ਼ਾਦੀ ਤੋਂ ਬਾਅਦ ਪਹਿਲੀ ਵਾਰ  ਤਿਰੰਗਾ ਝੰਡਾ ਲਹਿਰਾਉਣ ਦੀ ਲਈ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਰੱਖਿਆ ਗਿਆ।
ਸ: ਕਰਮ ਸਿੰਘ ਦੇ ਪੋਤਰੇ  ਸਤਿਨਾਮ ਸਿੰਘ ਨੇ ਕਿਹਾ ਕਿ  ਸਰਕਾਰਾਂ ਨੇ ਕਦੇ ਉਹਨਾਂ ਦੀ ਬਾਤ ਨਹੀਂ ਪੁੱਛੀ ।  ਨਾ ਕੇਂਦਰ ਸਰਕਾਰਾਂ ਨੇ  ਜੰਗੀ ਫੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਲਾਭ ਦਿੱਤੇ, ਗੈਸ ਏਜੰਸੀ ਤਾਂ ਦੇਣੀ ਹੀ ਕੀ ਸੀ । ਨਾ ਹੀ ਰਾਜ ਸਰਕਾਰਾਂ ਨੇ ਉਹਨਾਂ ਦੇ ਪਰਿਵਾਰ ਨੰ   ਕਿਸੇ ਨੌਕਰੀ ਵਿੱਚ ਰਿਜ਼ਰਵਰੇਸ਼ਨ ਦਾ ਲਾਭ ਦਿੱਤਾ।
ਉਸਨੇ  ਦੱਸਿਆ ਕਿ   ਯੂਨੀਅਨ ਡਿਫੈਸ ਮਨਿਸਟਰ, ਆਰਮੀ ਹੈੱਡਕੁਆਰਟਰ, ਪੰਜਾਬ ਦੇ ਮੁੱਖ ਮੰਤਰੀ ਦੇ  ਦਫ਼ਤਰ, ਸੈਨਿਕ ਭਲਾਈ ਬੋਰਡ ਵੱਲੋਂ ਹਰ ਵਾਰ ਇਹ ਹੀ ਕਹਿ ਕੇ   ਮੋੜ ਦਿੱਤਾ ਜਾਂਦਾ ਕਿ   ਤੁਹਾਡਾ ਪਰਿਵਾਰ ਕੋਈ ਸਹੂਲਤਾਂ ਲੈਣ ਦਾ ਹੱਕਦਾਰ ਨਹੀਂ। ਉਹ ਕਹਿੰਦੇ ਹਨ ਇਹ ਲਾਭ ਸਿਰਫ ਉਸਨੂੰ ਦਿੱਤੇ ਜਾਂਦੇ ਹਨ ਜਿਸ ਨੇ ਪਰਮਵੀਰ ਚੱਕਰ ਪ੍ਰਾਪਤ ਕੀਤਾ ਹੋਵੇ।
ਇਹ ਮਾਮਲਾ  2007 ਵਿੱਚ ਸਾਹਮਣੇ  ਆਇਆ ਸੀ ਜਦੋਂ ਜਨਰਲ ਜੇ ਜੇ ਸਿੰਘ  ਫੌਜ ਦੇ ਮੁਖੀ ਸਨ।
ਸਤਿਨਾਮ ਸਿੰਘ ਦੱਸਦਾ ਹੈ ਕਿ ਉਹਨਾਂ ਨੇ ਮੌਜੂਦਾ  ਆਰਮੀ ਚੀਫ ਜਨਰਲ ਬਿਕਰਮ ਸਿੰਘ ਨੂੰ ਜੁਲਾਈ 2013 ਵਿੱਚ ਫਿਰ  ਚਿੱਠੀ ਲਿਖੀ ਸੀ ਪਰ   ਉਸ ਉਪਰ ਕੋਈ  ਕਾਰਵਾਈ ਨਹੀਂ ਹੋਈ ।
ਸਤਿਨਾਮ ਸਿੰਘ ਇਨਸਾਫ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਾਰ ਵਾਰ ਬੇਨਤੀ ਪੱਤਰ ਲਿਖ ਚੁੱਕਿਆ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਆਪਣੀ ਮੌਤ  ਤੋਂ 20 ਜਨਵਰੀ 1993 ਤੋਂ ਪਹਿਲਾਂ ਕੈਪਟਨ  ਕਰਮ ਸਿੰਘ ਨੇ  ਆਪਣੇ ਪਰਿਵਾਰ ਲਈ ਗੈਸ ਏਜੰਸੀ ਅਲਾਟ ਕਰਨ ਦੀ  ਮੰਗ ਕੀਤੀ ਸੀ ।  ਪਰ ਆਸਾਂ ਨੂੰ ਬੂਰ ਨਹੀਂ ਪਿਆ।
ਪਿੰਡ ਮੱਲੀਆਂ ਜਿਲ੍ਹਾ ਬਰਨਾਲਾ ਦੇ ਕੈਪਟਨ ਕਰਮ ਸਿੰਘ ਦੇ  ਲੜਕੇ  ਪਰਮਜੀਤ ਸਿੰਘ ਅਤੇ ਹਰਜੀਤ ਸਿੰਘ ਦਾ ਪਰਿਵਾਰ ਖੇਤੀਬਾੜੀ ਕਰਕੇ  ਗੁਜ਼ਾਰਾ ਕਰ ਰਿਹਾ ਹੈ। 
ਤੱਥਾਂ ਦਾ ਹਵਾਲਾ ਦਿੰਦੇ ਹੋਏ ਸਤਿਨਾਮ ਸਿੰਘ ਦੱਸਦਾ ਕਿ ਹੁਣ  21 ਪਰਮਵੀਰ ਚੱਕਰ ਨਾਲ ਭਾਰਤੀ ਫੌਜੀਆਂ ਦਾ ਸਨਮਾਨ ਹੋਇਆ ਹੈ, ਜਿੰਨ੍ਹਾਂ ਵਿੱਚੋ 14 ਸੈਨਿਕਾਂ ਨੂੰ ਮਰਨ ਉਪਰੰਤ ਇਸ  ਵਕਾਰੀ ਸਨਮਾਨ ਨਾਲ ਨਿਵਾਜਿਆ ਗਿਆ । ਚਾਰ ਪਰਮਵੀਰ ਚੱਕਰ ਪੰਜਾਬ ਦੇ ਸੈਨਿਕਾਂ ਨੂੰ ਮਿਲੇ ਜਿੰਨ੍ਹਾਂ ਵਿੱਚੋਂ  ਕੈਪਟਨ ਕਰਮ ਸਿੰਘ ਦੇ ਛੱਡ ਕੇ ਬਾਕੀ  ਕੈਪਟਨ ਜੀ ਐਸ ਸਲਾਰੀਆ, ਸੂਬੇਦਾਰ ਜੋਗਿੰਦਰ ਸਿੰਘ ਅਤੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਕੋਈ ਵਾਰਸ ਜਿ਼ੰਦਾ ਨਹੀਂ ।
 ਇਸ ਤਰ੍ਹਾਂ ਦੇ ਇੱਕ ਹੋਰ ਮਾਮਲੇ  ਵਿੱਚ ਪੰਜਾਬ ਸਰਕਾਰ  ਨੇ  25ਲੱਖ ਰੁਪਏ, 1500 ਮਹੀਨਵਾਰ ਪੈਨਸ਼ਨ ਅਤੇ 25 ਏਕੜ ਜ਼ਮੀਨ  ਕੈਪਟਨ ਬਾਨਾ ਸਿੰਘ , ਜਿਸਨੂੰ 1987 ‘ਚ ਸਿਆਚਿਨ ਗਲੇਸ਼ੀਅਰ ਅਪਰੇਸ਼ਨ ਦੌਰਾਨ ਬਹਾਦਰੀ ਦਿਖਾਉਣ ਬਦਲੇ  ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ। ਪਰ  ਕੈਪਟਨ ਕਰਮ ਸਿੰਘ ਦੇ ਪਰਿਵਾਰ ਦਾ ਪੰਜਾਬ ਸਰਕਾਰ ਨੂੰ ਚਿੱਤ ਚੇਤਾ ਵੀ ਨਹੀ ।਼
 ਸਤਿਨਾਮ ਸਿੰਘ ਨੇ ਕਿਹਾ ਪੰਜਾਬ ਸਰਕਾਰ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੇ ਪਰਿਵਾਰ ਨੂੰ  ਇੱਕ ਕਰੋੜ ਰੁਪਏ, ਲੜਕੀ ਨੂੰ ਤਹਿਸੀਲਦਾਰ ਦੀ ਨੌਕਰੀ ਤੇ ਗੈਸ ਏਜੰਸੀ ਆਦਿ ਦਿੱਤੀ ਹੈ। ਪਰ ਕੀ ਦੇਸ਼ ਦੀ ਰਾਖੀ ਕਰਨ ਵਾਲੇ ਦਾਦਾ ਜੀ ਸਰਦਾਰ ਕਰਮ ਸਿੰਘ ਦੀ ਕੁਰਬਾਨੀ ਉਹਨਾਂ ਨਾਲੋਂ ਕਿਸੇ ਤਰ੍ਹਾਂ ਘੱਟ ਹੈ ।

ਕਾਂਗਰਸ ਦੀ ਸਪੱਸ਼ਟ ਹਾਰ ਨੂੰ ਭਾਂਪਦੇ ਹੋਏ ਪ੍ਰਧਾਨ ਮੰਤਰੀ ਨੇ ਅਹੁੱਦਾ ਛੱਡਣ ਦੀ ਇੱਛਾ ਜਾਹਰ ਕੀਤੀ-ਮੁੱਖ ਮੰਤਰੀ ਪੰਜਾਬ

ਬਠਿੰਡਾ/ 5 ਜਨਵਰੀ-ਅਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਪੱਸ਼ਟ ਹਾਰ ਨੂੰ ਭਾਂਪਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਹੁਦਾ ਛੱਡਣ ਦੀ ਇੱਛਾ ਅਗੇਤੀ ਹੀ ਜਾਹਰ ਕਰ ਦਿੱਤੀ ਹੈ, ਇਹ ਗੱਲ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਇੱਥੇ ਆਖੀ। ਅੱਜ ਇਥੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਲ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਇਹ ਵੀ ਇੱਕ ਤੱਥ ਹੈ ਕਿ ਉਨ੍ਹਾਂ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਸਾਰੇ ਫਰੰਟਾਂ ਉਪਰ ਬੁਰੀ ਤਰ੍ਹਾਂ ਨਾਲ ਅਸਫਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੇ ਸਮੁੱਚੇ ਸਿਆਸੀ ਜੀਵਨ ਵਿੱਚ ਉਨ੍ਹਾਂ ਨੇ ਕੋਈ ਵੀ ਅਜਿਹਾ ਪ੍ਰਧਾਨ ਮੰਤਰੀ ਨਹੀਂ ਵੇਖਿਆ ਹੈ ਕਿ ਜਿਸਨੇ ਆਪਣੀ ਅਹੁਦੇ ਨੂੰ ਚੋਣਾਂ ਤੋਂ ਪਹਿਲਾਂ ਛੱਡਣ ਦੀ ਇੱਛਾ ਜਾਹਰ ਕੀਤੀ ਹੋਵੇ। ਨਾਲ ਹੀ ਸ. ਬਾਦਲ ਨੇ ਕਿਹਾ ਕਿ ਅਜਿਹਾ ਕਰਕੇ ਡਾ. ਮਨਮੋਹਨ ਸਿੰਘ ਨੇ ਆਪਣੀ ਪਾਰਟੀ ਕਾਂਗਰਸ ਦੀ ਹਾਰ ਪਹਿਲਾਂ ਹੀ ਪ੍ਰਵਾਨ ਕਰ ਲਈ ਹੈ। ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਹੋਰ ਕਾਬਲ ਬੰਦੇ ਦੀ ਅਗਵਾਈ ਦੀ ਅਣਹੋਂਦ ਵਿੱਚ ਕਾਂਗਰਸੀ ਆਪਣੇ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸੁਫਨੇ ਵੇਖ ਰਹੇ ਹਨ ਜਦ ਕਿ ਨਹਿਰੂ ਗਾਂਧੀ ਪਰਿਵਾਰ ਦੇ ਇਸ ਚਿਰਾਗ ਦੇ ਕੋਲ ਕੋਈ ਵੀ ਪ੍ਰਸ਼ਾਸਕੀ ਤਜਰਬਾ ਨਹੀਂ ਹੈ, ਜਿਸ ਕਾਰਨ ਦੇਸ਼ ਦੇ ਵੋਟਰ ਉਸਨੂੰ ਨਾਮੰਨਜ਼ੂਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਅਜਿਹੇ ਗੈਰ ਤਜ਼ਰਬੇਕਾਰ ਡਰਾਈਵਰ ਵਾਂਗ ਹਨ ਜਿਸ ਵੱਲੋਂ ਚਲਾਈ ਜਾਂਦੀ ਬੱਸ ਕਿਸੇ ਵੀ ਸਮੇਂ ਟੱਪਲਾ ਖਾ ਸਕਦੀ ਹੈ। ਇਸ ਕਰਕੇ ਦੇਸ਼ ਦੇ ਸੂਝਵਾਨ ਵੋਟਰ ਕਦੇ ਵੀ ਅਜਿਹੇ ਗੈਰ ਤਜ਼ਰਬੇਕਾਰ ਵਿਅਕਤੀ ਹੱਥ ਦੇਸ਼ ਦੀ ਵਾਗਡੋਰ ਨਹੀਂ ਸੰਭਾਲਣਗੇ। ਸੰਗਤ ਦਰਸ਼ਨ ਪ੍ਰੋਗਰਾਮ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਇੱਕ ਅਹਿਮ ਨੀਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸੂਬੇ ਦੇ ਪ੍ਰਸ਼ਾਸਨ ਦਾ ਇੱਕ ਅਨਿਖੜਵਾਂ ਅੰਗ ਹੈ ਕਿਉਂਕਿ ਜਿੱਥੇ ਇਹ ਇੱਕ ਪਾਸੇ ਲੋਕਾਂ ਦੀਆਂ ਦੁਖ ਤਕਲੀਫਾਂ ਹੱਲ ਕਰਨ ਵਿੱਚ ਸਹਾਈ ਹੁੰਦਾ ਹੈ ਉਥੇ ਦੂਜੇ ਪਾਸੇ ਇਸ ਨਾਲ ਅਫਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਨੇ ਲੋਕਾਂ ਅਤੇ ਸਰਕਾਰ ਵਿਚਾਲੇ ਦੂਰੀ ਘਟਾ ਕੇ ਸਰਕਾਰ ਨੂੰ ਲੋਕਾਂ ਦੇ ਦਰ ‘ਤੇ ਲਿਆਂਦਾ ਹੈ। ਸ. ਬਾਦਲ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਸਫਲਤਾ ਦੇ ਕਾਰਣ ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਦੀ ਤਰਜ਼ ਉ¤ਪਰ ਪ੍ਰੋਗਰਾਮ ਉਲੀਕ ਰਹੀਆਂ ਹਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਭਲਾਈ ਲਈ ਕੀਤਾ ਹੈ ਆਮ ਆਦਮੀ ਪਾਰਟੀ ਅਜਿਹਾ ਸੋਚ ਵੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ ਸੂਬੇ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਹੈ ਜਿਸ ਨਾਲ ਸੂਬੇ ਦੇ ਖਜ਼ਾਨੇ ਉ¤ਪਰ ਛੇ ਹਜ਼ਾਰ ਕਰੋੜ ਦਾ ਵਾਧੂ ਬੋਝ ਪਿਆ ਹੈ। ਸੂਬਾਈ ਕਾਂਗਰਸ ਵਿੱਚ ਸੰਗਠਨਾਤਮਕ ਢਾਂਚੇ ਦੇ ਐਲਾਨ ਮਗਰੋਂ ਤੇਜ਼ ਹੋਈ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਸ ਨੂੰ ਕਾਂਗਰਸ ਪਾਰਟੀ ਅੰਦਰੂਨੀ ਮਸਲਾ ਦੱਸਿਆ ਅਤੇ ਨਾਲ ਹੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦਾ ਨਾਮ ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੀ ਰਹਿ ਜਾਵੇਗਾ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ (ਪਿਮਸ) ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਹ ਮਸਲਾ ਇੱਕ ਹਫਤੇ ਵਿੱਚ-ਵਿੱਚ ਹੱਲ ਕਰ ਲਿਆ ਜਾਵੇਗਾ।

ਫਿਊਲ ਸਰਚਾਰਜ 'ਚ 3 ਪੈਸੇ ਯੂਨਿਟ ਦਾ ਵਾਧਾ-ਬਿਜਲੀ ਨਿਗਮ ਨੇ ਕੀਤਾ ਸਪੱਸ਼ਟ

ਪਟਿਆਲਾ-ਪੰਜਾਬ ਰਾਜ ਬਿਜਲੀ ਨਿਗਮ ਨੇ ਆਪਣੇ ਥਰਮਲ ਪਲਾਂਟਾਂ ਲਈ ਫਿਊਲ ਦੀਆਂ ਕੀਮਤਾਂ 'ਚ ਹੋਏ ਵਾਧੇ ਦੀ ਪੂਰਤੀ ਲਈ ਖ਼ਪਤਕਾਰਾਂ 'ਤੇ ਬਹੁਤ ਹੀ ਮਾਮੂਲੀ ਦਰਾਂ ਨਾਲ 3 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਫਿਊਲ ਸਰਚਾਰਜ 'ਚ ਵਾਧਾ ਕੀਤਾ ਹੈ | ਨਿਗਮ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਖ਼ਪਤਕਾਰਾਂ 'ਚ ਪਾਇਆ ਜਾ ਰਿਹਾ ਇਹ ਭੁਲੇਖਾ ਕਿ ਨਿਗਮ ਵੱਲੋਂ ਫਿਊਲ ਸਰਚਾਰਜ 'ਚ 12 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਹਿਲੀ ਜਨਵਰੀ ਤੋਂ ਵਾਧਾ ਕਰਕੇ ਖ਼ਪਤਕਾਰਾਂ 'ਤੇ 600 ਕਰੋੜ ਦਾ ਭਾਰ ਪਾ ਦਿੱਤਾ ਹੈ, ਤੱਥਾਂ 'ਤੇ ਆਧਾਰਿਤ ਨਹੀਂ ਹੈ | ਬੁਲਾਰੇ ਅਨੁਸਾਰ 23.89 ਕਰੋੜ ਰੁਪਏ ਸਾਰੀਆਂ ਸ਼੍ਰੇਣੀਆਂ 'ਤੇ ਬੋਝ ਪਵੇਗਾ |
ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਥਰਮਲ ਪਲਾਂਟਾਂ ਲਈ ਫਿਊਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਵਜ੍ਹਾ ਕਾਰਨ ਤੇ ਰੇਲਵੇ ਵੱਲੋਂ ਪੀਕ ਸਰਚਾਰਜ ਦੀ ਦਰ 12 ਫ਼ੀਸਦੀ ਤੋਂ 15 ਫ਼ੀਸਦੀ ਵਧਾਉਣ ਕਰਕੇ ਪੰਜਾਬ ਬਿਜਲੀ ਨਿਗਮ ਨੂੰ ਪੰਜਾਬ ਰਾਜ ਬਿਜਲੀ ਨਿਯੰਤਰਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 3 ਮਹੀਨਿਆਂ ਲਈ ਲਾਉਣਾ ਪੈ ਰਿਹਾ ਹੈ | ਬੁਲਾਰੇ ਅਨੁਸਾਰ ਇਹ ਪਹਿਲੀ ਜਨਵਰੀ, 2014 ਤੋਂ ਸਿਰਫ਼ 3 ਪੈਸੇ ਫਿਊਲ ਚਾਰਜ ਦਾ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਪਹਿਲੀ ਜਨਵਰੀ ਤੋਂ 31 ਮਾਰਚ, 2014 ਦੀ ਤਿਮਾਹੀ ਦੌਰਾਨ ਕੁੱਲ 23.89 ਕਰੋੜ ਰੁਪਏ ਸਾਰੀਆਂ ਸ਼੍ਰੇਣੀਆਂ ਦੇ ਤਕਰੀਬਨ 62 ਲੱਖ ਖ਼ਪਤਕਾਰਾਂ ਭਾਵ ਘਰੇਲੂ, ਗੈਰ-ਰਿਹਾਇਸ਼ੀ, ਉਦਯੋਗਿਕ, ਬਲਕ ਸਪਲਾਈ, ਰੇਲਵੇ ਟਰੈਕਸ਼ਨ ਆਦਿ ਪਾਸੋਂ ਫਿਊਲ ਚਾਰਜ ਵਜੋਂ ਉਗਰਾਹੇ ਜਾਣੇ ਹਨ |

ਪੈਟਰੋਲ 75 ਪੈਸੇ ਅਤੇ ਡੀਜ਼ਲ 50 ਪੈਸੇ ਮਹਿੰਗਾ

ਨਵੀਂ ਦਿੱਲੀ, 3 ਜਨਵਰੀ (ਏਜੰਸੀ)-ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ | ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 75 ਪੈਸੇ ਅਤੇ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲੀਟਰ ਵਧਾਈ ਹੈ | ਪੈਟਰੋਲ ਡੀਜ਼ਲ ਦੀਆਂ ਵਧੀਆਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ | ਆਮ ਆਦਮੀ ਨੂੰ ਤਿੰਨ ਦਿਨਾਂ ਵਿਚ ਇਹ ਦੂਜਾ ਝਟਕਾ ਲੱਗਾ ਹੈ | ਇਸ ਤੋਂ ਪਹਿਲਾਂ 1 ਜਨਵਰੀ ਨੂੰ ਰਸੋਈ ਗੈਸ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿਚ 220 ਰੁਪਏ ਦਾ ਵਾਧਾ ਕੀਤਾ ਸੀ |
ਪੰਜਾਬ ਵਿਚ ਪੈਟਰੋਲ ਇਕ ਰੁਪਏ ਤੇ ਡੀਜ਼ਲ 55 ਪੈਸੇ ਮਹਿੰਗਾ
ਜਲੰਧਰ, (ਸ਼ਿਵ)- ਤੇਲ ਕੰਪਨੀਆਂ ਵੱਲੋਂ ਅੱਜ ਪੈਟਰੋਲ ਦੇ 75 ਪੈਸੇ ਅਤੇ ਡੀਜ਼ਲ ਦੇ ਮੁੱਲ ਵਿਚ 50 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ | ਪੰਜਾਬ ਵਿਚ ਵੈਟ ਜ਼ਿਆਦਾ ਹੋਣ ਕਾਰਨ ਪੈਟਰੋਲ ਦਾ ਮੁੱਲ ਕਰੀਬ ਇੱਕ ਰੁਪਏ ਅਤੇ ਡੀਜ਼ਲ 55 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਏਗਾ | ਪੈਟਰੋਲ ਦਾ ਮੁੱਲ ਡੇਢ ਮਹੀਨਾ ਪਹਿਲਾਂ ਘਟਿਆ ਸੀ ਜਦਕਿ ਹੁਣ ਕਾਫ਼ੀ ਸਮੇਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਦੇ ਮੁੱਲ ਵਿਚ ਵਾਧਾ ਕੀਤਾ ਹੈ | ਡੀਜ਼ਲ ਦਾ ਮੁੱਲ ਹਰ ਮਹੀਨੇ 50 ਪੈਸੇ ਵਧਾਇਆ ਜਾਂਦਾ ਹੈ |
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ
ਸ਼ਹਿਰ ਪੁਰਾਣੀਆਂ ਨਵੀਆਂ
ਕੀਮਤਾਂ ਕੀਮਤਾਂ
ਅੰਮਿ੍ਤਸਰ 78.94 ਰੁਪਏ 80.36 ਰੁਪਏ
ਜਲੰਧਰ 78.96 ਰੁਪਏ 79.96 ਰੁਪਏ
ਲੁਧਿਆਣਾ 79.26 ਰੁਪਏ 80.26 ਰੁਪਏ

ਚਰਚਾ ਗਲੀ ਗਲੀ : ਪੰਜਾਬ ਚ ਵੀ ਕੇਜਰੀਵਾਲ ਕਲਚਰ ਦੀ ਹਾਮੀ ਭਰਨ ਲੱਗੇ ਨੇ ਲੋਕ

ਦਿੱਲੀ ਵਿਚ ਇਕ ਸਾਲ ਦੇ ਅੰਦਰ ਅੰਦਰ ਕੇਜਰੀਵਾਲ ਦੀ ਅਗਵਾਈ ਵਿਚ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੇ ਝਾੜੂ ਨੇ ਦਿੱਲੀ ਦਾ ਰਾਜਨੀਤਕ ਗੰਦ ਹੂੰਝਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਰਕਾਰ ਬਣਨ ਦੇ ਪਹਿਲੇ ਦੋ ਦਿਨਾਂ ਵਿਚ ਹੀ ਦਿੱਲੀ ਵਾਸੀਆਂ ਨੂੰ 667 ਲਿਟਰ ਪਾਣੀ ਮੁਫਤ ਅਤੇ ਬਿਜਲੀ ਦਰਾਂ ਚ ਵੱਡੀ ਰਾਹਤ ਦੇ ਕੇ ਭਾਰਤ ਦੀ ਭ੍ਰਿਸ਼ਟ ਲੀਡਰਸ਼ਿਪ ਨੂੰ ਫਿਕਰ ਪਾ ਦਿੱਤਾ ਹੈ ਅਤੇ ਸਾਰੇ ਦੇਸ਼ ਵਿਚ ਕੇਜਰੀਵਾਲ ਕੇਜਰੀਵਾਲ ਹੋ ਰਹੀ ਹੈ ਅਤੇ ਆਮ ਲੋਕਾਂ ਦੇ ਹੌਸਲੇ ਵਧੇ ਹਨ ਕਿ ਲੋਕ ਚਾਹੁਣ ਤਾਂ ਇਸ ਤਰਾਂ ਦਾ ਬਦਲਾਅ ਸਾਰੇ ਦੇਸ਼ ਵਿਚ ਹੀ ਆ ਸਕਦਾ ਹੈ ਅਤੇ ਉਹ ਦਿਨ ਵੀ ਹੁਣ ਦੂਰ ਨਹੀਂ। ਇਸਦਾ ਅਸਰ ਦੇਸ਼ ਅੰਦਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹੀ ਵੇਖਣ ਨੂੰ ਮਿਲੇਗਾ। ਲੋਕਾਂ ਲਈ ਦੇਵਤਾ ਅਤੇ ਭ੍ਰਿਸ਼ਟ ਲੀਡਰਾਂ ਤੇ ਅਫਸਰਾਂ ਲਈ ਜਿੰਨ ਬਣਕੇ ਪ੍ਰਗਟ ਹੋਏ ਕੇਜਰੀਵਾਲ ਤੋਂ ਜਿੱਥੇ ਬਾਕੀ ਸੂਬਿਆਂ ਦੇ ਅਜਿਹੇ ਲੋਕਾਂ ਵਿਚ ਹਊਆ ਪੈਦਾ ਹੋ ਗਿਆ ਹੈ। ਸਾਡੇ ਪੰਜਾਬ ਦੇ ਸੱਤਾਧਾਰੀ ਲੀਡਰ ਤਾਂ ਸੁਪਨੇ ਵਿਚ ਵੀ  ਗਿੜਗਿੜਾਉਣ  ਲੱਗ ਪਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਸ: ਮਜੀਠੀਆ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿ ਕੇਜਰੀਵਾਲ ਅਕਾਲੀ ਸਰਕਾਰ ਦੀ ਨਕਲ ਕਰ ਰਿਹਾ ਹੈ। ਵਾਹ ਕਿਆ ਬਾਤ ਐੈ? ਇਸਦੇ ਨਾਲ ਹੀ ਮਜੀਠੀਆ ਸਾਹਿਬ ਦੇ ਭੈਣ ਜੀ ਬੀਬੀ ਹਰਸਿਮਰਤ ਨੇ ਬਿਆਨ ਦਾਗ ਦਿੱਤਾ ਹੈ ਕਿ ਕੇਜਰੀਵਾਲ ਦੀ ਪੰਜਾਬ ਚ ਦਾਲ ਨਹੀਂ ਗਲਣੀ ਪਰ ਬੀਬੀ ਜੀ ਕੇਜਰੀਵਾਲ ਨੇ ਤਾਂ ਪੰਜਾਬ ਦੇ ਚੁੱਲੇ ਚ ਅਜਿਹਾ ਬਾਲਣ ਝੋਕ ਦਿੱਤਾ ਹੈ ਕਿ ਦਾਲ ਤਾਂ ਕੀ ਕੋਕੜੂ ਵੀ ਗਲ ਜਾਣਗੇ। ਪੰਜਾਬ ਵਿਚ ਜਿੱਥੇ ਵੀ ਚਾਰ ਆਦਮੀ ਖੜੇ ਹਨ, ਬੈਠੇ ਹਨ, ਕੇਜਰੀਵਾਲ ਦੀ ਹੀ ਚਰਚਾ ਹੈ ਅਤੇ ਪੰਜਾਬ ਦੇ ਬੱਚੇ ਬੱਚੇ  ਦੀ ਜ਼ਬਾਨ ਤੇ ਕੇਜਰੀਵਾਲ ਦਾ ਨਾਂ ਚੜ੍ਰ ਗਿਆ ਹੈ। ਬਿਨਾਂ ਸ਼ੱਕ ਪੰਜਾਬ ਵਿਚ ਕੇਜਰੀਵਾਲ ਕਲਚਰ ਨੂੰ ਲੋਕ ਜੀ ਆਇਆਂ ਆਖਦੇ ਹਨ, ਕਿਉਂ ਕਿ 7 ਸਾਲਾਂ ਤੋਂ ਹੂਟਰਾਂ ਦੀ ਹੂ ਹੂ ਤੇ ਪੰਜਾਬ ਦੇ ਸੱਤਾਧਾਰੀ ਲੀਡਰਾਂ, ਅਫਸਰਾਂ ਦੀ ਆਦਮ ਬੋ ਆਦਮ ਬੋ ਵਾਲੇ ਕਲਚਰ ਤੋਂ ਲੋਕ ਉਕਤਾ ਗਏ ਹਨ। ਪੰਜਾਬ ਦੇ ਲੋਕਾਂ ਨੂੰ ਹੁਣ ਬੇ ਸਬਰੀ ਨਾਲ ਉਡੀਕ ਹ ਕਿ ਕੇਜਰੀਵਾਲ ਕਦੋਂ ਪੰਜਾਬ ਵਿੱਚ ਆਕੇ ਲੋਕਾਂ ਦੇ ਰੂ ਬਰੂ ਹੋਵੇ। ਸਾਡੇ ਵੱਲੋਂ ਕੇਜਰੀਵਾਲ ਸਾਹਿਬ ਨੂੰ ਇਕ ਸਲਾਹ ਹੈ ਕਿ ਉਹ ਪੰਜਾਬ ਦੇ ਰਾਜਨੀਤੀ ਵਿਚ ਵਿਚਰ ਚੁੱਕੇ ਲੋਕਾਂ ਨੂੰ ਆਪਣੀ ਪਾਰਟੀ ਵਿਚ ਬਿਲਕੁੱਲ ਥਾਂ ਨਾਂ  ਦੇਣ, ਕਿਉਂ ਕਿ ਜੇਕਰ ਗਧਾ ਸ਼ੇਰ ਦੀ ਖੱਲ  ਪਹਿਨ ਲਵੇ ਤਾਂ ਉਹ ਸ਼ੇਰ ਨਹੀਂ ਬਣ ਸਕਦਾ। ਅਸੀਂ ਇਹ ਚਿਤਾਵਨੀ ਇਸ ਲਈ ਦਿੱਤੀ ਹੈ ਕਿਉਂ ਕਿ ਕਈ ਅਜਿਹੇ ਚੱਲੇ ਕਾਰਤੂਸ਼ਾਂ ਦੇ ਨਾਂ ਸੁਣਨ ਨੂੰ ਮਿਲ ਰਹੇ ਨ ਕਿ ਉਹ ਆਮ ਆਦਮੀ ਦੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਆਮ ਆਦਮੀ ਦੀ ਪਾਰਟੀ ਵਿਚ ਆਮ ਆਦਮੀ ਹੀ ਸ਼ਾਮਲ ਹੋਣਾ ਚਾਹੀਦਾ ਹੈ, ਇਸ ਗੱਲਦਾ ਖਾਸ ਖਿਆਲ ਰੱਖਿਆ ਜਾਵੇ। 

ਆਸਾਰਾਮ ਦੀ ਆਰਤੀ ਉਤਾਰ ਕੇ ਘਿਰੀ ਭਾਜਪਾ ਵਿਧਾਇਕਾ


ਮੱਧ ਪ੍ਰਦੇਸ਼   ਵਿੱਚ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਇਕਾਈ ਦੀ ਉਪ ਪ੍ਰਧਾਨ ਅਤੇ ਇੰਦੌਰ ਤੋਂ ਵਿਧਾਇਕ ਊਸ਼ਾ ਠਾਕਰ ਨੂੰ ਬਲਾਤਕਾਰ ਦੇ ਦੋਸ਼ਾਂ  ਵਿੱਚ ਘਿਰੇ  ਆਸਾਰਾਮ ਦੀ  ਆਰਤੀ ਉਤਾਰਨ ਕਾਰਨ ਆਲੋਚਨਾ ਝੱਲਣੀ ਪੈ ਰਹੀ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ  ਨਰਿੰਦਰ ਸਲੂਜਾ ਨੇ ਦਾਅਵਾ ਕੀਤਾ ਹੈ ਕਿ ਨਵੇਂ ਸਾਲ ਦੀ ਪੂਰਵਸੰਧਿਆ ਦੇ  ਸਮੇਂ ਆਸਾਰਾਮ ਦੇ ਭਗਤਾਂ ਨੇ ਇੱਥੇ ਆਯੋਜਿਤ ਭਜਨ ਸਮਾਗਮ ਵਿੱਚ  ਭਾਜਪਾ ਵਿਧਾਇਕ ਊਸ਼ਾ ਠਾਕਰ  ਨਾ ਸਿਰਫ਼ ਸ਼ਾਂਮਿਲ ਹੋਈ ਬਲਕਿ ਉਸਨੇ  ਉੱਥੇ ਲੱਗੀ   ਆਸਾਰਾਮ ਦੀ ਤਸਵੀਰ ਦੀ ਆਰਤੀ ਵੀ ਉਤਾਰੀ ।
ਕਾਂਗਰਸ ਨੇ ਭਾਜਪਾ ਤੋਂ ਸਵਾਲ ਪੁੱਛਿਆ ਹੈ ਕਿ ਉਹਨਾਂ ਦੀ ਪਾਰਟੀ ਨੇਤਾ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਕਿ ਉਹ ਆਸਾਰਾਮ ਦੇ ਕਾਰਿਆਂ ਦਾ  ਸਮਰਥਨ ਕਰਨ ਕਰਦੀ ਹੈ ?   
ਇਸ ਬਾਰੇ ਉਸ਼ਾ ਠਾਕਰ ਨੇ ਕੋਈ ਪ੍ਰਤੀਕਿਰਿਆ ਜਾਹਿਰ ਨਹੀਂ ਕੀਤੀ । ਜਦੋਂ ਪੱਤਰਕਾਰਾਂ ਨੇ ਫੌਨ ਕਰਕੇ ਉਸਦਾ ਪੱਖ  ਜਾਣਨਾ ਚਾਹਿਆ ਤਾਂ ਉਸਨੇ ਕਿਹਾ ਕਿ ਮੈਂ ਮੀਟਿੰਗ ਵਿੱਚ ਰੁੱਝੀ ਹੋਈ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਆਸਾਰਾਮ ਦੀ ਆਰਤੀ ਉਤਾਰੇ ਜਾਣ ਸਬੰਧੀ ਕਿਹਾ ਕਿ ਭਾਜਪਾ ਮਹਿਲਾਵਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ  ਕਹਿੰਦੀ ਕੁਝ ਹੈ  ਅਤੇ ਪਰ ਉਸਦੇ ਨੇਤਾਵਾ ਆਚਰਨ ਕੁਝ ਹੋਰ ਹੈ।

ਵਿਧੂ ਜੈਨ ਕਤਲ ਕਾਂਡ ਦੀ ਜਾਂਚ ਸੀਬੀਆਈ ਹਵਾਲੇ

 4 Jan 2014 ਮਾਲੇਰਕੋਟਲਾ ਵਿਖੇ 30 ਸਤੰਬਰ 2013 ਨੂੰ ਦਿਨ ਦਿਹਾੜੇ  ਅੱਗ ਲਾ ਕੇ ਜਿੰ਼ਦਾ ਸਾੜੇ ਗਏ 13 ਸਾਲਾ ਮਾਸੂਮ ਵਿਧੂ ਜੈਨ ਦੇ ਕਤਲ ਕੇਸ ਦਾ ਹਾਲੇ ਤੱਕ ਕੋਈ ਸੁਰਾਗ ਨਾ ਮਿਲਣ ਕਰਕੇ ਪੀੜਤ ਪਰਿਵਾਰ ਦੀ ਮੰਗ ਤੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ। ਇਹ ਪ੍ਰਗਟਾਵਾ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ  ਕੀਤਾ ਹੈ।

ਖਾਕੀ ਵਰਦੀ ਨੂੰ ਦਾਗਦਾਰ ਕਰਨ ਤੇ ਸੱਭਿਅਕ ਸਮਾਜ ਲਈ ਸਰਮਨਾਕ ਮਾਮਲਾ ਬੇਨਕਾਬ

ਡੀ ਐਸ ਪੀ ਵੱਲੋਂ ਦਲਿਤ ਨੌਜਵਾਨ ਦੀ ਕੁੱਟਮਾਰ ਕਰਨ ਤੇ ਉਸਦੇ ਮਕਾਨ ਦਾ ਇਕਰਾਰਨਾਮਾ ਕਰਵਾਇਆ

ਬਠਿੰਡਾ/4 ਜਨਵਰੀ


        ਗਰੀਬ ਔਰਤ ਨੂੰ ਵਸਤਰਹੀਣ ਕਰਕੇ ਥਾਨੇ ’ਚ ਕੁੱਟਣ ਦਾ ਮਾਮਲਾ ਅਜੇ ਤੱਕ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਸਬੰਧੀ ਕੌਮੀ ਕਮਿਸਨ ਦੇ ਵਿਚਾਰ ਅਧੀਨ ਹੀ ਹੈ, ਕਿ ਇਸ ਜਿਲ੍ਹੇ ਦੀ ਮੌੜ ਸਬ ਡਵੀਜਨ ਦੇ ਡੀ ਐਸ ਪੀ ਵੱਲੋਂ ਇੱਕ ਦਲਿਤ ਨੌਜਵਾਨ ਨਾਲ ਕੀਤੀ ਜੱਗੋਂ ਤੇਰਵੀਂ ਦਾ ਇੱਕ ਅਜਿਹਾ ਘਿਨਾਉਣਾ ਮਾਮਲਾ ਬੇਨਕਾਬ ਹੋਇਆ ਹੈ, ਜੋ ਖਾਕੀ ਵਰਦੀ ਨੂੰ ਦਾਗਦਾਰ ਕਰਨ ਤੋਂ ਇਲਾਵਾ ਸੱਭਿਅਕ ਸਮਾਜ ਲਈ ਵੀ ਸਰਮਨਾਕ ਹੈ।

        ਇਸ ਦਰਦਨਾਕ ਕਹਾਣੀ ਦਾ ਪਿਛੋਕੜ ਇਹ ਹੈ ਕਿ ਬਾਲਿਆਂਵਾਲੀ ਦੇ ਵਸਨੀਕ ਇੱਕ ਦਲਿਤ ਜੋੜੇ ਨੇ ਤਪਾ ਮੰਡੀ ਤੋਂ ਦਵਾਈ ਲੈਣ ਲਈ ਜਾਣ ਵਾਸਤੇ ਆਪਣੇ ਹੀ ਪਿੰਡ ਦੇ ਦੋ ਦਲਿਤਾਂ ਦੇ ਮੋਟਰ ਸਾਈਕਲਾਂ ਤੇ ਪਿਛਲੇ ਵਰ੍ਹੇ ਦੀ 21 ਜੂਨ ਨੂੰ ਲਿਫਟ ਲੈ ਲਈ। ਜੇਠੂਕੇ ਪਿੰਡ ਦੇ ਡਰੇਨ ਦੇ ਪੁਲ ਤੋਂ ਥੋੜਾ ਜਿਹਾ ਅੱਗੇ ਰਾਮਪੁਰਾ ਵਾਲੀ ਸਾਈਡ ਤੋਂ ਆ ਰਹੇ ਇੱਕ ਟਰੱਕ ਨੇ ਮੂਹਰੇ ਜਾ ਰਹੇ ਮੋਟਰ ਸਾਈਕਲ ਨੂੰ ਪਿੱਛੇ ਤੋਂ ਫੇਟ ਮਾਰ ਦਿੱਤੀ, ਜਿਸਦੀ ਵਜ੍ਹਾ ਕਾਰਨ ਚਾਲਕ ਕਰਮਜੀਤ ਸਿੰਘ ਅਤੇ ਅਮਨਦੀਪ ਕੌਰ ਜਖਮੀ ਹੋ ਗਏ, ਜਿਹਨਾਂ ਨੂੰ ਪਿੱਛੋਂ ਮੋਟਰ ਸਾਈਕਲ ਤੇ ਆ ਰਹੇ ਉਸਦੇ ਪਤੀ ਕਸਮੀਰ ਸਿੰਘ ਅਤੇ ਜਸਵੀਰ ਸਿੰਘ ਨੇ ਸੰਭਾਲਣਾ ਸੁਰੂ ਕਰ ਦਿੱਤਾ।

        ਇਸੇ ਦੌਰਾਨ ਸਹਾਰਾ ਕਲੱਬ ਦੇ ਵਾ¦ਟੀਅਰਾਂ ਨੇ ਦੋਵਾਂ ਜਖ਼ਮੀਆਂ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ, ਅਮਨਦੀਪ ਕੌਰ ਦੀ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਾਰਨ ਉਸਨੂੰ ਕਿਸੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ, ਪਰੰਤੂ ਉਹ ਰਸਤੇ ਵਿੱਚ ਹੀ ਦਮ ਤੋੜ ਗਈ। ਮ੍ਰਿਤਕ ਦੇ ਪਤੀ ਕਸਮੀਰ ਸਿੰਘ ਦੇ ਬਿਆਨ ਦੇ ਅਧਾਰ ਤੇ ਥਾਨਾ ਸਦਰ ਰਾਮਪੁਰਾ ਦੀ ਪੁਲਿਸ ਨੇ ਅਗਲੇ ਦਿਨ 22 ਜੂਨ ਨੂੰ ਅਣਪਛਾਤੇ ਟਰੱਕ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 304 ਏ, 279 ਅਤੇ 337 ਅਧੀਨ ਮੁਕੱਦਮਾ ਦਰਜ ਕਰ ਲਿਆ।

        ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜੀਗਰ ਭਾਈਚਾਰੇ ਨਾਲ ਸਬੰਧਤ ਕਰਮਜੀਤ ਸਿੰਘ ਨੇ ਦੱਸਿਆ ਕਿ ਹਾਕਮ ਧਿਰ ਨਾਲ ਸਬੰਧਤ ਉਸਦੇ ਪਿੰਡ ਦੇ ਕੁਝ ਬਾਰਸੂਖ ਵਿਅਕਤੀ ਪਿਛਲੇ ਕਾਫ਼ੀ ਸਮੇਂ ਤੋਂ ਉਸਤੇ ਇਹ ਦਬਾਅ ਬਣਾਉਂਦੇ ਆ ਰਹੇ ਸਨ, ਕਿ ਮ੍ਰਿਤਕ ਦੀ ਮੌਤ ਬਦਲੇ ਉਹ ਉਹਨਾਂ ਨੂੰ ਇੱਕ ਲੱਖ ਅੱਸੀ ਹਜਾਰ ਰੁਪਏ ਇਸ ਲਈ ਅਦਾ ਕਰੇ ਕਿ ਉਸਨੇ ਘਟਨਾ ਵਾਪਰਨ ਸਮੇਂ ਵਾਅਦਾ ਕੀਤਾ ਸੀ। ਕਰਮਜੀਤ ਦੇ ਦਾਅਵੇ ਅਨੁਸਾਰ ਅਜਿਹਾ ਉ¤ਕਾ ਹੀ ਨਿਰਮੂਲ ਹੈ, ਕਿਉਂਕਿ ਮ੍ਰਿਤਕ ਦੇ ਪਰਿਵਾਰ ਨੇ ਵੀ ਉਸ ਤੋਂ ਕਿਸੇ ਕਿਸਮ ਦੀ ਰਕਮ ਕਦੇ ਵੀ ਨਹੀਂ ਮੰਗੀ।

        ਕਰਮਜੀਤ ਦੇ ਦੋਸ ਅਨੁਸਾਰ ਪਿਛਲੇ ਵਰ੍ਹੇ ਦੀ 26 ਦਸੰਬਰ ਨੂੰ ਉਹ ਆਪਣੇ ਪਿੰਡ ਬਾਲਿਆਂਵਾਲੀ ਦੇ ਬੱਸ ਅੱਡੇ ਤੇ ਖੜਾ ਸੀ, ਕੁਝ ਹੋਰ ਪੁਲਿਸ ਵਾਲਿਆਂ ਸਮੇਤ ਜਦ ਸਵੇਰ ਦੇ ਸਮੇਂ ਡੀ ਐਸ ਪੀ ਮੌੜ ਜਸਪਾਲ ਸਿੰਘ ਔਲਖ ਉਸਨੂੰ ਕਥਿਤ ਤੌਰ ਤੇ ਜਬਰੀ ਚੁੱਕ ਕੇ ਲੈ ਗਿਆ। ਕੁਝ ਸਮਾਂ ਥਾਨਾ ਸਦਰ ਰਾਮਪੁਰਾ ਵਿਖੇ ਮਾਰਕੁੱਟ ਕਰਨ ਉਪਰੰਤ ਉਸਨੂੰ ਪੁਲਿਸ ਚੌਕੀ ਚੌ ਕੇ ਭੇਜ ਦਿੱਤਾ ਪੂਰੇ ਦਿਨ ਉ¤ਥੇ ਰੱਖਣ ਉਪਰੰਤ 30 ਦਸੰਬਰ ਨੂੰ ਉਸਨੂੰ ਥਾਨਾ ਮੌੜ ਵਿਖੇ ਲਿਜਾਇਆ ਗਿਆ। ਕੁਝ ਸਮੇਂ ਬਾਅਦ ਪੁਲਿਸ ਉਸਨੂੰ ਡੀ ਐਸ ਪੀ ਮੌੜ ਦੇ ਦਫ਼ਤਰ ਵਿਖੇ ਲੈ ਗਈ, ਜਿੱਥੇ ਪਹਿਲਾਂ ਤੋਂ ਹੀ ਆਪਣੇ ਪੁੱਤਰ ਰਣਜੀਤ ਸਿੰਘ ਸਮੇਤ ਉਸਦੇ ਪਿੰਡ ਦਾ ਜਗਦੇਵ ਸਿੰਘ, ਸੁਖਜਿੰਦਰ ਸਿੰਘ, ਫੌਜਾ ਸਿੰਘ, ਦਰਸਨ ਸਿੰਘ ਅਤੇ ਰਜਿੰਦਰ ਸਿੰਘ ਮੌਜੂਦ ਸਨ।

        ਕਰਮਜੀਤ ਨੇ ਦੱਸਿਆ ਕਿ ਪੁਲਸੀਆ ਤਸੱਦਦ ਨਾਲ ਬੁਰੀ ਤਰ੍ਹਾਂ ਟੁੱਟ ਚੁੱਕੇ ਨੂੰ ਡੀ ਐਸ ਪੀ ਮੌੜ ਨੇ ਮੌਕੇ ਤੇ ਮੌਜੂਦ ਉਸਦੇ ਪਿੰਡ ਦੇ ਵਸਨੀਕਾਂ ਨੂੰ ਇੱਕ ਲੱਖ ਅੱਸੀ ਹਜਾਰ ਰੁਪਏ ਅਦਾ ਕਰਨ ਲਈ ਦਬਕਾਇਆ। ਏਨੀ ਰਕਮ ਨਾ ਹੋਣ ਦਾ ਵਾਸਤਾ ਪਾਉਣ ਤੇ ਡੀ ਐਸ ਪੀ ਨੇ ਉਸਤੇ ਇਹ ਦਬਾਅ ਪਾਇਆ ਕਿ ਉਹ ਆਪਣੇ ਕਬਜੇ ਹੇਠਲੀ ਦਸ ਮਰਲੇ ਰਿਹਾਇਸੀ ਜਗਾਹ ਉਹਨਾਂ ਦੇ ਨਾਂ ਤਬਦੀਲ ਕਰ ਦੇਵੇ। ਕੋਈ ਚਾਰਾ ਬਾਕੀ ਨਾ ਬਚਣ ਤੇ ਉਸਨੂੰ ਅਜਿਹਾ ਪ੍ਰਵਾਨ ਕਰਨਾ ਪਿਆ, ਨਤੀਜੇ ਵਜੋਂ ਏ ਐਸ ਆਈ ਚਮਨ ਲਾਲ ਤੇ ਉਸਦੇ ਪਿੰਡ ਵਾਲੇ ਉਸਨੂੰ ਰਾਮਪੁਰਾ ਵਿਖੇ ਸਾਮ ਦੇ ਪੰਜ ਕੁ ਵਜੇ ਅਸਟਾਮ ਫਰੋਸ ਧਰਮਪਾਲ ਢੱਡਾ ਦੇ ਦਫਤਰ ਲੈ ਗਏ।

        ਕਰਮਜੀਤ ਨੇ ਦੱਸਿਆ ਕਿ 2 ਹਜਾਰ ਰੁਪਏ ਦੇ ਅਸਟਾਮ ਲੈਣ ਉਪਰੰਤ ਉਸਤੋਂ ਇੱਕ ਅਜਿਹੇ ਇਕਰਾਰਨਾਮੇ ਉਪਰ ਜਬਰੀ ਸਹੀ ਪੁਆ ਲਈ ਕਿ ਉਸਨੇ ਆਪਣੀ ਦਸ ਮਰਲੇ ਜਗਾਹ ਜਗਦੇਵ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੂੰ ਇੱਕ ਲੱਖ ਸਤੱਤਰ ਹਜਾਰ ਰੁਪਏ ਲੈ ਕੇ ਵੇਚ ਦਿੱਤੀ ਹੈ, ਹਾਲਾਂਕਿ ਉਸਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਸੀ ਦਿੱਤੀ। ਇਸ ਇਕਰਾਰਨਾਮੇ ਉਪਰ ਗਵਾਹਾਂ ਵਜੋਂ ਸਹੀ ਪਾਉਣ ਵਾਲਿਆਂ ਵਿੱਚ ਮਾਲਵਾ ਖੇਤਰ ਨਾਲ ਸਬੰਧਤ ਇੱਕ ਉਘੇ ਅਕਾਲੀ ਆਗੂ ਦਾ ਕਰੀਬੀ ਰਿਸਤੇਦਾਰ ਵੀ ਸਾਮਲ ਹੈ, ਜਿਸਤੋਂ ਇਹ ਸਪਸਟ ਹੋ ਜਾਂਦਾ ਹੈ ਕਿ ਇੱਕ ਗਰੀਬ ਨੂੰ ਘਰੋਂ ਬੇਘਰ ਕਰਨ ਦੇ ਅਮਲ ਵਿੱਚ ਪੁਲਿਸ ਤੇ ਸਿਆਸੀ ਗੱਠਜੋੜ ਦੀ ਸਰਗਰਮ ਭਿਆਲੀ ਹੈ।

        ਆਪਣੇ ਨਾਲ ਹੋਈ ਜੱਗੋਂ ਤੇਰਵੀਂ ਸਬੰਧੀ ਉਚ ਅਧਿਕਾਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੂੰ ਭੇਜੀਆਂ ਦਰਖਾਸਤਾਂ ਤੋਂ ਇਲਾਵਾ ਕਰਮਜੀਤ ਨੇ ਉਸਦੀ ਪਤਨੀ ਰਾਜਪਾਲ ਕੌਰ ਉਰਫ ਮਨਜੀਤ ਕੌਰ ਵੱਲੋਂ ਸੀਨੀਅਰ ਪੁਲਿਸ ਅਫ਼ਸਰਾਂ ਤੇ ਮਨੁੱਖੀ ਅਧਿਕਾਰ ਕਮਿਸਨ ਨੂੰ ਫੈਕਸ ਕੀਤੇ ਉਹਨਾਂ ਪੱਤਰਾਂ ਦੀਆਂ ਨਕਲਾਂ ਵੀ ਪੱਤਰਕਾਰਾਂ ਨੂੰ ਤਕਸੀਮ ਕੀਤੀਆਂ, ਬਾਲਿਆਂਵਾਲੀ ਦੇ ਬੱਸ ਅੱਡੇ ਤੋਂ ਚੁੱਕ ਕੇ ਲਿਜਾਣ ਤੋਂ ਇੱਕ ਦਿਨ ਬਾਅਦ ਭਾਵ ਜੋ 27 ਦਸੰਬਰ ਨੂੰ ਭੇਜੇ ਸਨ। ਇਸ ਮੌਕੇ ਉਸ ਨਾਲ ਪਿੰਡ ਬਾਲਿਆਂਵਾਲੀ ਦਾ ਸਾਬਕਾ ਸਰਪੰਚ ਉਹ ਗੁਲਜਾਰ ਸਿੰਘ ਵੀ ਮੌਜੂਦ ਸੀ, ਜਿਸਨੇ ਆਪਣੇ ਲਈ ਖਤਰਾ ਸਹੇੜ ਕੇ ਇਸ ਗਰੀਬ ਦੀ ਬਾਂਹ ਫੜਣ ਦਾ ਹੀਆ ਕੀਤਾ ਹੈ।

        ਪੱਖ ਜਾਣਨ ਲਈ ਜਦ ਡੀ ਐਸ ਪੀ ਮੌੜ ਸ੍ਰੀ ਜਸਪਾਲ ਸਿੰਘ ਔਲਖ ਨਾਲ ਸੰਪਰਕ ਕੀਤਾ ਤਾਂ ਸਮੁੱਚੇ ਘਟਨਾਕ੍ਰਮ ਤੋਂ ਇਨਕਾਰ ਕਰਦਿਆਂ ਉਹਨਾਂ ਕਿਹਾ ਕਿ ਨਾ ਤਾਂ ਕਦੇ ਪੁਲਿਸ ਨੇ ਕਰਮਜੀਤ ਨੂੰ ਚੁੱਕਿਆ ਹੈ ਅਤੇ ਨਾ ਹੀ ਉਸਦੀ ਜਗਾਹ ਦਾ ਇਕਰਾਰਨਾਮਾ ਕਰਵਾਉਣ ਵਿੱਚ ਕਿਸੇ ਕਿਸਮ ਦੀ ਭੂਮਿਕਾ ਅਦਾ ਕੀਤੀ ਹੈ।

ਬੰਗਲਾਦੇਸ਼ : 30 ਪੋਲਿੰਗ ਸਟੇਸ਼ਨਾਂ ਤੇ ਅੱਗ ਲਾਈ


ਬੰਗਲਾਦੇਸ਼ ਵਿੱਚ ਐਤਵਾਰ ਨੂੰ ਹੋਣ  ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ਨੀਵਾਰ ਨੂੰ ਹੋਈ ਹਿੰਸਾ ਵਿੱਚ ਘੱਟੋ ਘੱਟ 30 ਪੋਲਿੰਗ ਸਟੇਸ਼ਨ ਨੂੰ ਅੱਗ ਲਗਾ  ਦਿੱਤੀ ਗਈ ।
ਪੁਲੀਸ ਅਤੇ ਚੋਣ ਅਮਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਢਾਕਾ ਸਮੇਤ ਦੇਸ਼ਭਰ ਵਿੱਚ ਕਰੀਬ 30 ਮਤਦਾਨ ਕੇਂਦਰਾਂ ਨੂੰ ਅੱਗ ਲਗਾ ਦਿੱਤੀ। ਕੁਝ ਰਿਪੋਰਟਾਂ ਮੁਤਾਬਕ ਇਹ ਸੰਖਿਆ 60 ਦੱਸੀ ਜਾ ਰਹੀ ਹੈ।
ਦੇਸ਼ ਵਿੱਚ ਚੋਣ ਹਿੰਸਾ ਦੌਰਾਨ ਘੱਟੋ ਘੱਟ 100 ਵਿਅਕਤੀ ਮਾਰੇ ਜਾ ਚੁੱਕੇ ਹਨ।
ਦੱਖਣ ਪੂਰਬੀ ਸ਼ਹਿਰ ਚਟਗਾਂਵ ਵਿੱਚ ਇੱਕ ਚੋਣ ਅਧਿਕਾਰੀ ਮੁਹੰਮਦ ਅਬਦੁੱਲਾ ਨੇ ਦੱਸਿਆ ਕਿ ਮਤਦਾਨ ਕੇਂਦਰ ਉਪਰ ਹਮਲੇ ਦੇ ਬਾਵਜੂਦ ਵੀ  ਉਹਨਾ ਦੇ ਖੇਤਰ ਦੀਆਂ ਚੋਣਾਂ ਮੁਲਤਵੀ ਨਹੀਂ ਕੀਤੀਆਂ ਜਾਣਗੀਆਂ।

ਸੂਬਾ ਸਰਕਾਰ ਵੱਲੋਂ ਪਨਸਪ ਨੂੰ 1700 ਕਰੋੜ ਦੇਣ ਤੋਂ ਨਾਂਹ

ਚੰਡੀਗੜ੍ਹ, 2 ਜਨਵਰੀ -ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਪੁਰਾਣੀ ਆਟਾ-ਦਾਲ ਸਕੀਮ ਦੀ ਬਣਦੀ 1702.83 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ (ਪਨਸਪ) ਨੂੰ ਅਦਾ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ | ਵਿੱਤ ਵਿਭਾਗ ਨੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਪੱਤਰ ਲਿਖਦਿਆਂ ਸਾਫ਼ ਸ਼ਬਦਾਂ 'ਚ ਆਖ ਦਿੱਤਾ ਹੈ ਕਿ ਵਿੱਤ ਵਿਭਾਗ, ਪਨਸਪ ਦੀ ਉਪਰੋਕਤ ਦਾਅਵਾ ਰਕਮ ਦੀ ਤਜਵੀਜ਼ ਮੰਨਣ ਤੋਂ ਅਸਮਰਥਤਾ ਪ੍ਰਗਟ ਕਰਦਾ ਹੈ | ਪਨਸਪ ਵੱਲੋਂ ਕੀਤੇ ਦਾਅਵੇ ਅਨੁਸਾਰ ਉਸ ਨੇ ਅਤੇ 3 ਹੋਰ ਏਜੰਸੀਆਂ ਨੇ ਸੂਬਾ ਸਰਕਾਰ ਦੀ ਆਟਾ-ਦਾਲ ਸਕੀਮ ਨੂੰ ਸਿਰੇ ਚੜ੍ਹਾਉਣ ਲਈ ਆਪਣੇ ਖ਼ਜ਼ਾਨੇ 'ਚੋਂ ਪੈਸਾ ਖਰਚਣ ਤੋਂ ਇਲਾਵਾ ਰਿਜ਼ਰਵ ਬੈਂਕ ਅਤੇ ਯੂਕੋ ਬੈਂਕ ਤੋਂ ਲਗਭਗ 1702.83 ਕਰੋੜ ਰੁਪਏ ਰਾਸ਼ੀ ਜੁਟਾ ਕੇ ਖਰਚ ਕਰ ਦਿੱਤੀ ਸੀ | ਪਨਸਪ ਨੇ ਸਰਕਾਰ ਨੂੰ ਪੱਤਰ ਲਿਖ ਕੇ ਉਪਰੋਕਤ ਰਾਸ਼ੀ ਦੀ ਅਦਾਇਗੀ ਕਰਨ ਲਈ ਬੇਨਤੀ ਕੀਤੀ ਸੀ, ਪ੍ਰੰਤੂ ਵਿੱਤ ਵਿਭਾਗ ਨੇ ਇਸ ਰਾਸ਼ੀ ਦੀ ਅਦਾਇਗੀ ਤੋਂ ਅਸਮਰੱਥਾ ਪ੍ਰਗਟ ਕੀਤੀ ਹੈ | ਜਾਣਕਾਰਾਂ ਅਨੁਸਾਰ ਵਿੱਤ ਵਿਭਾਗ ਦੇ ਇਨਕਾਰ ਨੇ ਭਵਿੱਖ 'ਚ ਆਟਾ-ਦਾਲ ਸਕੀਮ ਵਿਚ ਪਨਸਪ ਦੀ ਵਿੱਤੀ ਸ਼ਮੂਲੀਅਤ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਨਸਪ ਨੇ ਸਰਕਾਰ ਨੂੰ ਪੱਤਰ ਲਿਖਦਿਆਂ ਕਿਹਾ ਸੀ ਕਿ ਅਗਸਤ 2007 ਤੋਂ ਲੈ ਕੇ ਅਕਤੂਬਰ 2013 ਤੱਕ ਸੂਬਾ ਸਰਕਾਰ ਦੀ ਆਟਾ-ਦਾਲ ਸਕੀਮ ਨੂੰ ਸਿਰੇ ਚੜ੍ਹਾਉਂਦਿਆਂ-ਚੜ੍ਹਾਉਂਦਿਆਂ ਪਨਸਪ, ਮਾਰਕਫੈੱਡ, ਪੰਜਾਬ ਐਗਰੋ ਅਤੇ ਪੰਜਾਬ ਰਾਜ ਗੋਦਾਮ ਕਾਰਪੋਰੇਸ਼ਨ ਨੇ ਰਿਜ਼ਰਵ ਬੈਂਕ ਦੀ ਕੇਂਦਰੀ ਪੂਲ ਤਹਿਤ ਅਨਾਜ ਖਰੀਦਣ ਲਈ ਮਿਲੀ ਰਾਸ਼ੀ ਅਤੇ ਯੂਕੋ ਬੈਂਕ ਤੋਂ 290 ਕਰੋੜ ਰੁਪਏ ਉਧਾਰ ਲੈ ਕੇ ਆਪਣੇ ਪੱਲਿਉਂ ਹੀ ਲੱਗਭਗ 2000 ਕਰੋੜ ਰੁਪਏ ਖਰਚ ਦਿੱਤੇ, ਇਸ ਰਾਸ਼ੀ 'ਚੋਂ ਪੰਜਾਬ ਸਰਕਾਰ ਨੇ ਕੇਵਲ 230 ਕਰੋੜ ਰੁਪਏ ਹੀ ਦਿੱਤੇ ਸਨ | ਪੱਤਰ ਵਿਚ ਪਨਸਪ ਨੇ ਸਰਕਾਰ ਨੂੰ ਲਿਖਿਆ ਸੀ ਕਿ ਇਸ ਹਿਸਾਬ ਨਾਲ ਉਪਰੋਕਤ ਚਾਰਾਂ ਏਜੰਸੀਆਂ ਨੂੰ ਇਹ ਸਕੀਮ ਸਿਰੇ ਚੜ੍ਹਾਉਣ ਲਈ 1728.76 ਕਰੋੜ ਰੁਪਏ ਰਿਜ਼ਰਵ ਬੈਂਕ ਜਾਂ ਯੂਕੋ ਬੈਕਾਂ ਦੀ ਰਾਸ਼ੀ 'ਚੋਂ ਹੀ ਖਰਚਣੇ ਪਏ | ਪੱਤਰ ਰਾਹੀਂ ਪਨਸਪ ਨੇ ਸਰਕਾਰ ਨੂੰ ਇਹ ਵੀ ਦੱਸਿਆ ਸੀ ਕਿ ਉਪਰੋਕਤ ਏਜੰਸੀਆਂ 'ਚੋਂ ਪੰਜਾਬ ਸਰਕਾਰ ਨੇ ਸਭ ਤੋਂ ਵੱਧ 1057.86 ਕਰੋੜ ਰੁਪਏ ਰਾਸ਼ੀ ਪਨਸਪ ਦੀ ਹੀ ਦੇਣੀ ਹੈ ਅਤੇ ਇਹ ਵੀ ਦੱਸਿਆ ਸੀ ਕਿ ਪਨਸਪ ਕੋਲ ਇਸ ਯੋਜਨਾ ਲਈ ਕੋਈ ਫੰਡ ਨਾ ਹੋਣ ਕਾਰਨ ਉਸ ਨੇ ਰਿਜ਼ਰਵ ਬੈਂਕ ਦੇ 767.86 ਕਰੋੜ ਰੁਪਏ ਵਰਤ ਦਿੱਤੇ ਸਨ, ਜੋ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੀ 'ਫੂਡ ਕ੍ਰੈਡਿਟ ਸਕੀਮ' ਤਹਿਤ ਕੇਂਦਰੀ ਪੂਲ 'ਚ ਅਨਾਜ ਪਹੁੰਚਾਉਣ ਲਈ ਰਿਜ਼ਰਵ ਬੈਂਕ ਰਾਹੀਂ ਪੰਜਾਬ ਨੂੰ ਦਿੱਤੇ ਗਏ ਸਨ | ਪਨਸਪ ਨੇ ਰਿਜ਼ਰਵ ਬੈਂਕ ਵੱਲੋਂ ਉੁਪਰੋਕਤ 767.86 ਕਰੋੜ ਰੁਪਏ ਰਾਸ਼ੀ ਦਾ ਲੇਖਾ ਜੋਖਾ ਪਨਸਪ ਤੋਂ ਮੰਗੇ ਜਾਣ ਦੀ ਜਾਣਕਾਰੀ ਸਰਕਾਰ ਨੂੰ ਦਿੰਦਿਆਂ ਬੇਨਤੀ ਕੀਤੀ ਸੀ ਕਿ ਉਸ ਨੂੰ 1702.83 ਕਰੋੜ ਰੁਪਏ ਅਦਾ ਕਰ ਦਿੱਤੇ ਜਾਣ | ਪ੍ਰੰਤੂ ਵਿੱਤ ਵਿਭਾਗ ਨੇ ਇਸ ਪ੍ਰਤੀ ਅਸਮਰੱਥਾ ਪ੍ਰਗਟ ਕਰ ਦਿੱਤੀ ਹੈ |

12 ਹੋ ਸਕਦੇ ਨੇ ਸਬਸਿਡੀ ਵਾਲੇ ਸਿਲੰਡਰ

ਨਵੀਂ ਦਿੱਲੀ, 2 ਜਨਵਰੀ (ਏਜੰਸੀ)-ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹੁਣ ਜਨਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ | ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਇਸ ਨਾਰਾਜ਼ਗੀ ਨੂੰ ਦੂਰ ਕਰਨ ਦੀ ਕਵਾਇਦ ਕਰਦਿਆਂ ਕੇਂਦਰ ਸਰਕਾਰ ਸਬਸਿਡੀ ਵਾਲੇ ਸਿਲੰਡਰਾਂ ਦਾ ਕੋਟਾ ਵਧਾਉਣ 'ਤੇ ਵਿਚਾਰ ਕਰ ਰਹੀ ਹੈ | ਆਉਣ ਵਾਲੇ ਦਿਨਾਂ ਵਿਚ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕੀਤੀ ਜਾ ਸਕਦੀ ਹੈ | ਕੈਬਨਿਟ ਦੀ ਮੀਟਿੰਗ ਉਪਰੰਤ ਵਿੱਤ ਮੰਤਰੀ ਪੀ. ਚਿਦੰਬਰਮ ਨੇ ਦੱਸਿਆ ਕਿ ਸਰਕਾਰ ਸਬਸਿਡੀ ਵਾਲੇ ਸਿਲੰਡਰ ਦਾ ਕੋਟਾ 9 ਤੋਂ 12 ਕਰਨ 'ਤੇ ਵਿਚਾਰ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਵੇਲੇ ਉਪਭੋਗਤਾਵਾਂ ਨੂੰ ਇਕ ਸਾਲ ਵਿਚ ਸਿਰਫ਼ 9 ਸਿਲੰਡਰ ਸਬਸਿਡੀ ਮੁੱਲ 'ਤੇ ਮਿਲ ਰਹੇ ਹਨ | ਬੁੱਧਵਾਰ ਨੂੰ ਗੈਰ-ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੇ ਮੁੱਲਾਂ ਵਿਚ 220 ਰੁਪਏ ਦਾ ਵਾਧਾ ਕੀਤਾ ਗਿਆ ਸੀ | ਵਿੱਤ ਮੰਤਰੀ ਨੇ ਇਸ ਸਬੰਧ 'ਚ ਦੱਸਿਆ ਕਿ ਸਿਲੰਡਰਾਂ ਦੀ ਗਿਣਤੀ 12 ਕਰਨ ਦੀ ਮੰਗ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਵੱਲੋਂ ਕੀਤੀ ਗਈ ਹੈ |

ਫਿਊਲ ਚਾਰਜ ਦੇ ਨਾਂਅ 'ਤੇ ਪਾਵਰਕਾਮ ਨੇ ਲੋਕਾਂ 'ਤੇ 600 ਕਰੋੜ ਦਾ ਭਾਰ ਪਾਇਆ

ਜਲੰਧਰ, 2 ਜਨਵਰੀ -ਦਿੱਲੀ ਵਿਚ 'ਆਪ' ਦੀ ਸਰਕਾਰ ਵੱਲੋਂ ਬਿਜਲੀ ਸਸਤੀ ਕਰਨ ਤੋਂ ਬਾਅਦ ਕਈ ਰਾਜਾਂ ਨੇ ਜਿੱਥੇ ਬਿਜਲੀ ਸਸਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਸਸਤੀ ਕਰਨ ਦੀ ਤਿਆਰੀ 'ਚ ਹਨ ਉਥੇ ਪੰਜਾਬ ਵਿਚ ਪਾਵਰਕਾਮ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ 12 ਪੈਸੇ ਪ੍ਰਤੀ ਯੂਨਿਟ ਫਿਊਲ ਚਾਰਜ ਦੇ ਨਾਂਅ ਹੇਠ (ਕੋਲੇ ਦਾ ਖਰਚਾ) ਸਾਲਾਨਾ 600 ਕਰੋੜ ਰੁਪਏ ਦਾ ਭਾਰ ਪਾ ਦਿੱਤਾ ਹੈ | ਹਾਲ ਦੀ ਘੜੀ ਪਾਵਰਕਾਮ ਨੇ 12 ਪੈਸੇ ਪ੍ਰਤੀ ਯੂਨਿਟ ਫਿਊਲ ਚਾਰਜ ਤਿੰਨ ਮਹੀਨੇ ਤਕ ਵਸੂਲਣ ਦੀ ਗੱਲ ਕਹੀ ਹੈ ਪਰ ਬਾਅਦ ਵਿਚ ਫਿਊਲ ਚਾਰਜ ਦੇ ਲਗਾਤਾਰ ਲਾਗੂ ਰਹਿਣ ਦੀ ਸੰਭਾਵਨਾ ਹੈ | ਪਾਵਰਕਾਮ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਤਿੰਨ ਮਹੀਨਿਆਂ ਲਈ ਮੀਟਰ ਸਪਲਾਈ 'ਤੇ 96 ਕਰੋੜ ਅਤੇ ਖੇਤੀ ਟਿਊਬਵੈੱਲਾਂ ਲਈ 60 ਕਰੋੜ ਰੁਪਏ ਦਾ ਬੋਝ ਪਾਇਆ ਹੈ ਪਰ ਖੇਤੀ ਖੇਤਰ ਦਾ ਸਾਲਾਨਾ ਬੋਝ 200 ਕਰੋੜ ਦਾ ਪਵੇਗਾ ਜਿਸ ਦੀ ਸਬਸਿਡੀ ਸਰਕਾਰ ਨੇ ਦੇਣੀ ਹੈ ਜਦਕਿ ਸਰਕਾਰ 5000 ਕਰੋੜ ਰੁਪਏ ਦੀ ਪਹਿਲਾਂ ਹੀ ਖੇਤੀ ਤੇ ਹੋਰ ਵਰਗਾਂ ਲਈ ਸਬਸਿਡੀ ਦੇ ਰਹੀ ਹੈ | ਬਿਜਲੀ ਮਹਿੰਗੀ ਕਰਨ ਲਈ ਆਪਣਾ ਤਰਕ ਪੇਸ਼ ਕਰਦਿਆਂ ਪਾਵਰਕਾਮ ਨੇ ਦੱਸਿਆ ਕਿ ਕੋਲੇ ਦੀ ਲਾਗਤ ਲਗਾਤਾਰ ਵਧ ਰਹੀ ਹੈ ਤੇ ਰੇਲ ਕਿਰਾਏ ਵੀ ਕਾਫੀ ਵਧ ਗਏ ਹਨ | 12 ਪੈਸੇ ਪ੍ਰਤੀ ਯੂਨਿਟ ਦਾ ਖਰਚਾ ਲੋਕਾਂ ਦੇ ਬਿੱਲਾਂ ਵਿਚ 1 ਜਨਵਰੀ ਤੋਂ ਵਸੂਲ ਕਰਨਾ ਸ਼ੁਰੂ ਹੋ ਜਾਏਗਾ | ਪਾਵਰਕਾਮ ਨੇ ਬਿਜਲੀ ਦੀ ਦਰ 65 ਪੈਸੇ ਪ੍ਰਤੀ ਯੂਨਿਟ ਵਧਾਉਣ ਲਈ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਪਟੀਸ਼ਨ ਵੀ ਪਾਈ ਹੋਈ ਹੈ | ਉਸ ਨੇ ਕਮਿਸ਼ਨ ਕੋਲ ਇਹ ਦਲੀਲ ਪੇਸ਼ ਕਰਦਿਆਂ 65 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਨ ਦੀ ਮਨਜ਼ੂਰੀ ਮੰਗੀ ਹੈ ਕਿ ਉਸ ਨੂੰ ਇਸ ਸਾਲ 2500 ਕਰੋੜ ਰੁਪਏ ਦੇ ਕਰੀਬ ਘਾਟਾ ਪੈ ਰਿਹਾ | ਇਸ ਘਾਟੇ ਨੂੰ ਪੂਰਾ ਕਰਨ ਲਈ 65 ਪੈਸੇ ਪ੍ਰਤੀ ਯੂਨਿਟ ਵਾਧਾ ਕਰਨਾ ਜ਼ਰੂਰੀ ਹੈ |

2014 ਦੀ ਜੰਗ ਦੇ ਲਈ ਆਮ ਆਦਮੀ ਪਾਰਟੀ ਨੇ ਚੰਦੇ 'ਚ ਮੰਗੇ 2014 ਰੁਪਏ

ਨਵੀਂ ਦਿੱਲੀ, 3 ਜਨਵਰੀ (ਏਜੰਸੀ)- ਆਮ ਆਦਮੀ ਪਾਰਟੀ ਨੇ ਚੰਦਾ ਇੱਕਠਾ ਕਰਨ ਦੀ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ। 2014 'ਚ ਦੇਸ਼ 'ਚ ਆਮ ਚੋਣਾਂ ਕਰਾਈਆਂ ਜਾ ਰਹੀਆਂ ਹਨ, ਪਾਰਟੀ ਨੇ ਪੱਤਰ ਭੇਜਕੇ ਚੋਣ ਚੰਦੇ ਲਈ ਆਪਣੇ ਸਮਰਥਕਾਂ ਨੂੰ 2014 ਰੁਪਏ ਜਾਂ ਇਸ ਤੋਂ ਜਿਆਦਾ ਦੇਣ ਦੀ ਅਪੀਲ ਕੀਤੀ ਹੈ। ਆਪ ਦੇ ਪੱਤਰ 'ਚ ਕਿਹਾ ਗਿਆ ਹੈ ਕਿ ਉਹ ਕਈ ਸੂਬਿਆਂ 'ਚ ਚੋਣ ਲੜਣਾ ਚਾਹੁੰਦੇ ਹਨ। ਪਾਰਟੀ ਨੇ ਕਿਹਾ ਕਿ 2014 ਨੂੰ ਸਫਲ ਬਣਾਉਣ ਦੇ ਲਈ ਸਮਰਥਕ ਘੱਟ ਤੋਂ ਘੱਟ 2014 ਜਾਂ 2014 ਤੋਂ ਜਿਆਦਾ ਦਾਨ ਦੇਣ। ਸ਼ਾਮ ਤੱਕ ਵੈੱਬਸਾਈਟ 'ਤੇ 2014 ਰੁਪਏ ਦਾ ਦਾਨ ਦੇਣ ਵਾਲਿਆਂ ਦੀ ਭਰਮਾਰ ਹੋ ਚੁੱਕੀ ਸੀ।

ਕੇਜਰੀਵਾਲ ਦੇ ਘਰ ਕੋਲ ਲੜਕੀ ਨੇ ਕੀਤੀ ਆਤਮ ਹੱਤਿਆ

ਗਾਜਿਆਬਾਦ, 3 ਜਨਵਰੀ (ਏਜੰਸੀ)- ਗਾਜਿਆਬਾਦ ਦੇ ਕੌਸ਼ੰਬੀ ਖੇਤਰ 'ਚ ਕੱਲ੍ਹ ਸ਼ਾਮ 18 ਸਾਲਾਂ ਦੀ ਇਕ ਲੜਕੀ ਨੇ ਕਥਿਤ ਤੌਰ 'ਤੇ ਇਕ ਉੱਚੀ ਰਿਹਾਇਸ਼ੀ ਇਮਾਰਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਿਸ ਅਨੁਸਾਰ ਅੰਜਲੀ ਉਦੇਗਿਰੀ ਰਿਹਾਇਸ਼ੀ ਟਾਵਰ ਦੇ ਇਕ ਫਲੈਟ 'ਚ ਨੌਕਰਾਣੀ ਦੇ ਰੂਪ 'ਚ ਕੰਮ ਕਰਦੀ ਸੀ। ਪੁਲਿਸ ਨੇ ਦੱਸਿਆ ਲੜਕੀ ਨੇ 14ਵੀਂ ਮੰਜਿਲ ਤੋਂ ਛਲਾਂਗ ਲਗਾ ਦਿੱਤੀ। ਸਥਾਨਿਕ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਅੰਜਲੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਅੰਜਲੀ ਨੂੰ ਇਕ ਲੜਕੇ ਨਾਲ ਸਬੰਧ ਰੱਖਣ ਦੇ ਲਈ ਡਾਂਟਿਆਂ ਸੀ। ਪੁਲਿਸ ਨੂੰ ਉਸ ਦੇ ਕੋਲ ਆਤਮ ਹੱਤਿਆ ਕਰਨ ਸਬੰਧੀ ਕੋਈ ਵੀ ਪੱਤਰ ਨਹੀਂ ਮਿਲਿਆ।

ਕਾਗਜ਼ੀ ਕਾਰੇ :: ਅੱਧੀ ਜੀ ਟੀ ਰੋਡ ਦਾ ਮਾਲਕ ਇੱਕ ਕਿਸਾਨ

ਜਲੰਧਰ ( ਪੀਐਨਐਨ)  ਮਾਲ ਮਹਿਕਮਾ ਕਿਵੇਂ ਗੰਢਤੁੱਪ ਕਰਕੇ ਜ਼ਮੀਨੀ ਦਾ ਰਿਕਾਰਡ ਬਦਲ ਦਿੰਦਾ ਹੈ ਇਸਦੀ ਮਿਸਾਲ ਜਲੰਧਰ ਦੇ ਪਿੰਡ ਪਰਾਗਪੁਰ ਦੇ ਕਿਸਾਨ ਅਵਤਾਰ ਸਿੰਘ ਨੇ ਬਿਆਨ  ਕੀਤੀ । 
ਕਿਸਾਨ ਅਵਤਾਰ ਸਿੰਘ  ਨੇ ਕਿਹਾ ਕਿ ਜ਼ਮੀਨ ਖੁਰਦ-ਬੁਰਦ ਕਰਨ ਲਈ ਸਰਕਾਰੀ ਰਿਕਾਰਡ  ਵਿੱਚ  ਭੰਨਤੋੜ ਅਤੇ ਨਕਲੀ  ਰਿਕਾਰਡ ਤਿਆਰ ਕੀਤਾ ਹੈ। ਉਹਨਾ  ਕਿਹਾ ਕਿ ਸਾਡੀ ਜ਼ਮੀਨ  ਹਦਬਸਤ ਨੰ। 225, ਖਸਰਾ ਨੰ। 182, ਤੋਂ 194 ਤੱਕ ਕਰਮ  ਸਿੰਘ ਪੁੱਤਰ ਉਜਾਗਰ  ਸਿੰਘ ਜੱਦੀ ਜ਼ਮੀਨ ਦਾ ਮਾਲਕ ਬਾਕੀ ਹਸੇਦਾਰਾਂ ਨਾਲ ਸੀ। ਇਹ ਜ਼ਮੀਨ ਜੀ.ਟੀ. ਰੋਡ ਤੇ ਜਲੰਧਰ ਸ਼ਹਰਿ ਅੰਦਰ ਹੈ। ਇਸ ਜ਼ਮੀਨ ਵਚਿ ਧੋਖਾ ਕਰਕੇ ਰਕਾਰਡ ਦੀ ਬਹੁਤ ਹੀ ਜ਼ਆਿਦਾ ਅਦਲਾ-ਬਦਲੀ ਕੀਤੀ ਹੋਈ ਹੈ। ਜਸਿ ਕਾਰਣ ਅਸੀਂ ਜੀ.ਟੀ.ਰੋਡ ਦੇ ਕੁਝ ਹਸੇ ਦੇ ਮਾਲਕ ਬਣੇ ਹੋਏ ਹਾਂ।                            
ਇਸ ਕਰਕੇ ਹੋਇਆ ਕਿ ਜਲੰਧਰ ਤਹਿਸੀਲ ਵਿਚ ਰਿਕਾਰਡ ਰੂਮ ਕੋਈ 20 ਕੁ ਸਾਲ ਤੋਂ ਲਗਾਤਾਰ ਕਥਿਤ ਘਪਲੇਬਾਜ਼ਾਂ  ਦੇ ਹੱਥ ਹੈ।
ਉਹਨਾਂ ਕਿਹਾ ਕਿ  ਖਸਰਾ ਨੰ. 194 ਜੋ ਜ਼ੀ.ਟੀ.ਰੋਡ ਵੱਲੋਂ 24 ਕਰਮਾ ਚੌੜਾ ਸੀ ਇਸ ਨੂੰ ਕਥਿਤ ਹੇਰਾਫੇਰੀ ਨਾਲ ਬਦਲਕੇ 23 ਕਰਮਾਂ ਕੀਤਾ ਹੋਇਆ ਹੈ। ਰਕਬਾ ਪੂਰਾ ਕਰਨ ਲਈ ਚੜ੍ਹਦੇ ਦੀ ਬਾਹੀ ਜੋ 88 ਕਰਮਾਂ ਸੀ ਬਦਲ ਕੇ 92 ਕਰਮਾਂ ਕੀਤਾ ਹੋਇਆ ਹੈ ਜੋ 4 ਕਰਮਾਂ ਜ਼ੀæਟੀæਰੋਡ ਨੂੰ ਰਗੜਾ ਲਾਇਆ ਗਿਆ ਹੈ।

ਦੂਜਾ  ਖਸਰਾ ਨੰ. 193 ਸਾਲਮ ਜੋ ਜ਼ੀ.ਦਲ ਕੇ 8 ਕਨਾਲ 13 ਮਰਲੇ ਕੀਤਾ ਗਿਆ। 
ਸਰਾ ਨੰ. 192 ਜੋ ਜ਼ੀ.ਟੀ.ਰੋਡ ਵਲੋਂ 19 ਕਰਮਾਂ ਸੀ ਬਦਲ ਕੇ 15+7 =22 ਕਰਮਾਂ ਕੀਤਾ ਗਿਆ। ਇਸ ਖਸਰੇ ਵਿਚ 1 ਕਨਾਲ ਜ਼ਮੀਨ ਨੂੰ ਛੁਪਾਇਆ ਗਿਆ। ਇਹਨਾਂ ਦੋਨਾਂ ਖਸਰਿਆਂ ਨੂੰ ਇਸ ਤਰਾਂ ਬਦਲ ਕੇ ਇਹਨਾਂ ਦੋਨਾਂ ਖਸਰਿਆਂ ਦੀ ਜ਼ੀ.ਟੀ.ਰੋਡ ਵਲੋਂ ਚੋੜਾਈ 15+19 = 34 ਕਰਮਾਂ ਸੀ ਜੋ ਬਦਲ ਕੇ 41 ਕਰਮਾਂ ਕੀਤਾ ਗਿਆ।
ਇਹ 7 ਕਰਮਾਂ ਇਹਨਾਂ ਨੰਬਰਾਂ ਵਿਚੋਂ ਕਟੀਆਂ:-
     ਜ਼ੀ.ਟੀ.ਰੋਡ ਵਲੋਂ 1 ਕਰਮ ਖਸਰਾ ਨੰ.194 ਵਿਚੋਂ ਕੱਟੀ
     ਜ਼ੀ.ਟੀ.ਰੋਡ ਵਲੋਂ 6 ਕਰਮਾਂ ਖਸਰਾ ਨੰ.184, 185 ਵਿਚੋਂ ਕੱਟ ਕੇ ਖਸਰਾ ਨੰ. 192 ਅਤੇ 193 ਵਿਚ ਪਾ ਦਿੱਤੀਆਂ ਹਨ।

4) ਖਸਰਾ ਨੰ. 187 ਜੋ ਕਿ ਇਕ ਹੱਲਟੀਆਂ ਬੋਲੀਆਵਾਲ ਜਾਣੀ ਕਿ ਤੌੜ ਸੀ। ਉਸਦਾ ½ ਹਿਸਾ ਕੱਟ ਕਿ ਸਾਡੀ ਚਾਹੀ ਜ਼ਮੀਨ ਵਿਚ ਪਾ ਕਿ 188 ਨੰ. ਇਕਹਲਟੀਆ ਬੋਲੀਆਵਾਲ ਜਾਣੀ ਕਿ ਤੌੜ ਬਣਾਇਆ ਗਿਆ।

5) ਖਸਰਾ ਨੰ.190 ਜੋ 2 ਕਨਾਲ 16 ਮਰਲੇ ਸੀ ਇਸ ਨੂੰ ਬਦਲਕੇ 3 ਕਨਾਲ 16 ਮਰਲੇ  ਕੀਤਾ ਗਿਆ ਹੈ।

6) ਸਾਡੇ ਸਾਰੇ ਖਸਰਿਆਂ ਵਿਚ ਅਦਲਾ-ਬਦਲੀ ਇਸ ਤਰਾਂ ਕੀਤੀ ਕਿ ਸਾਡੀ ਜ਼ਮੀਨ ਵਾਲੇ ਖਸਰਿਆਂ ਦੀਆਂ ਕਰਮਾ ਘੱਟ ਲਿਖ ਕੇ ਪੈਮਾਇਸ਼ ਜ਼ਿਆਦਾ ਲਿਖੀ ਗਈ ਜੋ ਬਹੁਤ ਹੀ ਵੱਡਾ ਫਰਾਡ ਕੀਤਾ ਗਿਆ ਹੈ।

7) ਜੋ ਮਿਤੀ ਫੈਂਸਲਾ 06-07-2009 ਨੂੰ ਤਕਸੀਮ ਕੀਤੀ ਗਈ ਹੈ ਇਹ ਤਕਸੀਮ ਚੋਰ ਰਸਤੇ ਸਾਨੂੰ ਦੱਸੇ ਬਿਨਾ ਕੀਤੀ ਗਈ ਹੈ ਸਾਨੂੰ ਕੋਈ ਰਜਿਸਟਰੀ ਨਹੀਂ ਮਿਲੀ ਅਤੇ ਨਾ ਕੋਈ ਸੁਨੇਹਾ। ਕਿਉਕਿ ਇਸ ਤਕਸੀਮ ਵਿਚ ਸਾਰਾ ਹੀ ਮਾਲ ਮਹਿਕਮਾ ਰਲਿਆ ਚਲਿਆ ਆ ਰਿਹਾ ਸੀ। ਇਸ ਚੋਰੀ ਨੇ ਸਾਬਤ ਹੀ ਕਰ ਦਿਤਾ ਤਹਿਸੀਲ ਵਿਚ ਰਿਕਾਰਡ ਰੂਮ ਚੋਰਾਂ ਦੇ ਹੱਥ ਹੈ। ਇਹ ਜੋ ਮਰਜ਼ੀ ਕਰ ਸਕਦੇ ਹਨ ਅਤੇ ਕੀਤਾ ਵੀ ਗਿਆ ਹੈ ਜੋ ਇਸ ਤਰਾਂ ਹੈ:-
      ਅ) ਖਸਰਾ ਨੰ. 183.2 ਦਾ ਤਤੀਮਾ ਵੱਧ ਕਰਮਾ ਲਿਖ ਕੇ ਧੋਖਾ ਕੀਤਾ ਗਿਆ ਤੇ ਰਕਬਾ ਪੂਰਾ ਕਰਨ ਦੀ ਕੋਸਿਸ਼ ਕੀਤੀ ਗਈ।
      ਬ) ਖਸਰਾ ਨੰ. 184.1 ਅਤੇ 184.2 ਇਹ ਇੰਤਕਾਲ ਉਸ ਜਗਾਹ ਤੋਂ ਕੀਤਾ ਗਿਆ ਜਿਸ ਤੋਂ ਅਸਾਨੀ ਨਾਲ ਚੋਰੀ ਕੀਤੀ ਜਾਵੇ ਅਤੇ ਕੀਤੀ ਵੀ ਗਈ।
      ਚ) ਚੋਰੀ ਕੀਤੀਆਂ ਕਰਮਾਂ ਖਸਰਾ ਨੰ. 187 ਜੋ ਉਤਰ ਵਲੋਂ 11 ਕਰਮਾਂ ਸੀ ਉਸ ਵਿਚ ਚੋਰੀ ਕੀਤੀਆਂ ਕਰਮਾ ਜਮਾਂ ਕਰਕੇ 14 ਕਰਮਾਂ ਕਰ ਦਿਤਾ ਗਿਆ।
      ਦ) ਤਕਸੀਮ ਕੀਤੇ ਹੋਏ ਰਿਕਾਰਡ ਵਿਚ ਵੀ ਬਹੁਤ ਵੱਡੀ ਕੱਟਿੰਗ ਕਰਕੇ ਅਦਲਾ-ਬਦਲੀ ਕਰ ਰਹੇ ਹਨ।

8) ਸਾਨੂੰ ਜ਼ੀæਟੀæਰੋਡ ਦੇ ਮਾਲਕ ਬਣਾਇਆ ਹੈ ਜੋ ਕਿ ਸਾਡੇ ਫਾਇਦੇ ਦੀ ਗੱਲ ਹੈ। ਪਰ ਅਸੀਂ ਦੇਸ਼ ਅਤੇ ਕਨੂੰਨ ਨਾਲ ਧੋਖਾ ਕਰਨ ਵਾਲੇ ਨੂੰ ਸਬਕ ਸਿਖਾਉਣਾ ਚਾਹੁੰਦੇ ਹਾਂ ਕਿਉਕਿ ਉਹ ਦੇਸ਼ ਦੀ ਮਲਕੀਅਤ ਹੈ।

ਰੂਪ ਸਿੰਘ ਪਟਵਾਰੀ ਦੀ ਸਹੀ ਕੀਤੀ ਗਈ ਜਮਾਂਬੰਦੀ ਨੂੰ ਬਦਲਿਆ ਗਿਆ।

ਇਸੇ ਤਰਾਂ ਪੁਰਾਣੇ ਇੰਤਕਾਲਾਂ ਨੂੰ ਕੱਟਿੰਗ ਕਰਕੇ ਬਦਲਿਆ ਗਿਆ।

ਇਕ ਮੁਸਾਫੀ ਵਿਚ ਤੁਸੀ ਸਾਫ ਕੱਟਿੰਗ ਦੇਖ ਸਕਦੇ ਹੋ।
ਇਕ ਮੁਸਾਫੀ ਨਕਲੀ ਤਿਆਰ ਕਰਕੇ ਰਿਕਾਰਡ ਰੂਮ ਵਿਚ ਰੱਖੀ ਹੋਈ ਹੈ।
ਨਕਲੀ ਮੁਸਾਫੀ ਨਾਲ ਹੀ ਛੱਜਰਾ ਨਕਲੀ ਅਮ੍ਰਿਤਸਰ ਤੋਂ ਬਣਾਇਆ ਗਿਆ ਹੈ। ਜਿਸ ਚੋਰ ਇਹ ਸਾਰਾ ਰਿਕਾਰਡ ਬਦਲਿਆ ਉਹ ਚੋਰ ਬਹੁਤ ਦੂਰ ਨਹੀਂ ਉਸਦੇ ਨਾਲ ਹੋਰ ਵੀ ਬਹੁਤ ਨੇ। ਅਸੀਂ ਚਾਹੁੰਦੇ ਹਾਂ ਕਿ ਇਸਦੀ ਜਾਂਚ  ਵਿਜ਼ੀਲੈਂਸ ਬਿਉਰੋ ਜਾਂ ਸੀæਬੀæਆਈ ਤੋਂ ਕਰਵਾਈ ਜਾਵੇ ਕਿਉਕਿ ਇਸ ਵਿਚ ਬਹੁਤ ਵੱਡੇ ਅਧਿਕਾਰੀ ਸ਼ਾਮਿਲ ਹਨ ਉਹ ਅਸੀਂ ਮੌਕੇ ਤੇ ਹੀ ਜਾਂਚ ਅਧਿਕਾਰੀ ਨੂੰ ਸਾਰੀ ਜਾਂਣਕਾਰੀ ਦੇਵਾਂਗੇ। ਕਿਉਂਕਿ ਇਸ ਵਿਚ ਮਾਲ ਮਹਿਕਮਾ ਅਤੇ ਉਚ ਅਹੁਦੇ ਦੇ ਅਧਿਕਾਰੀ ਵੀ ਸ਼ਾਮਿਲ ਹਨ।

ਉਪਰੋਕਤ ਸਬੰਦੀ ਸਾਰੇ ਸਬੂਤ ਅਤੇ ਦਸਤਾਵੇਜ਼ ਸਾਡੇ ਕੋਲ ਮੋਜੂਦ ਹਨ ਅਸੀਂ ਸਾਰੇ ਦਸਤਾਵੇਜ਼ ਮੁਹੱਈਆ ਕਰਵਾ ਸਕਦੇ ਹਾਂ ਜੋ ਕਿ ਅਸੀਂ ਜੀ.ਟੀ. ਰੋਡ ਦੇ ਮਾਲਕ ਹਾਂ।

ਗਾਇਕ ਬਲਕਾਰ ਅਣਖੀਲਾ ਪੈਸੇ ਨਾ ਮੋੜਣ ਕਰਕੇ ਮੁਕੱਦਮਾ ਦਰਜ਼ , ਗ੍ਰਿਫ਼ਤਾਰੀ ਦੇ ਹੁਕਮ

ਫਰੀਦਕੋਟ ਦੇ ਜੁਡੀਸ਼ਲ ਮੈਜਿਸਟ੍ਰੇਟ ਸਤੀਸ਼ ਕੁਮਾਰ ਦੀ ਅਦਾਲਤ ਨੇ ਗਾਇਕ ਬਲਕਾਰ ਅਣਖੀਲਾ  ਨੂੰ ਗ੍ਰਿਫ਼ਤਾਰ ਕਰਕੇ 27 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।
ਇਸ ਗਾਇਕ ਖਿਲਾਫ਼  ਫਰੀਦਕੋਟ ਦੇ ਰਾਜਿੰਦਰ ਕੁਮਾਰ ਉਰਫ਼ ਬੌਬੀ ਕਟਾਰੀਆ ਨੇ ਅਗਸਤ 2012 ‘ਚ ਅਦਾਲਤ ਵਿੱਚ ਸਿ਼ਕਾਇਤ ਕੀਤੀ ਸੀ ਕਿ  ਬਲਕਾਰ ਅਣਖੀਲਾ ਨੇ ਉਸਨੇ ਤੋਂ ਡੇਢ ਲੱਖ ਰੁਪਏ ਲਏ ਸਨ ਜੋ ਵਾਪਸ ਨਹੀਂ ਕੀਤੇ ਅਤੇ ਗਾਇਕ ਵੱਲੋ  ਦਿੱਤਾ ਚੈੱਕ ਵੀ ਬਾਊਂਸ ਹੋ ਗਿਆ ਹੈ।   ਇਸ ਮਾਮਲੇ ਵਿੱਚ ਉਕਤ ਗਾਇਕ  ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਵਾਰ ਪੇਸ਼ ਹੋਇਆ ਸੀ ਪਰ ਬਾਅਦ ਵਿੱਚ ਸੁਣਵਾਈ ਦੌਰਾਨ ਪੇਸ਼ ਨਹੀਂ ਹੋਇਆ।
ਅਦਾਲਤ ਨੇ ਇਸ ਮਾਮਲੇ ਵਿੱਚ ਬਲਕਾਰ ਅਣਖੀਲਾ ਦੀ ਜ਼ਮਾਨਤ ਰੱਦ ਕਰਕੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਬਲਕਾਰ ਅਣਖੀਲਾ ਦੀ ਜ਼ਮਾਨਤ ਦੇਣ ਵਾਲੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।

ਹਰਦੀਪ ਸਿੰਘ ਪੁਰੀ ਭਾਜਪਾ ਦੇ ਲੜ ਲੱਗੇ

ਦਿੱਲੀ : ਭਾਰਤ ਦੇ ਸਾਬਕਾ ਆਈ। ਐਫ। ਐਸ। ਅਧਿਕਾਰੀ ਹਰਦੀਪ ਸਿੰਘ ਪੁਰੀ ਜਿਹੜੇ ਸੰਯੁਕਤ ਰਾਸ਼ਟਰ 'ਚ ਨਿਊਯਾਰਕ ਵਿਖੇ ਭਾਰਤ ਦੇ ਸਥਾਈ ਪ੍ਰਤੀਨਿਧੀ ਸਨ, ਅੱਜ ਭਾਜਪਾ 'ਚ ਸ਼ਾਮਿਲ ਹੋ ਗਏ । ਸ। ਪੁਰੀ ਦਾ ਭਾਜਪਾ 'ਚ ਆਉਣ 'ਤੇ ਸਵਾਗਤ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਸ। ਪੁਰੀ ਦੇ ਤਜ਼ਰਬੇ ਦਾ ਵਿਦੇਸ਼, ਸੁਰੱਖਿਆ ਤੇ ਵਪਾਰਕ ਨੀਤੀਆਂ 'ਚ ਲਾਭ ਹੋਵੇਗਾ । ਸ। ਪੁਰੀ ਨੇ ਕਿਹਾ ਕਿ ਉਹ ਪਾਰਟੀ ਨਾਲ ਜੁੜ ਕੇ ਖੁਸ਼ ਹਨ ।

ਆਦਰਸ਼ ਘਪਲੇ ਵਿੱਚ ਅਧਿਕਾਰੀ ਫਸੇ ਅਤੇ ਨੇਤਾ ਜੀ ਬਚੇ

ਮੁੰਬਈ, 2 ਜਨਵਰੀ
ਆਦਰਸ਼ ਘਪਲੇ ਦੀ ਰਿਪੋਰਟ ਖਾਰਜ ਕਰਨ ਦੇ ਕੁਝ ਹੀ ਦਿਨਾਂ ਮਗਰੋਂ ਮਹਾਰਾਸ਼ਟਰ ਦੇ ਮੰਤਰੀ ਮੰਡਲ ਨੇ ਅੱਜ  ਨਿਆਂਇਕ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਆਂਸ਼ਕ ਤੌਰ ’ਤੇ ਮਨਜ਼ੂਰ ਕਰ ਲਿਆ। ਸਰਕਾਰ ਨੇ ਭਾਵੇਂ ਅਫਸਰਸ਼ਾਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ, ਪਰ ਸਿਆਸਤਦਾਨਾਂ, ਜਿਨ੍ਹਾਂ ਦਾ ਨਾਮ ਰਿਪੋਰਟ ਵਿਚ ਹੈ, ਵਿਰੁੱਧ ਨਰਮੀ ਵਰਤੀ ਹੈ। ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਨੇ ਦੱਸਿਆ, ‘‘ਆਪਣੀ ਰਿਪੋਰਟ ਵਿਚ ਕਮਿਸ਼ਨ ਨੇ ਸਿਆਸਤਦਾਨਾਂ ਦੇ ਕਿਸੇ ਅਪਰਾਧ ਵਿਚ ਸ਼ਾਮਲ ਹੋਣ ਬਾਰੇ ਨਹੀਂ ਕਿਹਾ।’’
ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਕਿ ਜਿਹੜੇ ਲੋਕਾਂ ਦੇ ਨਾਮ ਸੀਬੀਆਈ ਦੀ ਐਫਆਈਆਰ ਜਾਂ ਚਾਰਜਸ਼ੀਟ ਵਿਚ  ਹਨ, ਉਨ੍ਹਾਂ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਕੋਈ ਵੱਖਰੀ ਐਫਆਈਆਰ ਦਰਜ ਨਹੀਂ ਕਰਵਾਏਗੀ। ਸਰਕਾਰ ਨੇ ਇਸ ਰੁਖ਼ ਨਾਲ ਰਾਜ ਦੇ ਚਾਰ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ, ਮਰਹੂਮ ਵਿਲਾਸਰਾਓ ਦੇਸ਼ਮੁਖ, ਸੁਸ਼ੀਲ ਕੁਮਾਰ ਸ਼ਿੰਦੇ ਤੇ ਐਸ ਐਨ ਪਾਟਿਲ ਨੂੰ ਬਚਾ ਲਿਆ ਹੈ

ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਆਪ’ ਨੂੰ ਸਮਰਥਨ ਦੇਣ ਦਾ ਫੈਸਲਾ – ਕਾਂਗਰਸ

2 Jan 2014  ਕੇਜਰੀਵਾਲ ਸਰਕਾਰ ਨੂੰ ਭਰੋਸਾ ਦੇ ਵੋਟ ਦਾ ਪ੍ਰਸਤਾਵ ਪੇਸ਼ ਕਰਨ  ਸਬੰਧੀ ਕਾਂਗਰਸ ਵੱਲੋਂ  ਬਹਿਸ ਦੀ ਸੁਰੂਆਤ ਵਿੱਚ ਗਾਂਧੀ ਨਗਰ  ਵਿੱਚੋਂ ਪਾਰਟੀ ਦੇ ਵਿਧਾਇਕ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਲੋਕਾਂ ਦੇ ਹਿੱਤਾਂ  ਨੂੰ ਧਿਆਨ ਵਿੱਚ ਰੱਖ ਕੇ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਲਵਲੀ ਨੇ ਕਿਹਾ  ਕੇਜਰੀਵਾਲ ਸਰਕਾਰ ਜਦੋਂ ਤੱਕ ਦਿੱਲੀ  ਵਿੱਚ ਲੋਕਾਂ ਦੇ ਹਿੱਤ ਵਿੱਚ ਕੰਮ ਕਰਦੀ ਰਹੇਗੀ, ਉਦੋਂ ਤੱਕ  ਕਾਂਗਰਸ ਉਸਨੂੰ ਸਮਰਥਨ ਦਿੰਦੀ ਰਹੇਗੀ ।
ਲਵਲੀ ਨੇ ਪ੍ਰਮੁੱਖ  ਵਿਰੋਧੀ ਦਲ  ਭਾਰਤੀ  ਜਨਤਾ ਪਾਰਟੀ ਉਪਰ ਨਿਸ਼ਾਨਾ ਸਾਂਧਦੇ ਹੋਏ ਕਿਹਾ ਕਿ ਬੰਗਾਰੂ ਲਕਸ਼ਮਣ ਅਤੇ ਨਿਤਿਨ ਗਡਕਰੀ ਦੀ ਪਾਰਟੀ ਦੇ ਲੋਕ ਭ੍ਰਿਸ਼ਟਾਚਾਰ ਦੀ ਗੱਲ ਕਰਨ ਤਾਂ ਚੰਗਾ ਨਹੀਂ ਲੱਗਦਾ ।
ਲਵਲੀ ਨੇ ਕਿਹਾ ਕਿ ਕਾਂਗਰਸ ਨੇ ਕੁਝ ਗਲਤੀਆਂ ਕੀਤੀਆਂ ਜਿਸਦਾ ਖ਼ਮਿਆਜ਼ਾ ਉਹ  ਭੁਗਤ ਰਹੀ ਹ ਪਰ  ਜੇਕਰ ਭ੍ਰਿਸ਼ਟਾਚਾਰ ਹੈ ਤਾਂ ਐਮਸੀਡੀ ਵਿੱਚ ਵੀ ਭਾਜਪਾ ਦੇ ਪ੍ਰਬੰਧ ਹੈ।
ਲਵਲੀ ਦੇ ਪਾਣੀ ਅਤੇ ਬਿਜਲੀ ਦੇ ਮਾਮਲੇ ਵਿੱਚ ਕੇਜਰੀਵਾਲ ਦੇ ਫੈ਼ਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਵਿੱਚ ਕੁਝ ਖਾਸ ਲੋਕਾਂ ਨੂੰ ਹੀ ਫਾਇਦਾ ਹੋਵੇਗਾ , ਅਸਲ ਗਰੀਬਾਂ ਤੱਕ  ਇਸਦਾ ਲਾਭ ਨਹੀਂ ਪਹੁੰਚੇਗਾ।
ਇਸ ਤੋਂ ਪਹਿਲਾਂ  ਵੀਰਵਾਰ ਦੁਪਹਿਰ ਬਾਦ ਦੋ ਵਜੇ ਸਦਨ ਦੀ ਕਾਰਵਾਈ ਸੁਰੂ ਹੁੰਦੇ ਹੀ ਪ੍ਰਮੁੱਖ ਵਿਰੋਧੀ ਦਲ ਭਾਰਤੀ ਜਨਤਾ ਦਲ ਨੇ ਹੰਗਾਮਾ ਸੁਰੂ ਕਰ ਦਿੱਤਾ ।
ਬੀਜੇਪੀ ਆਮ ਆਦਮੀ ਪਾਰਟੀ ਨੇਤਾਵਾਂ ਅਤੇ ਸਮਰਥੱਕਾਂ ਦੇ ਜ਼ਰੀਏ ਆਪ ਦੀ ਟੋਪੀ ਪਹਿਨਣ ਦਾ ਵਿਰੋਧ  ਕਰ ਰਹੇ ਸੀ । 
ਬੀਜੇਪੀ  ਦਾ ਕਹਿਣਾ ਹੈ ਕਿ ਪਾਰਟੀ ਦੇ ਸਲੋਗਨ ਵਾਲੀ ਟੋਪੀ ਸਦਨ ਵਿੱਚ ਨਹੀਂ ਪਹਿਣੀ ਜਾਣੀ ਚਾਹੀਦੀ ।
ਇਸਤੋਂ  ਬਾਅਦ ਸਿੱਖਿਆ ਮੰਤਰੀ ਮਨੀਸ਼ ਸਿਸੋਦਿਆ ਨ ੇ ਭਰੋਸੇ ਦੇ ਮਤ ਦਾ ਪ੍ਰਸਤਾਵ ਰੱਖਿਆ।
 ਮਨੀਸ਼ ਸਿਸੋਦਿਆ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਉਹਨਾਂ ਨੂੰ ਨੈਤਿਕ ਬਹੁਮਤ ਦਿੱਤਾ ਹੈ। ਉਹਨਾਂ  ਕਿਹਾ ਜਿ ਜਦੋ ਸਭ ਤੋਂ ਵੱਡੀ ਪਾਰਟੀ  ਬੀਜੇਪੀ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ‘ਆਪ’ ਪਾਰਟੀ ਦੀ ਇਹ ਨੈਤਿਕ  ਜਿੰਮੇਦਾਰੀ  ਸੀ ਕਿ ਉਹ ਦਿੱਲੀ ਵਿੱਚ ਸਰਕਾਰ  ਬਣਾਏ ਕੇ ਜਨਤਾ ਦੀ ਸੇਵਾ ਕਰੇ।
ਉਹਨਾ ਕਿਹਾ ਫਿਰ ਉਹਨਾਂ ਨੇ  ਦਿੱਲੀ ਦੀ ਆਮ ਜਨਤਾ ਤੋਂ ਦੋਬਾਰਾ ਪੁੱਛਿਆ ਕਿ ਉਹਨਾਂ ਨੂੰ ਸਰਕਾਰ ਬਣਾਉਣੀ ਚਾਹੀਦੀ ਹੈ ਕਿ ਨਹੀਂ । ਜਨਤਾ ਦੇ ਫਤਵੇ ਤੋਂ ਬਾਅਦ ਹੀ ਸਰਕਾਰ ਬਣਾਉਣ ਦੀ ਦਾਅਵੇਦਾਰੀ ਪੇਸ਼ ਕੀਤੀ ਕੀਤੀ ਗਈ ।
ਹਰਸ਼ਵਰਧਨ ਨੇ ਮੁੱਖ ਮੰਤਰੀ ਕੇਜਰੀਵਾਲ ਤੋਂ ਪੁੱਛਿਆ ਕਿ ਆਮ ਆਦਮੀ  ਪਾਰਟੀ ਨੇ ਕਿੰਨ੍ਹਾਂ ਪ੍ਰਸਥਿਤੀਆਂ ਵਿੱਦ ਕਾਂਗਰਸ  ਤੋਂ ਸਮਰਥਨ ਲਿਆ  ਹੈ, ਭਾਜਪਾ ਨੇਤਾ ਨੇ ਇਹ ਵੀ ਕਿਹਾ ਕਿ ਫਿਰ ਉਸ ਵਾਅਦੇ ਦਾ  ਕੀ ਬਣੇਗਾ ਜੋ ਆਮ ਆਦਮੀ ਪਾਰਟੀ ਨੇ ਕੀਤਾ ਸੀ ਕਿ ਉਹ ਭ੍ਰਿਸ਼ਟ ਕਾਗਰਸ ਦੇ ਨੇਤਾਵਾਂ  ਨੂੰ ਭੇਜ ਭੇਜਵਾਏਗੀ