Pages

ਪੈਟਰੋਲ 75 ਪੈਸੇ ਅਤੇ ਡੀਜ਼ਲ 50 ਪੈਸੇ ਮਹਿੰਗਾ

ਨਵੀਂ ਦਿੱਲੀ, 3 ਜਨਵਰੀ (ਏਜੰਸੀ)-ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ | ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 75 ਪੈਸੇ ਅਤੇ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲੀਟਰ ਵਧਾਈ ਹੈ | ਪੈਟਰੋਲ ਡੀਜ਼ਲ ਦੀਆਂ ਵਧੀਆਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ | ਆਮ ਆਦਮੀ ਨੂੰ ਤਿੰਨ ਦਿਨਾਂ ਵਿਚ ਇਹ ਦੂਜਾ ਝਟਕਾ ਲੱਗਾ ਹੈ | ਇਸ ਤੋਂ ਪਹਿਲਾਂ 1 ਜਨਵਰੀ ਨੂੰ ਰਸੋਈ ਗੈਸ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿਚ 220 ਰੁਪਏ ਦਾ ਵਾਧਾ ਕੀਤਾ ਸੀ |
ਪੰਜਾਬ ਵਿਚ ਪੈਟਰੋਲ ਇਕ ਰੁਪਏ ਤੇ ਡੀਜ਼ਲ 55 ਪੈਸੇ ਮਹਿੰਗਾ
ਜਲੰਧਰ, (ਸ਼ਿਵ)- ਤੇਲ ਕੰਪਨੀਆਂ ਵੱਲੋਂ ਅੱਜ ਪੈਟਰੋਲ ਦੇ 75 ਪੈਸੇ ਅਤੇ ਡੀਜ਼ਲ ਦੇ ਮੁੱਲ ਵਿਚ 50 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ | ਪੰਜਾਬ ਵਿਚ ਵੈਟ ਜ਼ਿਆਦਾ ਹੋਣ ਕਾਰਨ ਪੈਟਰੋਲ ਦਾ ਮੁੱਲ ਕਰੀਬ ਇੱਕ ਰੁਪਏ ਅਤੇ ਡੀਜ਼ਲ 55 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਏਗਾ | ਪੈਟਰੋਲ ਦਾ ਮੁੱਲ ਡੇਢ ਮਹੀਨਾ ਪਹਿਲਾਂ ਘਟਿਆ ਸੀ ਜਦਕਿ ਹੁਣ ਕਾਫ਼ੀ ਸਮੇਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਦੇ ਮੁੱਲ ਵਿਚ ਵਾਧਾ ਕੀਤਾ ਹੈ | ਡੀਜ਼ਲ ਦਾ ਮੁੱਲ ਹਰ ਮਹੀਨੇ 50 ਪੈਸੇ ਵਧਾਇਆ ਜਾਂਦਾ ਹੈ |
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ
ਸ਼ਹਿਰ ਪੁਰਾਣੀਆਂ ਨਵੀਆਂ
ਕੀਮਤਾਂ ਕੀਮਤਾਂ
ਅੰਮਿ੍ਤਸਰ 78.94 ਰੁਪਏ 80.36 ਰੁਪਏ
ਜਲੰਧਰ 78.96 ਰੁਪਏ 79.96 ਰੁਪਏ
ਲੁਧਿਆਣਾ 79.26 ਰੁਪਏ 80.26 ਰੁਪਏ

No comments:

Post a Comment