Pages

ਫਿਊਲ ਸਰਚਾਰਜ 'ਚ 3 ਪੈਸੇ ਯੂਨਿਟ ਦਾ ਵਾਧਾ-ਬਿਜਲੀ ਨਿਗਮ ਨੇ ਕੀਤਾ ਸਪੱਸ਼ਟ

ਪਟਿਆਲਾ-ਪੰਜਾਬ ਰਾਜ ਬਿਜਲੀ ਨਿਗਮ ਨੇ ਆਪਣੇ ਥਰਮਲ ਪਲਾਂਟਾਂ ਲਈ ਫਿਊਲ ਦੀਆਂ ਕੀਮਤਾਂ 'ਚ ਹੋਏ ਵਾਧੇ ਦੀ ਪੂਰਤੀ ਲਈ ਖ਼ਪਤਕਾਰਾਂ 'ਤੇ ਬਹੁਤ ਹੀ ਮਾਮੂਲੀ ਦਰਾਂ ਨਾਲ 3 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਫਿਊਲ ਸਰਚਾਰਜ 'ਚ ਵਾਧਾ ਕੀਤਾ ਹੈ | ਨਿਗਮ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਖ਼ਪਤਕਾਰਾਂ 'ਚ ਪਾਇਆ ਜਾ ਰਿਹਾ ਇਹ ਭੁਲੇਖਾ ਕਿ ਨਿਗਮ ਵੱਲੋਂ ਫਿਊਲ ਸਰਚਾਰਜ 'ਚ 12 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਹਿਲੀ ਜਨਵਰੀ ਤੋਂ ਵਾਧਾ ਕਰਕੇ ਖ਼ਪਤਕਾਰਾਂ 'ਤੇ 600 ਕਰੋੜ ਦਾ ਭਾਰ ਪਾ ਦਿੱਤਾ ਹੈ, ਤੱਥਾਂ 'ਤੇ ਆਧਾਰਿਤ ਨਹੀਂ ਹੈ | ਬੁਲਾਰੇ ਅਨੁਸਾਰ 23.89 ਕਰੋੜ ਰੁਪਏ ਸਾਰੀਆਂ ਸ਼੍ਰੇਣੀਆਂ 'ਤੇ ਬੋਝ ਪਵੇਗਾ |
ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਥਰਮਲ ਪਲਾਂਟਾਂ ਲਈ ਫਿਊਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਵਜ੍ਹਾ ਕਾਰਨ ਤੇ ਰੇਲਵੇ ਵੱਲੋਂ ਪੀਕ ਸਰਚਾਰਜ ਦੀ ਦਰ 12 ਫ਼ੀਸਦੀ ਤੋਂ 15 ਫ਼ੀਸਦੀ ਵਧਾਉਣ ਕਰਕੇ ਪੰਜਾਬ ਬਿਜਲੀ ਨਿਗਮ ਨੂੰ ਪੰਜਾਬ ਰਾਜ ਬਿਜਲੀ ਨਿਯੰਤਰਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 3 ਮਹੀਨਿਆਂ ਲਈ ਲਾਉਣਾ ਪੈ ਰਿਹਾ ਹੈ | ਬੁਲਾਰੇ ਅਨੁਸਾਰ ਇਹ ਪਹਿਲੀ ਜਨਵਰੀ, 2014 ਤੋਂ ਸਿਰਫ਼ 3 ਪੈਸੇ ਫਿਊਲ ਚਾਰਜ ਦਾ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਪਹਿਲੀ ਜਨਵਰੀ ਤੋਂ 31 ਮਾਰਚ, 2014 ਦੀ ਤਿਮਾਹੀ ਦੌਰਾਨ ਕੁੱਲ 23.89 ਕਰੋੜ ਰੁਪਏ ਸਾਰੀਆਂ ਸ਼੍ਰੇਣੀਆਂ ਦੇ ਤਕਰੀਬਨ 62 ਲੱਖ ਖ਼ਪਤਕਾਰਾਂ ਭਾਵ ਘਰੇਲੂ, ਗੈਰ-ਰਿਹਾਇਸ਼ੀ, ਉਦਯੋਗਿਕ, ਬਲਕ ਸਪਲਾਈ, ਰੇਲਵੇ ਟਰੈਕਸ਼ਨ ਆਦਿ ਪਾਸੋਂ ਫਿਊਲ ਚਾਰਜ ਵਜੋਂ ਉਗਰਾਹੇ ਜਾਣੇ ਹਨ |

No comments:

Post a Comment