ਅੰਮਿ੍ਤਸਰ-ਪਿਛਲੇ ਕਰੀਬ ਦੋ ਮਹੀਨੇ ਤੋਂ ਇੰਟਰਨੈੱਟ ਮਾਧਿਅਮ ਦਾ ਲਾਭ ਲੈਂਦਿਆਂ ਦੱਖਣ ਦੀ ਇਕ ਕੰਪਨੀ ਵੱਲੋਂ ਦੂਰ ਦੁਰੇਡੇ ਬੈਠੇ ਸ਼ਰਧਾਲੂਆਂ ਨੂੰ ਫੋਨ ਜਾਂ ਆਨਲਾਈਨ 'ਆਰਡਰ' 'ਤੇ ਪ੍ਰਸਿੱਧ ਗੁਰਧਾਮਾਂ ਅਤੇ ਕੁੱਝ ਹਿੰਦੂ ਤੀਰਥ ਦੇ ਪ੍ਰਸ਼ਾਦ ਮੁਹੱਈਆ ਕਰਾਉਣ ਦਾ ਪਾਖੰਡ ਅਰੰਭ ਕੀਤਾ ਗਿਆ ਹੈ ਜਿਸ ਦੀ ਸਿੱਖ ਸਫਾਂ 'ਚ ਭਾਰੀ ਅਲੋਚਨਾ ਹੋ ਰਹੀ ਹੈ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੀ ਕੰਪਨੀ ਨੂੰ ਅਜਿਹਾ ਕਾਰੋਬਾਰ ਬੰਦ ਕਰਨ ਲਈ ਤਾੜਨਾ ਕੀਤੀ ਹੈ |
ਇੰਟਰਨੈੱਟ ਦੇ ਕਿਸੇ ਮੁੱਖ ਸਾਈਟ ਨੂੰ ਖੋਲਦਿਆਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਹਿੰਦੀ 'ਚ 'ਸਵਰਨ ਮੰਦਰ ਕਾ ਪ੍ਰਸ਼ਾਦ' ਘਰ ਬੈਠੇ ਪਾਉਣ ਲਈ ਫੋਨ ਨੰਬਰ ਦਿੰਦਿਆ ਮਿਸ ਕਾਲ ਕਰਨ ਦੀ ਮਸ਼ਹੂਰੀ ਦਿੱਤੀ ਜਾਂਦੀ ਹੈ ਤੇ ਸੰਪਰਕ ਹੋਣ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ 'ਪਿੰਨੀ ਪ੍ਰਸ਼ਾਦ' ਕੁਝ ਵਧੇਰੇ ਪੈਸੇ ਦੇਕੇ ਘਰ ਬੈਠਿਆਂ ਮੰਗਵਾਉਣ ਦੀ ਪੇਸ਼ਕਸ਼ ਹੁੰਦੀ ਹੈ ਅਤੇ 20-20 ਰੁਪਏ ਦੇ ਚਾਰ ਪੈਕੇਟ ਪ੍ਰਸ਼ਾਦ ਬਦਲੇ 501 ਰੁਪਏ ਮੰਗੇ ਜਾਂਦੇ ਹਨ। ਇਸੇ ਤਰ੍ਹਾਂ ਹੀ ਆਨ ਲਾਈਨ ਪ੍ਰਸ਼ਾਦ ਡਾਟ ਕਾਮ ਨਾਂਅ ਦੀ ਬੰਗਲੌਰ ਪਿਛੋਕੜ ਦੀ ਕੰਪਨੀ ਵੱਲੋਂ ਇਹ ਕਥਿਤ ਪਾਖੰਡ ਸਰਵਿਸ ਰਾਹੀਂ ਸ਼ਰਧਾਲੂਆਂ ਨੂੰ ਆਨ ਲਾਈਨ ਆਰਡਰ 'ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸ਼ਾਦ ਦੇ ਨਾਲ-ਨਾਲ ਗੁਰੂ ਸਹਿਬਾਨ ਦੀ ਇਕ ਫੋਟੋ ਅਤੇ 'ਗੈਬੀ ਸ਼ਕਤੀ' ਵਾਲਾ ਦੱਸਿਆ ਜਾਂਦਾ ਕੰਘਾ ਮੁਹੱਈਆ ਕਰਵਾਉਣ ਬਦਲੇ 501 ਰੁਪਏ ਬਟੋਰੇ ਜਾ ਰਹੇ ਹਨ। ਜਦਕਿ ਇਸ 'ਪੈਕੇਜ' ਨਾਲ ਇਕ ਕੜਾ ਜੋੜਨ ਦਾ ਮੁੱਲ 701 ਰੁਪਏ ਰੱਖਿਆ ਗਿਆ ਹੈ। ਇਸ ਕੰਪਨੀ ਵੱਲੋਂ ਪ੍ਰਸ਼ਾਦ ਦੇ ਨਾਲ-ਨਾਲ ਯੰਤਰ, ਰੁਦਰਾਖਸ਼, ਸ਼ਲੀਗ੍ਰਾਮ ਅਤੇ ਬ੍ਰਹਮਭੋਜ ਆਦਿ ਵੀ ਮਹੱਈਆ ਕਰਵਾਉਣ ਦੀ ਸਹੂਲਤ ਰੱਖੀ ਗਈ ਹੈ। ਇਹ ਕੰਪਨੀ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਅੰਬਾ ਜੀ, ਬੈਦਨਾਥ ਆਦਿ ਸਮੇਤ ਕਈ ਹਿੰਦੂ ਤੀਰਥਾਂ ਦਾ ਪ੍ਰਸ਼ਾਦ ਵੀ ਸ਼ਰਧਾਲੂਆਂ ਨੂੰ ਵੇਚਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸ਼ਾਦ ਦੀ ਸਹੂਲਤ ਸਬੰਧੀ ਇਸਨੇ ਆਪਣੀ ਸਾਈਟ 'ਤੇ ਸਪੱਸ਼ਟ ਲਿਖਿਆ ਹੈ ਕਿ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਸਬੰਧ ਨਹੀਂ ਅਤੇ ਸ਼ਰਧਾਲੂਆਂ ਵੱਲੋਂ ਕਹਿਣ 'ਤੇ ਸਿੱਧੇ ਰੂਪ 'ਚ ਹੀ ਉਹ ਪ੍ਰਸ਼ਾਦ ਮੁਹੱਈਆ ਕਰਵਾਉਂਦੇ ਹਨ। ਸਾਈਟ 'ਤੇ ਉਨ੍ਹਾਂ ਦਾ ਟੋਲ ਫ਼੍ਰੀ ਨੰਬਰ ਵੀ ਲਿਖਿਆ ਹੋਇਆ ਹੈ ਤਾਂ ਜੋ ਫ਼ੋਨ 'ਤੇ ਵੀ ਆਰਡਰ ਲਏ ਜਾ ਸਕਣ। ਇਹ ਕੰਪਨੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਪ੍ਰਸ਼ਾਦ ਭੇਜਣ ਦਾ ਕਾਰੋਬਾਰ ਕਰਦੀ ਹੈ। ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕੀਤੇ ਜਾਣ 'ਤੇ ਕੁੱਝ ਅਧਿਕਾਰੀਆਂ ਨੇ ਅੰਦਰ ਖਾਤੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਕੰਪਨੀ ਲਈ ਪ੍ਰਸ਼ਾਦ ਖਰੀਦ ਕੇ ਕੋਰੀਅਰ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਟਰੈਕ ਲਗਾਇਆ ਗਿਆ ਸੀ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮਾਮਲਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨੋਟਿਸ 'ਚ ਹੈ ਅਤੇ ਅਸੀਂ ਕਾਨੂੰਨੀ ਚਾਰਾਜੋਈ ਲਈ ਵਿਚਾਰ ਕਰ ਰਹੇ ਹਾਂ। ਉਨ੍ਹਾਂ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਪ੍ਰਸ਼ਾਦ ਨੂੰ ਕਿਸੇ ਆਮ ਵਸਤੂ ਵਾਂਗ ਕੋਰੀਅਰ ਰਾਹੀਂ ਨਾ ਮੰਗਵਾਇਆ ਜਾਵੇ।

No comments:
Post a Comment