Pages

ਗਾਇਕ ਬਲਕਾਰ ਅਣਖੀਲਾ ਪੈਸੇ ਨਾ ਮੋੜਣ ਕਰਕੇ ਮੁਕੱਦਮਾ ਦਰਜ਼ , ਗ੍ਰਿਫ਼ਤਾਰੀ ਦੇ ਹੁਕਮ

ਫਰੀਦਕੋਟ ਦੇ ਜੁਡੀਸ਼ਲ ਮੈਜਿਸਟ੍ਰੇਟ ਸਤੀਸ਼ ਕੁਮਾਰ ਦੀ ਅਦਾਲਤ ਨੇ ਗਾਇਕ ਬਲਕਾਰ ਅਣਖੀਲਾ  ਨੂੰ ਗ੍ਰਿਫ਼ਤਾਰ ਕਰਕੇ 27 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।
ਇਸ ਗਾਇਕ ਖਿਲਾਫ਼  ਫਰੀਦਕੋਟ ਦੇ ਰਾਜਿੰਦਰ ਕੁਮਾਰ ਉਰਫ਼ ਬੌਬੀ ਕਟਾਰੀਆ ਨੇ ਅਗਸਤ 2012 ‘ਚ ਅਦਾਲਤ ਵਿੱਚ ਸਿ਼ਕਾਇਤ ਕੀਤੀ ਸੀ ਕਿ  ਬਲਕਾਰ ਅਣਖੀਲਾ ਨੇ ਉਸਨੇ ਤੋਂ ਡੇਢ ਲੱਖ ਰੁਪਏ ਲਏ ਸਨ ਜੋ ਵਾਪਸ ਨਹੀਂ ਕੀਤੇ ਅਤੇ ਗਾਇਕ ਵੱਲੋ  ਦਿੱਤਾ ਚੈੱਕ ਵੀ ਬਾਊਂਸ ਹੋ ਗਿਆ ਹੈ।   ਇਸ ਮਾਮਲੇ ਵਿੱਚ ਉਕਤ ਗਾਇਕ  ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਵਾਰ ਪੇਸ਼ ਹੋਇਆ ਸੀ ਪਰ ਬਾਅਦ ਵਿੱਚ ਸੁਣਵਾਈ ਦੌਰਾਨ ਪੇਸ਼ ਨਹੀਂ ਹੋਇਆ।
ਅਦਾਲਤ ਨੇ ਇਸ ਮਾਮਲੇ ਵਿੱਚ ਬਲਕਾਰ ਅਣਖੀਲਾ ਦੀ ਜ਼ਮਾਨਤ ਰੱਦ ਕਰਕੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਨੇ ਬਲਕਾਰ ਅਣਖੀਲਾ ਦੀ ਜ਼ਮਾਨਤ ਦੇਣ ਵਾਲੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।

No comments:

Post a Comment