ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਇਕਾਈ ਦੀ ਉਪ ਪ੍ਰਧਾਨ ਅਤੇ ਇੰਦੌਰ ਤੋਂ ਵਿਧਾਇਕ ਊਸ਼ਾ ਠਾਕਰ ਨੂੰ ਬਲਾਤਕਾਰ ਦੇ ਦੋਸ਼ਾਂ ਵਿੱਚ ਘਿਰੇ ਆਸਾਰਾਮ ਦੀ ਆਰਤੀ ਉਤਾਰਨ ਕਾਰਨ ਆਲੋਚਨਾ ਝੱਲਣੀ ਪੈ ਰਹੀ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਦਾਅਵਾ ਕੀਤਾ ਹੈ ਕਿ ਨਵੇਂ ਸਾਲ ਦੀ ਪੂਰਵਸੰਧਿਆ ਦੇ ਸਮੇਂ ਆਸਾਰਾਮ ਦੇ ਭਗਤਾਂ ਨੇ ਇੱਥੇ ਆਯੋਜਿਤ ਭਜਨ ਸਮਾਗਮ ਵਿੱਚ ਭਾਜਪਾ ਵਿਧਾਇਕ ਊਸ਼ਾ ਠਾਕਰ ਨਾ ਸਿਰਫ਼ ਸ਼ਾਂਮਿਲ ਹੋਈ ਬਲਕਿ ਉਸਨੇ ਉੱਥੇ ਲੱਗੀ ਆਸਾਰਾਮ ਦੀ ਤਸਵੀਰ ਦੀ ਆਰਤੀ ਵੀ ਉਤਾਰੀ ।
ਕਾਂਗਰਸ ਨੇ ਭਾਜਪਾ ਤੋਂ ਸਵਾਲ ਪੁੱਛਿਆ ਹੈ ਕਿ ਉਹਨਾਂ ਦੀ ਪਾਰਟੀ ਨੇਤਾ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਕਿ ਉਹ ਆਸਾਰਾਮ ਦੇ ਕਾਰਿਆਂ ਦਾ ਸਮਰਥਨ ਕਰਨ ਕਰਦੀ ਹੈ ?
ਇਸ ਬਾਰੇ ਉਸ਼ਾ ਠਾਕਰ ਨੇ ਕੋਈ ਪ੍ਰਤੀਕਿਰਿਆ ਜਾਹਿਰ ਨਹੀਂ ਕੀਤੀ । ਜਦੋਂ ਪੱਤਰਕਾਰਾਂ ਨੇ ਫੌਨ ਕਰਕੇ ਉਸਦਾ ਪੱਖ ਜਾਣਨਾ ਚਾਹਿਆ ਤਾਂ ਉਸਨੇ ਕਿਹਾ ਕਿ ਮੈਂ ਮੀਟਿੰਗ ਵਿੱਚ ਰੁੱਝੀ ਹੋਈ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਆਸਾਰਾਮ ਦੀ ਆਰਤੀ ਉਤਾਰੇ ਜਾਣ ਸਬੰਧੀ ਕਿਹਾ ਕਿ ਭਾਜਪਾ ਮਹਿਲਾਵਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਕਹਿੰਦੀ ਕੁਝ ਹੈ ਅਤੇ ਪਰ ਉਸਦੇ ਨੇਤਾਵਾ ਆਚਰਨ ਕੁਝ ਹੋਰ ਹੈ।
No comments:
Post a Comment