ਬੰਗਲਾਦੇਸ਼ ਵਿੱਚ ਐਤਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ਨੀਵਾਰ ਨੂੰ ਹੋਈ ਹਿੰਸਾ ਵਿੱਚ ਘੱਟੋ ਘੱਟ 30 ਪੋਲਿੰਗ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਗਈ ।
ਪੁਲੀਸ ਅਤੇ ਚੋਣ ਅਮਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਢਾਕਾ ਸਮੇਤ ਦੇਸ਼ਭਰ ਵਿੱਚ ਕਰੀਬ 30 ਮਤਦਾਨ ਕੇਂਦਰਾਂ ਨੂੰ ਅੱਗ ਲਗਾ ਦਿੱਤੀ। ਕੁਝ ਰਿਪੋਰਟਾਂ ਮੁਤਾਬਕ ਇਹ ਸੰਖਿਆ 60 ਦੱਸੀ ਜਾ ਰਹੀ ਹੈ।
ਦੇਸ਼ ਵਿੱਚ ਚੋਣ ਹਿੰਸਾ ਦੌਰਾਨ ਘੱਟੋ ਘੱਟ 100 ਵਿਅਕਤੀ ਮਾਰੇ ਜਾ ਚੁੱਕੇ ਹਨ।
ਦੱਖਣ ਪੂਰਬੀ ਸ਼ਹਿਰ ਚਟਗਾਂਵ ਵਿੱਚ ਇੱਕ ਚੋਣ ਅਧਿਕਾਰੀ ਮੁਹੰਮਦ ਅਬਦੁੱਲਾ ਨੇ ਦੱਸਿਆ ਕਿ ਮਤਦਾਨ ਕੇਂਦਰ ਉਪਰ ਹਮਲੇ ਦੇ ਬਾਵਜੂਦ ਵੀ ਉਹਨਾ ਦੇ ਖੇਤਰ ਦੀਆਂ ਚੋਣਾਂ ਮੁਲਤਵੀ ਨਹੀਂ ਕੀਤੀਆਂ ਜਾਣਗੀਆਂ।
No comments:
Post a Comment