Pages

12 ਹੋ ਸਕਦੇ ਨੇ ਸਬਸਿਡੀ ਵਾਲੇ ਸਿਲੰਡਰ

ਨਵੀਂ ਦਿੱਲੀ, 2 ਜਨਵਰੀ (ਏਜੰਸੀ)-ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹੁਣ ਜਨਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ | ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਇਸ ਨਾਰਾਜ਼ਗੀ ਨੂੰ ਦੂਰ ਕਰਨ ਦੀ ਕਵਾਇਦ ਕਰਦਿਆਂ ਕੇਂਦਰ ਸਰਕਾਰ ਸਬਸਿਡੀ ਵਾਲੇ ਸਿਲੰਡਰਾਂ ਦਾ ਕੋਟਾ ਵਧਾਉਣ 'ਤੇ ਵਿਚਾਰ ਕਰ ਰਹੀ ਹੈ | ਆਉਣ ਵਾਲੇ ਦਿਨਾਂ ਵਿਚ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕੀਤੀ ਜਾ ਸਕਦੀ ਹੈ | ਕੈਬਨਿਟ ਦੀ ਮੀਟਿੰਗ ਉਪਰੰਤ ਵਿੱਤ ਮੰਤਰੀ ਪੀ. ਚਿਦੰਬਰਮ ਨੇ ਦੱਸਿਆ ਕਿ ਸਰਕਾਰ ਸਬਸਿਡੀ ਵਾਲੇ ਸਿਲੰਡਰ ਦਾ ਕੋਟਾ 9 ਤੋਂ 12 ਕਰਨ 'ਤੇ ਵਿਚਾਰ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਇਸ ਵੇਲੇ ਉਪਭੋਗਤਾਵਾਂ ਨੂੰ ਇਕ ਸਾਲ ਵਿਚ ਸਿਰਫ਼ 9 ਸਿਲੰਡਰ ਸਬਸਿਡੀ ਮੁੱਲ 'ਤੇ ਮਿਲ ਰਹੇ ਹਨ | ਬੁੱਧਵਾਰ ਨੂੰ ਗੈਰ-ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੇ ਮੁੱਲਾਂ ਵਿਚ 220 ਰੁਪਏ ਦਾ ਵਾਧਾ ਕੀਤਾ ਗਿਆ ਸੀ | ਵਿੱਤ ਮੰਤਰੀ ਨੇ ਇਸ ਸਬੰਧ 'ਚ ਦੱਸਿਆ ਕਿ ਸਿਲੰਡਰਾਂ ਦੀ ਗਿਣਤੀ 12 ਕਰਨ ਦੀ ਮੰਗ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਵੱਲੋਂ ਕੀਤੀ ਗਈ ਹੈ |

No comments:

Post a Comment