Pages

ਆਦਰਸ਼ ਘਪਲੇ ਵਿੱਚ ਅਧਿਕਾਰੀ ਫਸੇ ਅਤੇ ਨੇਤਾ ਜੀ ਬਚੇ

ਮੁੰਬਈ, 2 ਜਨਵਰੀ
ਆਦਰਸ਼ ਘਪਲੇ ਦੀ ਰਿਪੋਰਟ ਖਾਰਜ ਕਰਨ ਦੇ ਕੁਝ ਹੀ ਦਿਨਾਂ ਮਗਰੋਂ ਮਹਾਰਾਸ਼ਟਰ ਦੇ ਮੰਤਰੀ ਮੰਡਲ ਨੇ ਅੱਜ  ਨਿਆਂਇਕ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਆਂਸ਼ਕ ਤੌਰ ’ਤੇ ਮਨਜ਼ੂਰ ਕਰ ਲਿਆ। ਸਰਕਾਰ ਨੇ ਭਾਵੇਂ ਅਫਸਰਸ਼ਾਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ, ਪਰ ਸਿਆਸਤਦਾਨਾਂ, ਜਿਨ੍ਹਾਂ ਦਾ ਨਾਮ ਰਿਪੋਰਟ ਵਿਚ ਹੈ, ਵਿਰੁੱਧ ਨਰਮੀ ਵਰਤੀ ਹੈ। ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਨੇ ਦੱਸਿਆ, ‘‘ਆਪਣੀ ਰਿਪੋਰਟ ਵਿਚ ਕਮਿਸ਼ਨ ਨੇ ਸਿਆਸਤਦਾਨਾਂ ਦੇ ਕਿਸੇ ਅਪਰਾਧ ਵਿਚ ਸ਼ਾਮਲ ਹੋਣ ਬਾਰੇ ਨਹੀਂ ਕਿਹਾ।’’
ਉਨ੍ਹਾਂ ਨਾਲ ਹੀ ਸਪਸ਼ਟ ਕੀਤਾ ਕਿ ਜਿਹੜੇ ਲੋਕਾਂ ਦੇ ਨਾਮ ਸੀਬੀਆਈ ਦੀ ਐਫਆਈਆਰ ਜਾਂ ਚਾਰਜਸ਼ੀਟ ਵਿਚ  ਹਨ, ਉਨ੍ਹਾਂ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਕੋਈ ਵੱਖਰੀ ਐਫਆਈਆਰ ਦਰਜ ਨਹੀਂ ਕਰਵਾਏਗੀ। ਸਰਕਾਰ ਨੇ ਇਸ ਰੁਖ਼ ਨਾਲ ਰਾਜ ਦੇ ਚਾਰ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ, ਮਰਹੂਮ ਵਿਲਾਸਰਾਓ ਦੇਸ਼ਮੁਖ, ਸੁਸ਼ੀਲ ਕੁਮਾਰ ਸ਼ਿੰਦੇ ਤੇ ਐਸ ਐਨ ਪਾਟਿਲ ਨੂੰ ਬਚਾ ਲਿਆ ਹੈ

No comments:

Post a Comment