Pages

ਐਸਜੀਪੀਸੀ ਨੇ ਟੋਪੀਆਂ ਵਾਲੇ ਬਣਾ ਦਿਤੇ ਬਾਬੇ ਸਾਹਿਬਜਾਦੇ

ਗੁਰਮਤਿ ਪ੍ਰਕਾਸ਼ ਵਿਚ ਮੁੱਖ ਕਵਰ ਤੇ ਲੱਗੀਆਂ ਟੋਪੀਨੁਮਾ ਫੋਟੋਆਂ
 
saibjade.jpgਅੰਮ੍ਰਿਤਸਰ : (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੁਆਰਾ ਮਾਸਿਕ ਮੈਗਜੀਨ ਗੁਰਮਤਿ ਪ੍ਰਕਾਸ਼ ਦੇ ਮੁਖ ਕਵਰ ਤੇ ਦਸਮੇਸ਼ ਪਿਤਾ ਦੇ ਚਾਰ ਸਾਹਿਬਜਾਦਿਆਂ ਦੀਆਂ ਟੋਪੀ ਨੁਮਾ ਪੱਗਾਂ ਵਾਲੀਆਂ ਤਸਵੀਰਾਂ ਛਾਪਣ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਪੁਜ ਰਿਹਾ ਹੈ ।ਪੰਜਾਬ ਸਿੱਖ ਕੌਂਸਲ ਨਾਮੀ ਇਕ ਸਿੱਖ ਸੰਸਥਾ ਦੇ ਮੁਖੀ ਜਥੇਦਾਰ ਮੋਹਨ ਸਿੰਘ ਕਰਤਾਰ ਪੁਰ ਨੇ ਗਿਆਨੀ ਗੁਰਬਚਨ ਸਿੰਘ ਨੂੰ ਭੇਜੇ ਇਕ ਸ਼ਿਕਾਇਤ ਪੱਤਰ
mohan_singh_kartarpur.jpg
ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਤੇ ਮੈਗਜੀਨ ਦੇ ਸੰਪਾਦਕ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਨੌਕਰੀ ਤੋ ਮੁਅਤਲ ਕੀਤੇ ਜਾਣ ਦੀ ਮੰਗ ਕੀਤੀ ਹੈ । ਜਥੇਦਾਰ ਮੋਹਨ ਸਿੰਘ ਕਰਤਾਰ ਪੁਰ ਨੇ ਦੱਸਿਆ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਇਹ ਗਲਤੀ ਮੁਆਫੀ ਦੇ ਯੋਗ ਨਹੀ ਹੈ ਤੇ ਇਸ ਮਾਮਲੇ ਵਿਚ ਕਮੇਟੀ ਦੀ ਅਜੇ ਤੀਕ ਦੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਣ ਵਾਲੀ ਹੀ ਹੈ । ਉਨ੍ਹਾਂ ਗਿਆਨੀ ਗੁਰਬਚਨ ਸਿੰਘ ਨੂੰ ਲਿਖਿਆ ਹੈ ਕਿ ਇਸ ਸਮੁਚੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ।
ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੁਆਰਾ ਪ੍ਰਕਾਸ਼ਿਤ  ਮੈਗਜੀਨ ਗੁਰਮਤਿ ਪ੍ਰਕਾਸ਼ ਵਿੱਚ ਇਸ ਵਾਰ ਬਾਕੀ ਲੇਖਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨਾਲ ਸਬੰਦਤ ਸਮੱਗਰੀ ਵੀ ਛਾਪੀ ਗਈ । ਮੁੱਖ ਪੰਨੇ ਤੇ ਲਗਾਏ ਜਾਣ ਵਾਲੀਆਂ ਸਾਹਿਬਜਾਦਿਆਂ ਦੀਆਂ ਤਸਵੀਰਾਂ ਦੀ ਚੋਣ ਕਰਦਿਆਂ ਕਿਸੇ ਪਹਾੜੀ ਸ਼ੈਲੀ ਵਿਚ ਬਣੀਆਂ ਤਸਵੀਰਾਂ ਛਾਪੀਆਂ ਗਈਆਂ । ਇਨ੍ਹਾਂ ਤਸਵੀਰਾਂ ਵਿਚ ਸਾਹਿਬਜਾਦਿਆਂ ਨੂੰ ਰਵਾਇਤੀ ਸਿੰਘਾਂ ਦੀ ਦਸਤਾਰ ਦੀ ਬਜਾਏ ਟੋਪੀ ਨੁਮਾ ਪੱਗਾਂ ਵਿਚ ਵਿਖਾਇਆ ਗਿਆ ਹੈ । ਮੈਗਜੀਨ ਦੇ ਸੰਗਤਾਂ ਦੇ ਹੱਥਾਂ ਵਿਚ ਆਉਂਦਿਆਂ ਹੀ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਤੇ ਸਵਾਲ ਉਠਣੇ ਸ਼ੁਰੂ ਹੋ ਗਏ ।ਸ਼੍ਰੋਮਣੀ  ਕਮੇਟੀ ਨੇ ਸੰਗਤੀ ਰੋਹ ਤੋਂ ਬਚਣ ਲਈ ਇਸ ਮੈਗਜੀਨ ਦੇ ਸੰਪਾਦਕ ਸਿਮਰਜੀਤ ਸਿੰਘ  ਨੂੰ ਮੁਅਤਲ ਕਰ ਦਿੱਤਾ ਸੀ ਲੇਕਿਨ ਕਮੇਟੀ ਨਿਯਮਾਂ ਦੀ ਅਣਦੇਖੀ ਕਰਦਿਆਂ,ਉਸਨੂੰ ਧਰਮ ਪ੍ਰਚਾਰ ਦੇ ਉਸੇ ਹੀ ਸੰਪਾਦਨਾ ਵਿਭਾਗ ਵਿਚ ਰਹਿਣ ਦਿੱਤਾ ।ਕਮੇਟੀ ਨੇ ਇਸ ਬੱਜਰ ਭੁਲ ਲਈ  ਸਿੱਖ ਕੌਮ ਪਾਸੋਂ ਮੁਆਫੀ ਮੰਗਣੀ ਵੀ ਯੋਗ ਨਹੀ ਸਮਝੀ ।ਇਹ ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਵਿਭਾਗ ਇਸ ਮੈਗਜੀਨ ਦੀ ਪ੍ਰਕਾਸ਼ਨ ਗਿਣਤੀ ਇੱਕ ਲੱਖ  ਦੇ ਕਰੀਬ ਦਸਦਾ ਹੈ ਤੇ ਇਸਦੀ ਭੇਟਾ ਵੀ ਧਰਮ ਪ੍ਰਚਾਰ ਫੰਡ ਵਿਚ ਜਮ੍ਹਾ ਹੁੰਦੀ ਹੈ ਤੇ ਇਸਨੂੰ ਸੰਪਾਦਨ ਕਰਨ ਵਾਲਾ ਸੰਪਾਦਕ ਵੀ ਧਰਮ ਪ੍ਰਚਾਰ ਸਕੱਤਰ ਹੇਠ ਕੰਮ ਕਰਦਾ ਹੈ ।ਜਦਕਿ ਇਸ ਮੈਗਜੀਨ ਨੂੰ ਧਰਮ ਪ੍ਰਚਾਰ ਦਾ ਅਹਿਮ ਸਾਧਨ ਦਸਦਿਆਂ ਕਮੇਟੀ ਦੇ ਧਰਮ ਪ੍ਰਚਾਰ ਬਜਟ ਵਿਚ ਇਸ ਮੈਗਜੀਨ ਲਈ ਵੱਖਰੀ ਰਕਮ ਰੱਖੀ ਜਾਂਦੀ ਹੈ । ਅਜੇਹੇ ਵਿਚ ਇਹ ਸਵਾਲ ਵੀ ਉਠਿਆ ਹੈ  ਕਿ ਕਮੇਟੀ ਨੇ ਸਾਹਿਬਜਾਦਿਆਂ ਦੀਆਂ ਤਸਵੀਰਾਂ ਸਬੰਧੀ ਹੋਈ ਬੱਜਰ ਭੁਲ ਲਈ ਧਰਮ ਪ੍ਰਚਾਰ ਸਕੱਤਰ ਖਿਲਾਫ ਕਾਰਵਾਈ ਕਿਉਂ ਨਹੀ ਕੀਤੀ  ਤੇ ਸੰਪਾਦਕ ਨੂੰ ਹੀ ਜਿੰਮਵਾਰ ਕਿਉਂ ਠਹਿਰਾਇਆ ?ਕੀ ਧਰਮ ਪ੍ਰਚਾਰ ਸਕੱਤਰ ਜਾਂ ਸ਼ਰੋਮਣੀ ਕਮੇਟੀ ਪ੍ਰਧਾਨ ਇਸ ਤੋਂ ਸਾਫ ਬਰੀ ਹਨ ?ਦੂਸਰੇ ਪਾਸੇ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਆਪਣੇ ਪੱਧਰ ਤੇ ਜਾਂਚ ਕਰਕੇ ਸਿੱਖ ਕੌਮ ਸਾਹਮਣੇ ਰੱਖਣਗੇ ।  

No comments:

Post a Comment