Pages

ਬਾਜਵੇ ਨੂੰ ਬਿਪਤਾ ਕਾਂਗਰਸ ਵਿੱਚ ਕੰਗ ਵੱਲੋਂ ਬਗਾਵਤ ਅਹੁਦੇ ਤੋਂ ਅਸਤੀਫਾ

 ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਦੀ ਲੰਬੀ ਲਿਸਟ ਬੀਤੇ ਦਿਨੀ ਜਾਰੀ ਹੋ ਗਈ ਹੈ। ਪਰ ਇਸ ਨਾਲ ਕਾਂਗਰਸ ਦੇ ਵੱਖ ਵੱਖ ਖੇਮਿਆਂ ਵਿੱਚ  ਬਾਗੀ ਸੁਰਾਂ  ਉੱਚੀਆਂ ਹੋਣ ਲੱਗੀਆਂ ਹਨ।  ਅਸਵਨੀ ਸ਼ੇਖੜੀ ਨੇ  ਜਿੱਥੇ  ਕਾਂਗਰਸ ਪ੍ਰਧਾਨ ਉਪਰ ਦੋਸ਼ ਲਾਏ ਹਨ ਕਿ ਬਾਜਵਾ ਨੇ ਆਪਣੇ ਚਹੇਤਿਆਂ ਨੂੰ ਚੌਧਰ ਬਖਸ਼ੀ ਹੈ । ਉੱਥੇ ਤਿੰਨ ਵਾਰ ਮੰਤਰੀ ਰਹਿ ਚੁੱਕੇ  ਆਲ ਇੰਡੀਆ ਕਾਂਗਰਸ ਕਮੇਟੀ  ਦੇ ਮੈਂਬਰ ਜਗਮੋਹਨ ਸਿੰਘ ਕੰਗ ਨੇ  ਪੰਜਾਬ ਕਾਂਗਰਸ ਕਮੇਟੀ ਜਨਰਲ ਸਕੱਤਰ ਦਾ ਅਹੁਦਾ ਤਿਆਗ ਦਿੱਤਾ ਹੈ।
ਕੰਗ ਨੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਬਾਜਵਾ ਨੇ ਉਹਨਾਂ ਨੂੰ ਸਾਜਿ਼ਸ਼ ਤਹਿਤ ਉਸਨੂੰ  ਨੀਵਾਂ ਦਿਖਾਉਣ ਲਈ  ਜਨਰਲ ਸਕੱਤਰ ਨਿਯੁਕਤ ਕੀਤਾ ।
ਉਨ੍ਹਾਂ ਬੜੀ ਤਿੱਖੀ ਸੁਰ ਵਿੱਚ ਕਿਹਾ ਕਿ ਸ੍ਰੀ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਨਾ ਕਿ ‘ਪ੍ਰਤਾਪ ਸਿੰਘ ਬਾਜਵਾ ਪ੍ਰਾਈਵੇਟ ਲਿਮਟਿਡ ਕੰਪਨੀ’ ਦੇ ਆਗੂ ਹਨ। ਸ੍ਰੀ ਕੰਗ ਨੇ ਕਿਹਾ ਕਿ ਉਹ ਤਿੰਨ ਵਾਰ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ ਅਤੇ 15 ਸਾਲਾਂ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵਜੋਂ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ ਪਰ ਉਨ੍ਹਾਂ ਨੂੰ ਹੁਣ ਜਨਰਲ ਸਕੱਤਰ ਦਾ ਅਹੁਦਾ ਦੇ ਕੇ ਮਜ਼ਾਕ ਉਡਾਇਆ ਗਿਆ ਹੈ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਮਜ਼ਬੂਤ ਦਾਅਵੇਦਾਰ ਰਹਿ ਚੁੱਕੇ ਹਨ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਪਾਰਟੀ ਵਿੱਚ ਕਈ ਨਵੇਂ ਚਿਹਰਿਆਂ ਅਤੇ ਪਾਰਟੀ ਛੱਡਣ ਵਾਲਿਆਂ ਨੂੰ ਨਵੀਂ ਕਾਰਜਕਾਰਨੀ ਵਿੱਚ ਅਹਿਮ ਸਥਾਨ ਦਿੱਤਾ ਗਿਆ ਹੈ, ਜਦਕਿ ਟਕਸਾਲੀ ਕਾਂਗਰਸੀ ਆਗੂਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਬਾਜਵਾ  ਵੱਲੋਂ ਹਾਈ ਕਮਾਂਡ ਅੱਗੇ ਆਗੂਆਂ ਦੀ ਸੀਨੀਆਰਤਾ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਗੁੰਮਰਾਹ ਕੀਤਾ ਗਿਆ ਹੈ। ਪ੍ਰਧਾਨ ਆਪਣੇ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਫਲਾਪ ਸਿੱਧ ਹੋਏ ਹਨ ਅਤੇ ਪਾਰਟੀ ਨੂੰ ਇਕਜੁੱਟ ਕਰਨ ਵਿੱਚ ਉਹ ਪੂਰੀ ਤਰ੍ਹਾਂ ਅਸਮਰੱਥ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਸਾਫ ਹੋ ਗਈ ਹੈ ਕਿ ਸੱਚਮੁੱਚ ਸ੍ਰੀ ਬਾਜਵਾ ਇਕ ਵਿਵਾਦਮਈ ਲੀਡਰ ਹਨ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਦਿੱਲੀ ਵਿਖੇ ਹਾਈ ਕਮਾਂਡ ਨੂੰ ਮਿਲ ਕੇ ਆਪਣਾ ਜਨਰਲ ਸਕੱਤਰ ਦਾ ਅਸਤੀਫਾ ਦੇਣਗੇ। ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਤੌਰ ਕੁੱਲ ਹਿੰਦ ਕਾਂਗਰਸੀ ਕਮੇਟੀ ਮੈਂਬਰ ਅਤੇ ਖਰੜ ਹਲਕੇ ਦੇ ਵਿਧਾਇਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ। 

No comments:

Post a Comment