Pages

ਸਮਾਰਕ ਘੋਟਾਲਾ : ਮਾਇਆਵਤੀ ਦੇ ਦੋ ਸਾਬਕਾ ਮੰਤਰੀਆਂ ਸਮੇਤ 19 ਖਿਲਾਫ਼ ਮੁਕੱਦਮਾ

ਉਤਰ ਪ੍ਰਦੇਸ ਸਰਕਾਰ ਨੇ 1400 ਕਰੋੜ ਰੁਪਏ ਦੇ ਪੱਥਰ ਘੋਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਮਾਇਆਵਤੀ ਸਰਕਾਰ ਦੇ ਦੋ ਮੰਤਰੀਆਂ
 ਨਸੀਮੂਦੀਨ ਸਿਦੀਕੀ ਅਤੇ ਬਾਬੂ ਸਿੰਘ ਕੁਸ਼ਵਾਹਾ ਸਮੇਤ 19 ਵਿਅਕਤੀਆਂ ਖਿਲਾਫ਼  ਲਖਨਊ ਦੇ ਗੋਮਤੀ ਨਗਰ ਥਾਣੇ ਵਿੱਚ ਮਾਮਲਾ ਦਰਜ ਕਰਾਇਆ ਹੈ।
ਮਾਇਆਵਤੀ ਦੇ ਸ਼ਾਸਨ ਕਾਲ ਵਿੱਚ ਨੋਇਡਾ ਅਤੇ ਲਖਨਊ ਦੇ ਪਾਰਕਾਂ ਅਤੇ ਸਮਾਰਕਾਂ ਦਾ ਨਿਰਮਾਣ ਕਰਾਇਆ ਗਿਆ ਸੀ , ਜਿਸ ਵਿੱਚ ਵੱਡੇ ਪੱਧਰ ਤੇ ਘੋਟਾਲੇ ਹੋਣ ਦੀ ਗੱਲ ਆਖੀ ਸੀ।
ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੱਤਾ ਸੰਭਾਲਦੇ ਹੀ ਪਾਰਕਾਂ ਅਤੇ ਸਮਾਰਕਾਂ  ਵਿੱਚ ਪੱਥਰ ਨੂੰ ਲਗਾਉਣ ਵਿੱਚ ਹੋਏ ਘੋਟਾਲੇ ਦੀ ਜਾਂਚ ਉੱਤਰ ਪ੍ਰਦੇਸ਼  ਦੇ ਲੋਕਆਯੁਕਤ ਨੂੰ ਕਰਨ ਦੀ ਸਿਫਾਰਸ਼ ਕੀਤੀ ਸੀ।
ਲੋਕਆਯੁਕਤ ਨੇ ਆਪਣੀ ਜਾਂਚ ਰਿਪੋਰਟ ਵਿੱਚ 1400 ਕਰੋੜ ਰੁਪਏ  ਦੇ ਘੋਟਾਲੇ ਦੀ ਪੁਸ਼ਟੀ ਕਰਦੇ  ਹੋਏ 19 ਵਿਅਕਤੀਆਂ  ਦੇ ਖਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਸੀ।

No comments:

Post a Comment