ਮੁਕੱਦਮਾ 19 ਦਸੰਬਰ ਨੂੰ ਦਰਜ ਹੋਇਆ ਹੈ। ਇਸ ਤੋ 7 ਦਿਨ ਪਹਿਲਾਂ ਉੱਚ ਅਧਿਕਾਰੀਆਂ ਦੇ ਖਿਲਾਫ਼ ਅਰੁਣ ਕੁਮਾਰ ਕੋਰਟ ਆਫ ਇਨਵਾਇਰੀ ਦੇ ਹੁਕਮ ਹੋਏ ਹਨ। ਵੈਸੇ ਇਸ ਮਾਮਲੇ ਵਿੱਚ ਦੋ ਬ੍ਰਿਗੇਡੀਅਰ ਵੀ ਮੁਲਾਜਿ਼ਮ ਹਨ ਇਸ ਲਈ ਉਹ ਪੁਲੀਸ ਦੇ ਸਾਹਮਣੇ ਉਦੋਂ ਬਿਆਨ ਦੇਣਗੇ ਜਦੋਂ ਇੰਕਵਾਇਰੀ ਪੂਰੀ ਹੋ ਜਾਵੇਗੀ ।
ਅਰੁਣ ਕੁਮਾਰ ਨੇ ਆਰਟਲਰੀ ਬ੍ਰਿਗੇਡ ਦੇ ਬ੍ਰਿਗੇਡੀਆਰ ਕਮਾਂਡਰ ਏ ਕੇ ਗਾਂਗੁਲੀ, ਡਿਪਟੀ ਕਮਾਂਡਰ ਲਲਿਤ ਅਗਨੀਹੋਤਰੀ, 212 ਰਾਕੇਟ ਰੈਜ਼ੀਮੈਂਟ ਦੇ ਕਰਨਲ ਰੋਹਿਤ ਝਾਅ, ਮਿਲਟਰੀ ਹਸਪਤਾਲ ਦੇ ਬ੍ਰਿਗੇਡੀਅਰ ਕਮਾਂਡਰ ਵੈਸ਼ਮ ਪਯਾਨ, ਮੈਡੀਕਲ ਅਫਸਰ ਮੇਜਰ ਐਸਵੀ ਰੇਖਾ ਅਤੇ ਮੇਜਰ ਗੁਰਮਿੰਦਰ ਗਿਰੀ ਨੂੰ ਮੁਲਜਿ਼ਮ ਬਣਾਇਆ ਹੈ।
ਪੀੜਤ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਮੈਂ 32 ਸਾਲ ਤੋਂ ਦੇਸ਼ ਸੇਵਾ ਕਰ ਰਿਹਾ ਹਾਂ। ਪਰ ਫੌਜ ਦੇ ਕੁਝ ਅਫਸਰ ਮੇਰੀ ਸਿ਼ਕਾਇਤਾਂ ਨੂੰ ਨਜ਼ਰ ਕਰਕੇ ਮੈਨੂੰ ਵੀ ਮਨੋਰੋਗੀ ਸ਼ਾਬਿਤ ਕਰਨ ਤੇ ਤੁਲੇ ਹਨ। ਬ੍ਰਿਗੇਡੀਅਰ ਗਾਂਗੁਲੀ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਸਿ਼ਕਾਇਤਾਂ ਕੀਤੀਆਂ ਤਾਂ ਨੌਕਰੀ ਵਿੱਚੋਂ ਕੱਢ ਦੇਣਗੇ । ਆਰਮਡ ਫੋਰਸ ਮੈਡੀਕਲ ਸਰਵਿਸ ਫਾਰਮ-10 ਦਾ ਦੁਰਪ੍ਰਯੋਗ ਹੋਣ ਤੇ 2008 ਵਿੱਚ ਨਿਰਦੇਸ਼ਕ ਨੇ ਰੋਕ ਲਾ ਦਿੱਤੀ ਸੀ । ਪਰ ਬ੍ਰਿਗੇਡੀਅਰ ਗਾਂਗੁਲੀ ਨੇ ਗੈਰਕਾਨੂੰਨੀ ਤਰੀਕੇ ਨਾਲ ਇਹ ਫਾਰਮ ਭਰਵਾਇਆ ਅਤੇ ਫਿਰ ਨਸੀਰਾਬਾਦ ਵਿੱਚ 17 ਮਈ ਨੂੰ ਜੋਧਪੁਰ ਦੇ ਮਿਲਟਰੀ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਗਿਆ ਅਤੇ ਮਨੋਰੋਗੀ ਦਾ ਇਲਾਜ ਕਰਵਾ ਕੇ ਮਾਨਸਿ਼ਕ ਤੌਰ ਤੇ ਪਰੇਸ਼ਾਨ ਕੀਤਾ ਗਿਆ।
ਮੈਂ ਜੋਧਪੁਰ ਪੁਲੀਸ ਕਮਿਸ਼ਨਰ ਨੂੰ ਸਿ਼ਕਾਇਤ ਕੀਤੀ ਤਾਂ ਐਮ ਐਚ ਦੇ ਡਾਕਟਰਾਂ ਨੇ ਫਿੱਟ ਕਹਿ ਕੇ ਮੈਨੂੰ ਯੂਨਿਟ ਵਿੱਚ ਭੇਜ ਦਿੱਤਾ।
਼ਲੈਫਟੀਨੈਂਟ ਕਰਨਲ ਅਰੁਣ ਕੁਮਾਰ ਦੇ ਖਿਲਾਫ਼ ਇਸ ਮਹੀਨੇ ਦੇ ਦੂਜੇ ਹਫ਼ਤੇ ਕੋਰਟ ਆਫ ਇੰਕਵਾਇਟੀ ਦੇ ਹੁਕਮ ਹੋਏ ਹਨ। ਇਸ ਤੋਂ ਬਾਅਦ ਅਰੁਣ ਕੁਮਾਰ ਨੇ ਮੁਕੱਦਮਾ ਦਰਜ ਕਰਾਇਆ ਹੈ। ਅਸੀਂ ਮੁਕੱਦਮੇ ਦੀ ਜਾਣਕਾਰੀ ਫੌਜ ਦੇ ਮੁੱਖ ਦਫ਼ਤਰ ਨੂੰ ਭੇਜ ਦਿੱਤੀ ਹੈ, ਅੱਗੇ ਅਧਿਕਾਰੀ ਹੀ ਕਾਰਵਾਈ ਕਰਨਗੇ- ਕਰਨਲ ਐਸ ਡੀ ਗੋਸਵਾਮੀ, ਰੱਿਖਆ ਬੁਲਾਰਾ
No comments:
Post a Comment