ਸੋਮਵਾਰ ਤੜਕੇ ਇੱਕ ਟਰਾਲੀਬੱਸ ਨੂੰ ਨਿਸ਼ਾਨਾ ਬਣਾਇਆ ਜਦਕਿ ਐਤਵਾਰ ਨੂੰ ਸ਼ਹਿਰ ਦੇ ਸਟੇਸ਼ਨ ਉਪਰ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ 17 ਲੋਕ ਮਾਰੇ ਗਏ ਸੀ ।
ਰੂਸ ਵਿੱਚ ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ਉਪਰ ਸੁਰੱਖਿਅ ਦੇ ਸਖਤ ਇੰਤਜ਼ਾਮ ਕਰ ਦਿੱਤੇ ਗਏ ਹਨ।
ਰੂਸ ਦੇ ਸ਼ੋਚੀ ਸ਼ਹਿਰ ਵਿੱਚ ਜਲਦੀ ਹੀ ਸਰਦ ਰੁੱਤ ਉਲੰਪਿਕ ਖੇਡਾਂ ਸੁਰੂ ਹੋਣ ਵਾਲੀਆਂ ਹਨ। ਰੂਸੀ ਸਰਕਾਰ ਨੂੰ ਚਿੰਤਾ ਹੈ ਕਿ ਕੱਟੜਪੰਥੀ ਗੁੱਟ ਖੇਡਾਂ ਤੋਂ ਪਹਿਲਾਂ ਹਿੰਸਕ ਗਤੀਵਿਧੀਆਂ ਵਧਾ ਰਹੇ ਹਨ।
ਵੇਲਗੋਗਰਾਦ ਰੂਸ ਦੀ ਰਾਜਧਾਨੀ ਮਾਸਕ ਦੇ ਦੱਖਣ ਵਿੱਚ ਲਗਭਗ 900 ਕਿਲੋਮੀਟਰ ਅਤੇ ਸੋਚੀ ਸ਼ਹਿਰ ਤੋਂ ਉਤਰ- ਪੂਰਬ ਵਿੱਚ 700 ਕਿਲੋਮੀਟਰ ਦੂਰ ਹੈ।
ਸੋਮਵਾਰ ਨੂੰ ਧਮਾਕਾ ਸ਼ਹਿਰ ਜ਼ੇਰਜਿ਼ਸਕੀ ਇਲਾਕੇ ਦੇ ਇੱਕ ਬਾਜ਼ਾਰ ਦੇ ਨਜ਼ਦੀਕ ਹੋਇਆ।
ਇਸ ਇਲਾਕੇ ਦੀ ਨਾਕੇਬੰਦੀ ਕਰ ਦਿੱਤੀ ਗਈ ਹੈ।
ਹਾਲੇ ਤੱਕ ਕਿਸੇ ਵੀ ਗੁੱਟ ਨੇ ਇਸ ਧਮਾਕੇ ਦੀ ਜਿੰਮੇਵਾਰੀ ਨਹੀਂ ਲਈ ਪਰ ਰੂਸ ਦੀ ਜਾਂਚ ਕਮੇਟੀ ਦੇ ਇੱਕ ਬੁਲਾਰੇ ਨੇ ਕਿਹਾ ਇਸ ਘਟਨਾ ਨੂੰ ਕੱਟੜਪੰਥੀ ਘਟਨਾ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।
No comments:
Post a Comment