ਸ੍ਰੀਨਗਰ :: ਤਿੰਨ ਸਾਲ ਪਹਿਲਾਂ ਵਾਪਰੇ ਮਾਛਿਲ ਫਰਜ਼ੀ ਮੁਕਾਬਲੇ ਜਿਸ ਤੋਂ ਬਾਅਦ ਕਸ਼ਮੀਰ ਘਾਟੀ ਵਿਚ ਵੱਡੀ ਪੱਧਰ 'ਤੇ ਅੰਦੋਲਨ ਛਿੜ ਪਿਆ ਸੀ, ਦੇ ਸਬੰਧ ਵਿਚ ਫ਼ੌਜ ਨੇ ਇਕ ਕਰਨਲ, ਇਕ ਮੇਜਰ ਅਤੇ 4 ਹੋਰ ਫ਼ੌਜੀ ਜਵਾਨਾਂ ਖਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ 3 ਬੇਰੁਜ਼ਗਾਰ ਨੌਜਵਾਨਾਂ ਨੂੰ ਅੱਤਵਾਦੀ ਦੱਸ ਕੇ ਮਾਰ ਦਿੱਤਾ ਸੀ । ਸੂਤਰਾਂ ਅਨੁਸਾਰ ਜਿਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਵਿਚ 4 ਰਾਜਪੂਤ ਰੈਜੀਮੈਂਟ ਦੇ ਕਮਾਨ ਅਧਿਕਾਰੀ (ਸੀ.ਓ.) ਕਰਨਲ ਡੀ.ਕੇ. ਪਠਾਨੀਆਂ, ਮੇਜਰ ਉਪਿੰਦਰ ਅਤੇ 4 ਹੋਰ ਜਵਾਨ ਸ਼ਾਮਿਲ ਹਨ । ਅਦਾਲਤ ਦੇ ਆਦੇਸ਼ ਤੋਂ ਬਾਅਦ ਇਨ੍ਹਾਂ ਫ਼ੌਜੀ ਮੁਲਾਜ਼ਮਾਂ ਖਿਲਾਫ਼ ਕਾਰਵਾਈ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ । ਮਾਮਲਾ ਕਸ਼ਮੀਰ ਘਾਟੀ ਦੇ ਤਿੰਨ ਨੌਜਵਾਨਾਂ ਨਾਲ ਜੁੜਿਆ ਹੋਇਆ ਹੈ । ਸਾਲ 2010 ਵਿਚ ਇਨ੍ਹਾਂ ਨੂੰ ਫਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ ਤੇ ਫ਼ੌਜ ਨੇ ਇਨ੍ਹਾਂ ਨੂੰ ਅੱਤਵਾਦੀ ਕਰਾਰ ਦਿੱਤਾ ਸੀ ।
30 ਅਪ੍ਰੈਲ, 2010 ਨੂੰ ਫ਼ੌਜ ਨੇ ਕੰਟਰੋਲ ਰੇਖਾ ਦੇ ਕੋਲ ਮਾਛਿਲ ਸੈਕਟਰ ਵਿਚ ਤਿੰਨ ਘੁਸਪੈਠੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ ਪਰ ਬਾਅਦ ਵਿਚ ਉਨ੍ਹਾਂ ਦੀ ਪਹਿਚਾਣ ਬਾਰਾਮੂਲਾ ਜ਼ਿਲ੍ਹੇ ਦੇ ਨਦੀਹਾਲ ਇਲਾਕੇ ਦੇ ਰਹਿਣ ਵਾਲੇ ਬੇਰੁਜ਼ਗਾਰ ਨੌਜਵਾਨ ਮੁਹੰਮਦ ਸ਼ਾਫ਼ੀ, ਸ਼ਹਿਜ਼ਾਦ ਅਹਿਮਦ ਤੇ ਰਿਯਾਜ਼ ਅਹਿਮਦ ਵਜੋਂ ਕੀਤੀ ਗਈ ਸੀ । ਉਨ੍ਹਾਂ ਨੂੰ ਸਰਹੱਦੀ ਇਲਾਕੇ ਵਿਚ ਲਿਆ ਕੇ ਗੋਲੀ ਮਾਰੀ ਗਈ ਸੀ । ਪੀੜਤਾਂ ਦੇ ਰਿਸ਼ਤੇਦਾਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੇ ਫੌਜ ਦੇ ਇਕ ਜਵਾਨ ਤੇ ਦੋ ਹੋਰਾਂ ਨੂੰ ਗਿ੍ਫ਼ਤਾਰ ਕੀਤਾ ਸੀ । ਇਸ ਘਟਨਾ ਕਾਰਨ ਸਮੁੱਚੀ ਕਸ਼ਮੀਰ ਘਾਟੀ ਵਿਚ ਅਸ਼ਾਂਤੀ ਫ਼ੈਲ ਗਈ ਸੀ ਅਤੇ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਹੋਣ ਲੱਗੇ ਜਿਸ ਵਿਚ 123 ਲੋਕ ਮਾਰੇ ਗਏ ਸਨ । ਉੱਤਰੀ ਕਮਾਨ ਦੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਫ਼ੌਜ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ । ਜੰਮੂ-ਕਸ਼ਮੀਰ ਪੁਲਿਸ ਨੇ ਜੁਲਾਈ, 2010 ਵਿਚ ਇਕ ਕਰਨਲ, ਮੇਜਰ ਅਤੇ 7 ਹੋਰ ਲੋਕਾਂ ਖਿਲਾਫ਼ ਇਸ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ । ਕਰਨਲ ਪਠਾਨੀਆ, ਮੇਜਰ ਉਪਿੰਦਰ ਤੇ ਰਾਜਪੂਤ ਰੈਜੀਮੈਂਟ ਦੇ 4 ਹੋਰ ਜਵਾਨਾਂ ਸਮੇਤ ਪ੍ਰਦੇਸ਼ ਸੈਨਾ ਦਾ ਇਕ ਜਵਾਨ ਅਤੇ ਹੋਰ ਲੋਕਾਂ ਖਿਲਾਫ਼ ਚਾਰਜਸ਼ੀਟ ਵਿਚ ਕਿਹਾ ਗਿਆ ਕਿ ਇਹ ਲੋਕ ਤਿੰਨ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝੂਠਾ ਵਾਅਦਾ ਕਰਕੇ ਉਨ੍ਹਾਂ ਨੂੰ ਕੁਪਵਾੜਾ ਲੈ ਗਏ ਜਿਥੇ ਤਿੰਨਾਂ ਨੂੰ ਕਥਿਤ ਫਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਤੇ ਬਾਅਦ ਵਿਚ ਅੱਤਵਾਦੀ ਕਰਾਰ ਦੇ ਦਿੱਤਾ । ਚਾਰਜਸ਼ੀਟ ਸੋਪੋਰ ਦੇ ਮੁੱਖ ਨਿਆਇਕ ਮੈਜਿਸਟਰੇਟ ਦੀ ਅਦਾਲਤ ਵਿਚ ਦਾਇਰ ਕੀਤੀ ਗਈ ਸੀ । ਸੂਤਰਾਂ ਅਨੁਸਾਰ ਗਵਾਹਾਂ ਨੂੰ ਸੰਮਨ ਦੇਣ, ਸਬੂਤ ਦਰਜ ਕਰਨ ਅਤੇ ਦੋਸ਼ੀ ਫੌਜੀ ਜਵਾਨਾਂ 'ਤੇ ਦੋਸ਼ ਸਾਬਿਤ ਕਰਨ ਲਈ ਰਾਜ ਪੁਲਿਸ ਅਤੇ ਨਿਆਇਕ ਵਿਭਾਗ ਦੇ ਮਦਦ ਨਾਲ ਵਿਆਪਕ ਜਾਂਚ ਕੀਤੀ ਗਈ । ਇਸ ਪਿਛੋਂ ਹੀ ਕੋਰਟ ਮਾਰਸ਼ਲ ਦੇ ਆਦੇਸ਼ ਦਿੱਤੇ ਗਏ ।
ਫਰਜ਼ੀ ਮੁਕਾਬਲੇ ਦਾ ਰਚਿਆ ਸੀ ਡਰਾਮਾ
ਪੁਲਿਸ ਜਾਂਚ ਦੇ ਬਾਅਦ ਇਹ ਸਾਹਮਣੇ ਆਇਆ ਹੈ ਕਿ ਸ਼ਹਿਜ਼ਾਦ ਖਾਨ, ਰਿਆਜ਼ ਅਹਿਮਦ ਲੌਨ ਅਤੇ ਮੁਹੰਮਦ ਸਫੀ ਨੂੰ 4 ਰਾਜਪੂਤ ਰੈਜਮੈਂਟ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ 'ਚ ਘੁਸਪੈਠੀਏ ਅੱਤਵਾਦੀ ਦੱਸ ਕੇ 30 ਅਪ੍ਰੈਲ 2010 ਦੌਰਾਨ ਫਰਜ਼ੀ ਮੁਕਾਬਲੇ ਦੌਰਾਨ ਮਾਰ ਦਿੱਤਾ² ਸੀ । ਇਸ ਫਰਜ਼ੀ ਝੜਪ 'ਚ ਕਰਨਲ ਡੀ. ਕੇ. ਪਠਾਨੀਆਂ ਮੇਜਰ ਮੌਰੀਆ, ਮੇਜਰ ਉਪਿੰਦਰ, ਸੂਬੇਦਾਰ ਸਤਬੀਰ ਹੌਲਦਾਰ ਬੀਰ ਸਿੰਘ, ਸਿਪਾਹੀ ਨਾਗਿੰਦਰ, ਅਬਾਸ, ਸ਼ਾਹ, ਬਸ਼ਾਰਤ, ਫਿਯਾਜ਼ ਇਖਵਾਨੀ, ਅਬਦੁੱਲ ਹਮੀਦ ਸਮੇਤ 11 ਵਿਅਕਤੀ ²ਸ਼ਾਮਿਲ ਸਨ । ਫੌਜ ਵੱਲੋਂ ਗਠਿਤ ਜਾਂਚ ਟੀਮ ਜਿਸ ਦੀ ਅਗਵਾਈ 68 ਮਾਉਟੈਂਨ ਜੇ. ਐਸ. ਸਾਂਗਾ ਕਰ ਰਹੇ ਸੀ ਜਿਹੜੇ ਇਸ ਵੇਲੇ ਮੇਜਰ ਜਰਨਲ ਹਨ, ਦੀ ਰਿਪੋਰਟ ਆਉੁਣ ਦੇ ਬਾਅਦ ਫੌਜ ਨੇ ਕੋਰਟ ਮਾਰਸ਼ਲ ਦਾ ਆਦੇਸ਼ ਦਿੱਤਾ ਹੈ । ਇਨ੍ਹਾਂ ਅਧਿਕਾਰੀਆਂ ਦੇ ਖਿਲਾਫ਼ ਫੌਜੀ ਅਨੁਸ਼ਾਸਨ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਨੌਕਰੀ ਤੋਂ ਹੱਥ ਧੋਣ ਤੋਂ ਇਲਾਵਾ ਕੈਦ ਵੀ ਹੋ ਸਕਦੀ ਹੈ । ਪੀੜਤ ਪਰਿਵਾਰਾਂ ਨੂੰ ਨਿਰਪੱਖ ਤੌਰ 'ਤੇ ਆਪਣਾ ਪੱਖ ਰੱਖਣ ਦਾ ਪੂਰਾ-ਪੂਰਾ ਮੌਕਾ ਦਿੱਤਾ ਗਿਆ । ਇਸ ਨੂੰ ਫ਼ੌਜ ਵੱਲੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਉਠਾਏ ਜਾ ਰਹੇ ਕਦਮ ²ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ ।

No comments:
Post a Comment