Pages

ਫੰਡਾਂ ਦਾ ਫੰਡਾ : ਅਕਾਲੀ ਦਲ ਨੂੰ ਮਿਲੇ ਕਾਰੋਬਾਰੀਆਂ ਤੋਂ ਫੰਡਾਂ ਦੇ ਮਾਮਲੇ ਵਿੱਚ ਕਾਂਗਰਸੀਆਂ ਨੇ ਘੇਰਿਆ

 ਸ਼ਰੋਮਣੀ ਅਕਾਲੀ ਦਲ  ਨੂੰ   ਕਾਰੋਬਾਰੀਆਂ ਤੋਂ ਮਿਲ ਰਹੇ ਫੰਡਾਂ ਨੇ  ਘੁੰਮਣਘੇਰੀ ਵਿੱਚ ਲਿਆ ਖੜਾ ਕੀਤਾ ਹੈ।  ਖ਼ਬਰ ਮੁਤਾਬਿਕ  ਭਾਰਤੀ ਜਨਤਾ ਪਾਰਟੀ ਦੇ ਕੌਮੀ ਐਗਜੈਕਟਿਵ ਕਮੇਟੀ ਮੈਂਬਰ ਅਤੇ ਕਾਰੋਬਾਰੀ ਸਵਰਨ ਸਲਾਰੀਆ ਨੇ   ਅਕਾਲੀ ਦਲ ਨੂੰ ਇੱਕ ਕਰੋੜ ਰੁਪਏ  ਪਾਰਟੀ ਫੰਡ ਵਜੋਂ  ਦਿੱਤੇ ਹਨ।  ਜਿ਼ਕਰਯੋਗ ਹੈ  ਸਲਾਰੀਆ ਨੂੰ ਮੁੱਖ ਮੰਤਰੀ ਨੇ ਬੀਤੇ ਵਰ੍ਹੇ ਬਾਲ ਅਧਿਕਾਰਾਂ ਦੀ ਰੱਖਿਆ ਬਾਰੇ ਪੰਜਾਬ ਦੇ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਦੇ ਪ੍ਰੁਮੁੱਖ ਦਾਅਵੇਦਾਰ ਹਨ।
ਇਸ ਤੋਂ ਇਲਾਵਾ 'ਰੱਖੜਾ ਪਰਿਵਾਰ' ਵੱਲੋਂ ਅਕਾਲੀ ਦਲ ਨੂੰ ਪੂਰੀ ਵਿੱਤੀ ਮਦਦ ਦਿੱਤੀ ਗਈ ਹੈ । ਪਾਰਟੀ ਦੀ ਮਾਲੀ ਸਾਲ 2012-13 ਦੀ ਬੈਲੇਂਸ ਸ਼ੀਟ ਵਿਚ ਇਨ੍ਹਾਂ ਤੱਥਾਂ ਦੀ ਹੀ ਪੁਸ਼ਟੀ ਨਹੀਂ ਹੋਈ, ਬਲਕਿ ਅਕਾਲੀ ਦਲ ਨੂੰ ਇਸ ਦੌਰਾਨ ਪਾਰਟੀ ਖ਼ਰਚਿਆਂ ਲਈ ਪ੍ਰਾਪਤ ਹੋਏ ਕੁੱਲ ਫ਼ੰਡ ਦਾ ਇੱਕ ਤਿਹਾਈ ਤੋਂ ਵਧ ਹਿੱਸਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਜ਼ੀਰਕਪੁਰ ਖੇਤਰ 'ਚ ਸਰਗਰਮ ਪ੍ਰਾਪਰਟੀ ਕਾਰੋਬਾਰੀਆਂ, ਬਿਲਡਰਾਂ, ਡਿਵੈਲਪਰਾਂ, ਕਾਲੋਨਾਇਜ਼ਰਾਂ ਆਦਿ ਵੱਲੋਂ ਹੀ ਪਾਇਆ ਗਿਆ ਹੈ, ਜੋ ਕਿ ਵਿਵਾਦਾਂ ਵਿਚ ਘਿਰੇ ਹੋਏ ਹਨ । 
ਭਾਰਤੀ ਚੋਣ ਕਮਿਸ਼ਨ ਦੇ ਸੈਕਟਰੀ ਨੂੰ ਇਸ ਪਾਰਟੀ ਦੀ ਉਕਤ ਮਾਲੀ ਸਾਲ ਨਾਲ ਸੰਬੰਧਿਤ ਇਹ ਬੈਲੇਂਸ ਸ਼ੀਟ ਤੇ ਸਾਲਾਨਾ ਰਿਪੋਰਟ ਭੇਜੀ ਗਈ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਹਲਕਾ ਡੇਰਾਬੱਸੀ ਤੋਂ ਮੌਜੂਦਾ ਵਿਧਾਇਕ ਐਨ।ਕੇ। ਸ਼ਰਮਾ ਦੇ ਹਸਤਾਖਰਾਂ ਹੇਠ ਹੈ । ਜਿਸ ਮੁਤਾਬਿਕ ਪਾਰਟੀ ਨੂੰ ਉਕਤ ਮਾਲੀ ਸਾਲ ਦੌਰਾਨ ਕੁੱਲ 1,81,55,000 ਰੁਪਏ ਪਾਰਟੀ ਫ਼ੰਡ ਵਜੋਂ ਇਕੱਠੇ ਹੋਏ ਹਨ¢ ਇਸ ਜੋੜ ਵਿਚੋਂ 65,00,000 ਰੁਪਏ ਮਤਲਬ ਇੱਕ ਤਿਹਾਈ ਤੋਂ ਜ਼ਿਆਦਾ ਫ਼ੰਡ ਪ੍ਰਾਪਰਟੀ ਕਾਰੋਬਾਰ ਦੇ ਮੰਦੇ ਦਾ ਰੌਲਾ ਪਾਉਣ ਵਾਲੀਆਂ ਇਨ੍ਹਾਂ ਇੰਨਫ੍ਰਾਸਟ੍ਰਕਚਰ ਕੰਪਨੀਆਂ ਤੋਂ ਆਇਆ ਹੈ । ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸੂਚਨਾ ਕਾਨੰੂਨ ਤਹਿਤ ਹਾਸਲ ਕੀਤੇ ਇਹ ਅਧਿਕਾਰਤ ਖ਼ੁਲਾਸੇ ਅਨੁਸਾਰ ਪਾਰਟੀ ਨੂੰ 'ਵਿੱਤੀ ਦੇਣ' ਦੇਣ ਵਾਲਿਆਂ ਵਿਚ ਅਮਰੀਕਾ ਦੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਦੇ ਪਰਿਵਾਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਰਾਹੀਂ ਇੱਕ ਲੱਖ ਦੋ ਹਜ਼ਾਰ ਰੁਪਏ ਤੇ ਸਭ ਤੋਂ ਛੋਟੇ ਭਰਾ ਚਰਨਜੀਤ ਸਿੰਘ ਧਾਲੀਵਾਲ ਰਾਹੀਂ 25 ਲੱਖ ਰੁਪਏ ਦੇ ਰੂਪ ਵਿਚ ਹਿੱਸਾ ਪਾਇਆ ਗਿਆ ਹੈ, ਜੋ ਕਿ ਪਾਰਟੀ ਦੇ ਸਰਪ੍ਰਸਤ ਖ਼ੁਦ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਦੇ ਸੀਨੀਅਰ ਕੈਬਨਿਟ ਮੰਤਰੀਆਂ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਅਧਿਕਾਰਤ ਤੇ ਨਿੱਜੀ ਤੌਰ 'ਤੇ ਪਾਰਟੀ ਫ਼ੰਡ ਨੂੰ ਦਿੱਤੇ ਗਏ ਯੋਗਦਾਨ ਤੋਂ 25 ਗੁਣਾ ਵਧ ਹੈ । ਜ਼ੀਰਕਪੁਰ ਦੇ ਪ੍ਰਾਪਰਟੀ ਕਾਰੋਬਾਰੀਆਂ ਆਦਿ 'ਚੋਂ ਮੈਸਰਜ਼ ਬਰਨਾਲਾ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਹਾਲੀਵੁੱਡ ਡਿਵੈਲਪਰਜ ਵੀ।ਆਈ।ਪੀ। ਰੋਡ, ਮੋਤੀਆ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ (ਪਵਨ ਬਾਂਸਲ ਫ਼ੇਮ), ਸੈਣੀ ਡਿਵੈਲਪਰਜ ਐਾਡ ਪ੍ਰਮੋਟਰ ਪ੍ਰਾਈਵੇਟ ਲਿਮਟਿਡ, ਸੋਹੀ ਬਿਲਡਰਜ਼, ਜੀ।ਐੱਸ। ਪ੍ਰਮੋਟਰਜ਼ ਐਾਡ ਡਿਵੈਲਪਰਜ, ਮੋਹਾਲੀ ਆਧਾਰਿਤ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (ਕੁਲਵੰਤ ਸਿੰਘ ਫ਼ੇਮ), ਸੂਰੀਆ ਇੰਫ੍ਰਾਸਟਰਕਚਰਜ ਆਦਿ ਪ੍ਰਮੁੱਖ ਹਨ । ਇਸੇ ਤਰ੍ਹਾਂ ਪੰਚਕੂਲਾ ਵਾਸੀ ਇੱਕ ਮੁਕੇਸ਼ ਕੁਮਾਰ, ਹੁਸ਼ਿਆਰਪੁਰ ਵਾਸੀ ਲਖਵਿੰਦਰ ਸਿੰਘ ਲੱਖੀ ਨਾਮੀ ਸ਼ਖ਼ਸਾਂ ਵੱਲੋਂ ਮੁੱਖ ਮੰਤਰੀ ਨਾਲੋਂ ਕਰੀਬ ਪੰਜ ਗੁਣਾਂ ਵਧ ਯੋਗਦਾਨ ਪਾਇਆ ਗਿਆ ਹੈ । ਇਸ ਸੂਚੀ ਵਿਚ ਪਾਰਟੀ ਨੂੰ ਉਕਤ ਵਿੱਤੀ ਵਰ੍ਹੇ ਦੌਰਾਨ ਪਾਰਟੀ ਭੇਟਾ ਦੇਣ ਵਾਲੀਆਂ ਵੱਖ-ਵੱਖ ਕੁੱਲ 62 ਫ਼ਰਮਾਂ ਤੇ ਵਿਅਕਤੀਆਂ ਦੇ ਨਾਂ ਦਰਜ ਹਨ । 

'ਬਰਨਾਲਾ ਬਿਲਡਰਜ਼' ਵੱਲੋਂ ਅਕਾਲੀ ਦਲ ਨੂੰ ਸਾਲ 'ਚ ਤਿੰਨ ਵਾਰ ਫੰਡ
ਸ਼੍ਰੋਮਣੀ ਅਕਾਲੀ ਦਲ ਦੀ ਬੈਲੇਂਸ ਸ਼ੀਟ ਤੇ ਸਾਲਾਨਾ ਰਿਪੋਰਟ ਦੇ ਇੰਦਰਾਜ ਨੰਬਰ 2, 3 ਅਤੇ 5 ਵਿਚ ਇੱਕੋ ਫ਼ਰਮ ਮੈਸਰਜ਼ ਬਰਨਾਲਾ ਬਿਲਡਰਜ਼ ਐਾਡ ਪ੍ਰਾਪਰਟੀ ਕੰਸਲਟੈਂਟ ਵੱਲੋਂ ਸਟੇਟ ਬੈਂਕ ਆਫ਼ ਪਟਿਆਲਾ ਦੇ ਵੱਖ-ਵੱਖ ਚੈੱਕਾਂ ਰਾਹੀਂ ਕੁੱਲ 15 ਲੱਖ ਰੁਪਏ ਦੀ ਪਾਰਟੀ ਭੇਟਾ ਦਿੱਤੀ ਹੈ, ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸਟੇਟ ਇਨਵਾਈਰਮੈਂਟ ਇੰਪੈਕਟ ਅਥਾਰਿਟੀ (ਸੀਆ) ਦੀਆਂ ਸਖ਼ਤ ਹਦਾਇਤਾਂ 'ਤੇ ਇਸ ਫ਼ਰਮ ਦੇ ਮਾਇਆ ਗਾਰਡਨ ਨਾਮੀਂ ਪ੍ਰਾਜੈਕਟਾਂ ਵਿਚ ਘੋਰ ਉਲੰਘਣਾਵਾਂ ਦੇ ਸਬੰਧ ਵਿਚ ਇਹ ਸ਼ਿਕੰਜੇ 'ਚ ਲਿਆਂਦੀ ਹੋਈ ਹੈ । ਡੇਰਾ ਬੱਸੀ ਅਦਾਲਤ ਵਿਚ ਇਸ ਸਮੇਂ ਵੀ ਇਹ ਆਪਣੇ ਹਾਊਸ ਬਿਲਡਿੰਗ ਪ੍ਰਾਜੈਕਟਾਂ 'ਚ ਵਾਤਾਵਰਨ ਮਨਜ਼ੂਰੀਆਂ ਦੀ ਉਲੰਘਣਾ ਨੂੰ ਲੈ ਕੇ ਇਨਵਾਈਰਮੈਂਟ ਪ੍ਰੋਟੈਕਸ਼ਨ ਐਕਟ, 1986 ਦੀ ਧਾਰਾ 15 ਅਤੇ 16 ਤਹਿਤ ਪੰਜਾਬ ਰਾਜ ਪ੍ਰਦੂਸ਼ਣ ਰੋਕੂ ਬੋਰਡ ਦੀ ਕਾਨੰੂਨੀ ਕਾਰਵਾਈ ਦਾ ਸਾਹਮਣਾ ਹੀ ਨਹੀਂ ਕਰ ਰਹੀ, ਬਲਕਿ ਕੇਂਦਰੀ ਬੋਰਡ ਆਫ਼ ਐਕਸਾਈਜ, ਕਸਟਮਜ ਅਤੇ ਸਰਵਿਸ ਟੈਕਸ ਦੀ ਚੰਡੀਗੜ੍ਹ ਜ਼ੋਨ ਅਥਾਰਿਟੀ ਮੁਤਾਬਿਕ ਆਪਣੇ ਗਾਹਕਾਂ ਕੋਲੋਂ ਸਰਵਿਸ ਟੈਕਸ ਵਜੋਂ ਵਸੂਲੇ ਕਰੀਬ 12।87 ਕਰੋੜ ਰੁਪਏ ਅੱਗੇ ਨਾ ਜਮਾਂ ਕਰਵਾਏ ਜਾਣ ਨੂੰ ਲੈ ਕੇ ਵੀ ਦੋਸ਼ੀ ਠਹਿਰਾਈ ਜਾ ਚੁੱਕੀ ਹੈ । ਇਸ ਪੱਤਰਕਾਰ ਵੱਲੋਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉੱਚ ਅਧਿਕਾਰੀਆਂ ਕੋਲੋਂ ਲਈ ਗਈ ਜਾਣਕਾਰੀ ਮੁਤਾਬਿਕ ਇਸ ਵੇਲੇ ਵੀ ਇਸ ਇਲਾਕੇ ਦੇ ਡੇਢ ਦਰਜਨ ਦੇ ਕਰੀਬ ਅਜਿਹੇ ਪ੍ਰਾਜੈਕਟ ਵਾਤਾਵਰਨ ਨਿਯਮਾਂ ਦੀ ਘੋਰ ਉਲੰਘਣਾ ਨੂੰ ਲੈ ਕੇ ਸਰਕਾਰ ਤੇ 'ਸੀਆ' ਦੇ ਸ਼ਿਕੰਜੇ 'ਚ ਫਸੇ ਹੋਏ ਹਨ । ਇਸ ਤੋਂ ਇਲਾਵਾ ਹੋਰ ਕਈ ਫ਼ਰਮਾਂ ਵੀ ਇਨਕਮ ਟੈਕਸ, ਮਾਲ ਵਿਭਾਗ, ਨਿਰਮਾਣ ਕਾਰਜਾਂ ਲਈ ਜ਼ਮੀਨਦੋਜ਼ ਪਾਣੀ ਦੀ ਅਥਾਹ ਵਰਤੋਂ ਨੂੰ ਲੈ ਕੇ ਵੱਖ-ਵੱਖ ਕਾਨੰੂਨੀ ਤੇ ਅਪਰਾਧਿਕ ਕਾਰਵਾਈਆਂ ਦਾ ਸਾਹਮਣਾ ਕਰ ਰਹੀਆਂ ਹਨ ।

No comments:

Post a Comment