ਦਿੱਲੀ ਜਲ ਬੋਰਡ ਦੇ ਸੀਈਓ ਵਿਜਯ ਕੁਮਾਰ ਨੇ ਕਿਹਾ , ‘ ਦਿੱਲੀ ਜਲ ਬੋਰਡ ਦੀ ਇੱਕ ਮੀਟਿੰਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਇਸ ਵਿੱਚ ਮਹੱਤਵਪੂਰਨ ਫੈਸਲਾ ਲਿਆ ਗਿਆ ਜੋ ਸਾਡੇ ਘਰੇਲੂ ਉਪਭੋਗਤਾ ਹਨ, ਜੋ ਹਰ ਮਹੀਨੇ 20 ਕਿਲੋਲੀਟਰ ਤੋਂ ਘੱਟ ਪਾਣੀ ਦੀ ਖਪਤ ਕਰਦੇ ਹਨ ਅਤੇ ਜਿਹਨਾਂ ਦੇ ਮੀਟਰ ਕੰਮ ਕਰ ਰਹੇ , ਉਹਨਾਂ ਨੂੰ ਇੱਕ ਜਨਵਰੀ 2014 ਵਿੱਚ ਇਹ ਸੁਵਿਧਾ ਦਿੱਤੀ ਜਾਵੇਗੀ ।’
ਉਹਨਾ ਇਹ ਵੀ ਕਿਹਾ ਕਿ ਪਾਣੀ ਦੀ ਬਚਤ ਨੂੰ ਹੱਲਾਸ਼ੇਰੀ ਦੇਣ ਲਈ ਅਜਿਹੇ ਉਪਭੋਗਤਾ ਹਰ ਮਹੀਨੇ 20 ਕਿਲੋਲੀਟਰ ਤੋਂ ਜਿ਼ਆਦਾ ਪਾਣੀ ਦਾ ਇਸਤੇਮਾਲ ਕਰਨਗੇ, ਉਹਨਾਂ ਨੂੰ ਪੂਰੇ ਪਾਣੀ ਦਾ ਬਿੱਲ ਭਰਨਾ ਪਵੇਗਾ।
ਇਸ ਤੋਂ ਇਲਾਵਾ ਪਿਛਲੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਛੋਟ ਦੇਣ ਲਈ ਜੋ ਯੋਜਨਾ ਲਾਗੂ ਕੀਤੀ ਗਈ ਸੀ , ਉਸਨੂੰ 31 ਮਾਰਚ 2014 ਤੱਕ ਵਧਾਇਆ ਜਾ ਰਿਹਾ ਹੈ।
ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਮੁਫ਼ਤ ਪਾਣੀ ਦੀ ਸਪਲਾਈ ਇੱਕ ਅਹਿਮ ਮੁੱਦਾ ਸੀ । ਆਮ ਆਦਮੀ ਪਾਰਟੀ ਨੇ ਚੋਣ ਮੈਨੀਫੈਸਟੋ ਵਿੱਚ ਇਹ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਹਰ ਰੋਜ਼ ਪ੍ਰਤੀ ਪਰਿਵਾਰ 700 ਲੀਟਰ ਪਾਣੀ ਮੁਹੱਈਆ ਕਰਵਾਏਗੀ । ਜੋ ਇਸ ਐਲਾਨ ਨਾਲ ਲਗਭਗ ਪੂਰਾ ਹੋ ਜਾਵੇਗਾ ।
No comments:
Post a Comment