ਥਾਣਾ ਕੋਟਫੱਤਾ ਦੇ ਮੁੱਖ ਅਫਸਰ ਕਾਬਲ ਸਿੰਘ ਅਤੇ ਏਐਸਆਈ ਦਰਸ਼ਨ ਸਿੰਘ ਖਿਲਾਫ਼ ਧਾਰਾ 342, 323 ਅਤੇ ਐਸ ਸੀ , ਐਸ ਟੀ ਐਕਟ ਤਹਿਤ ਕੇਸ ਦਰਜ ਕਰਕੇ ਮੁਅੱਤਲ ਕਰਨ ਦਾ ਸਮਾਚਾਰ ਹੈ।
ਇਹ ਠਾਣੇਦਾਰਾਂ ਖਿਲਾਫ਼ ਦੋਸ਼ ਹੈ ਕਿ ਇਹਨਾ ਨੇ ਬਿਨਾਂ ਵਜ੍ਹਾ ਇੱਕ ਔਰਤ ਨੂੰ ਹਿਰਾਸਤ ਵਿੱਚ ਰੱਖ ਕੇ ਉਸਦੀ ਕੁੱਟਮਾਰ ਕੀਤੀ ਹੈ।
ਜਿ਼ਕਰਯੋਗ ਹੈ ਕਿ ਉਕਤ ਥਾਣੇ ਵਿੱਚ 27 ਦਸੰਬਰ ਨੂੰ ਪਿੰਡ ਫੁੂਸ ਮੰਡੀ ਦੀ ਅਮਰਜੀਤ ਕੌਰ ‘ਤੇ ਐਫਆਈਆਰ ਨੰਬਰ 125 ਤਹਿਤ ਕੇਸ ਦਰਜ ਕੀਤਾ ਗਿਆ ਸੀ ।
ਜਦਕਿ ਹੁਣ ਉਕਤ ਪੁਲੀਸ ਅਫਸਰਾਂ ਖਿਲਾਫ਼ ਅਮਰਜੀਤ ਕੌਰ ਦੇ ਪਤੀ ਬਲਦੇਵ ਸਿੰਘ ਨੇ ਕੇਸ ਦਰਜ ਕਰਾਇਆ ਹੈ।
ਬਲਦੇਵ ਸਿੰਘ ਮੁਤਾਬਿਕ ਥਾਣਾ ਕੋਟਫੱਤਾ ਵਿੱਚ ਉਸਦੀ ਪਤਨੀ ਅਮਰਜੀਤ ਕੌਰ ਨੂੰ 28 ਦਸੰਬਰ ਨੂੰ ਪੁੱਛਗਿੱਛ ਲਈ ਸੱਿਦਆ ਗਿਆ ਅਤੇ ਰਾਤ ਨੂੰ ਠਾਣੇ ਵਿੱਚ ਹੀ ਰੱਿਖਆ।
ਅਗਲੇ ਦਿਨ ਪਿੰਡ ਵਾਸੀਆਂ ਨੇ ਇਸ ਗੱਲ ਦੇ ਵਿਰੋਧ ਵਿੱਚ ਥਾਣੇ ਅੱਗੇ ਧਰਨਾ ਲਗਾਇਆ ਅਤੇ ਧਰਨੇ ਮਗਰੋਂ ਹੀ ਅਮਰਜੀਤ ਕੌਰ ਨੂੰ ਵਾਪਸ ਭੇਜਿਆ ਗਿਆ ।
ਜ਼ਿਲ੍ਹਾ ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਲਈ ਏ.ਐਸ.ਪੀ ਅਲਕਾ ਮੀਨਾ ਨੂੰ ਭੇਜਿਆ ਜਿਨ੍ਹਾਂ ਸਪੱਸ਼ਟ ਕੀਤਾ ਕਿ ਅਮਰਜੀਤ ਕੌਰ ਨੂੰ ਬਿਨਾਂ ਵਜ੍ਹਾ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਉਸ ਨਾਲ ਦੁਰ ਵਿਵਹਾਰ ਕੀਤਾ ਗਿਆ। ਇਸ ਰਿਪੋਰਟ ਦੇ ਅਧਾਰ ’ਤੇ ਪੁਲੀਸ ਥਾਣੇਦਾਰ ਅਤੇ ਏ.ਐਸ.ਆਈ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਹਿਲਾ ਸਿਹਤ ਵਿਭਾਗ ਵਿਚ ਆਸ਼ਾ ਵਰਕਰ ਹੈ ਜਿਸ ਦੀ ਤਰੱਕੀ ਰੋਕਣ ਲਈ ਉਸ ਨੂੰ ਕੇਸ ਵਿੱਚ ਫਸਾਇਆ ਗਿਆ ਸੀ।

No comments:
Post a Comment