Pages

ਬਾਜਵਾ ਨੂੰ ਬਿਪਤਾ : ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪ੍ਰਧਾਨ ਬਾਜਵਾ ਖਿਲਾਫ਼ ਦੋਸ਼ ਲਾ ਕੇ ਅਹੁਦਾ ਤਿਆਗਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ  ਸੂਬੇ ਵਿੱਚ ਅਹੁਦੇਦਾਰਾਂ ਦੀ ਵੱਡੀ ਫੌਜ ਖੜੀ ਕਰ ਦਿੱਤੀ ਹੈ ।ਪਰ ਕਾਂਗਰਸ ਦੇ ਬਹੁ ਗਿਣਤੀ ਸੀਨੀਅਰ ਆਗੂ  ਕੱਦ ਮੁਤਾਬਿਕ ਅਹੁਦੇ ਨਾ ਮਿਲਣ ਕਰਕੇ ਨਰਾਜ਼ ਵੀ ਹੋਏ ਹਨ , ਹੁਣ ਨਾਰਾਜ਼ ਆਗੂ ਆਪਣੇ ਅਹੁਦਿਆਂ ਤੋਂ ਅਸਤੀਫਾ  ਦੇਣ ਲੱਗੇ  ਹਨ । ਪਹਿਲਾਂ ਜਗਮੋਹਨ ਸਿੰਘ ਕੰਗ  ਤੋਂ ਬਾਅਦ ਫਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਕਾਰਜਕਾਰਨੀ ਤੋਂ ਅਸਤੀਫਾ  ਦੇ ਦਿੱਤਾ ਹੈ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਅਸਤੀਫਾ ਕੋਈ ਉਚ ਅਹੁੱਦਾ ਨਾ ਮਿਲਣ ਦੇ ਰੋਸ ਵਜੋਂ ਨਹੀਂ ਦਿੱਤਾ ਸਗੋਂ ਸੂਬਾ ਪ੍ਰਧਾਨ ਵੱਲੋਂ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਅਹੁਦੇ ਵੰਡਣ ਕਾਰਨ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਸਖਤ ਭਾਸ਼ਾ ਵਿਚ ਭੇਜੇ ਪੱਤਰ ਵਿਚ ਕਿਹਾ ਹੈ ਕਿ ਉਹ ਉਨ੍ਹਾਂ ਦੀ ਥਾਂ ਵੀ ਵਿਰੋਧੀਆਂ ਨੂੰ ਕਾਰਜਕਾਰਨੀ ਵਿਚ ਲੈ ਕੇ ਆਪਣੀ ‘ਪ੍ਰਤਾਪ ਕਾਂਗਰਸ’ ਮਜਬੂਤ ਕਰ ਸਕਦੇ ਹਨ।  ਪਾਰਟੀ ਪ੍ਰਧਾਨ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਕਾਰਜਕਾਰਨੀ ਵਿਚ ਲੈ ਕੇ ਹੋਰ ਸ਼ਹਿ ਦਿੱਤੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ। ਉਹ ਤਾਂ ਪਹਿਲਾਂ ਹੀ ਵਿਧਾਇਕ ਹਨ ਅਤੇ ਇਸ ਸਨਮਾਨਯੋਗ ਅਹੁਦੇ ਰਾਹੀਂ ਵੀ ਲੋਕਾਂ ਦੀ ਸੇਵਾ ਕਰ ਸਕਦੇ ਹਨ। ਉਨ੍ਹਾਂ ਕਦੇ ਵੀ ਹਾਈਕਮਾਂਡ ਕੋਲੋਂ ਕੋਈ ਅਹੁਦਾ ਨਹੀਂ ਮੰਗਿਆ। ਇਥੋਂ ਤਕ ਕਿ ਉਹ ਕਦੇ ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਅਤੇ ਹਰੀਸ਼ ਚੌਧਰੀ ਨੂੰ  ਨਹੀਂ ਮਿਲੇ।  ਸੂਤਰਾਂ ਅਨੁਸਾਰ ਇਸ ਮੁੱਦੇ ਉਪਰ ਅਗਲੇ ਦਿਨੀਂ ਕਈ ਅਹਿਮ ਫੈਸਲੇ ਹੋਣ ਦੀ ਸੰਭਾਵਨਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕੱਲ੍ਹ ਸ੍ਰੀ ਬਾਜਵਾ ਉਪਰ ਗੰਭੀਰ ਦੋਸ਼ ਲਾ ਕੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਕਾਰਨ ਪਹਿਲਾਂ ਹੀ ਪੰਜਾਬ ਇਕਾਈ ਵਿਚ ਹਲਚਲ ਮਚ ਗਈ ਹੈ। ਸ੍ਰੀ ਬਾਜਵਾ ਲੰਘੀ ਰਾਤ ਤੋਂ ਹੀ ਇਸ ਸਾਰੇ ਘਟਨ੍ਹਾ  ਉਪਰ ਨੇੜਿਓਂ ਨਜ਼ਰ ਰੱਖ ਰਹੇ ਸਨ। ਉਨ੍ਹਾਂ ਵਲੋਂ ਇਸ ਸਬੰਧੀ ਰਿਪੋਰਟ ਹਾਈਕਮਾਂਡ ਨੂੰ ਭੇਜੀ ਜਾ ਰਹੀ ਹੈ

No comments:

Post a Comment