ਸਿੱਖ ਕੌਮ ਦੀ ਮਾਨਸਿਕਤਾ ਵਿਚ ਸਦੀਆਂ ਤੋਂ ਚੌਹਾਂ ਸਾਹਿਬਜਾਦਿਆਂ ਦੀਆਂ ਦੁਮਾਲਿਆਂ ਅਤੇ ਦਸਤਾਰਾਂ ਵਾਲੀਆਂ ਤਸਵੀਰਾਂ ਹੀ ਸਮਾਈਆਂ ਹੋਈਆਂ ਹਨ। ਨਿਹੰਗ ਸਿੰਘ ਜਥੇਬੰਦੀਆਂ ਤਾਂ ਦੁਮਾਲੇ ਦੀ ਸ਼ੁਰੂਆਤ ਹੀ ਸਾਹਿਜ਼ਾਦਾ ਫਤਹਿ ਸਿੰਘ ਦੇ ਦੁਮਾਲਾ ਸਜਾਉਣ ਤੋਂ ਹੀ ਹੋਈ ਮੰਨਦੇ ਹਨ।
ਇਸੇ ਤਰ੍ਹਾਂ ਲੋਕ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀਆਂ ਤਸਵੀਰਾਂ ਵੀ ਮੈਦਾਨੇ ਜੰਗ ਵਿਚ ਦਸਤਾਰਾਂ ਅਤੇ ਸ਼ਸ਼ਤਰਾਂ ਸਹਿਤ ਜੂਝਦਿਆਂ ਦੀਆਂ ਵੇਖਦੇ ਆਏ ਹਨ।
ਸਿੱਖਾਂ ਦੀ ਸਰਬਉਚ ਧਰਮ ਪ੍ਰਚਾਰ ਸੰਸਥਾ (ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਛਪਦੇ ਗੁਰਮਤਿ ਪ੍ਰਕਾਸ਼ ਦੇ ਦਸੰਬਰ 2013 ਅੰਕ ਦੇ ਮੁਖ ਪੰਨੇ ਤੇ ਸਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ ਵਾਲੀਆਂ ਮਨੋਕਲਪਿਤ ਤਸਵੀਰਾਂ ਦੇਖਕੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਸਿੱਖ ਪ੍ਰਚਾਰਕ ਅਦਾਰਿਆਂ ਵਿਚ ਤਾਂ ਸਿੱਖ ਨੌਜਵਾਨਾਂ ਨੂੰ ਤਾਂ ਦਸਤਾਰਾਂ ਸਜਾਉਣ ਦੀ ਪ੍ਰੇਰਣਾ ਅਤੇ ਸਿਖਿਆ ਦਿੱਤੀ ਜਾਂਦੀ ਹੈ ਅਤੇ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।
ਦਸੰਬਰ ਦਾ ਮਹੀਨਾ ਵਿਸ਼ਵ ਭਰ ਦੇ ਸਿੱਖਾਂ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਹ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਂਨ ਅਵਤਾਰ ਸਿੰਘ ਮੱਕੜ ਹੀ ਦੱਸ ਸਕਦੇ ਹਨ ਕਿ ਉਹ ਦਸੰਬਰ ਦੇ ਅੰਕ ਵਿਚ ਚਾਰੇ ਸਾਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ ਵਾਲੀਆਂ ਮਨੋ ਕਲਪਿਤ ਤਸਵੀਰਾਂ ਛਾਪ ਕੇ ਤੁਸੀਂ ਦੇਸਾਂ ਵਿਦੇਸਾਂ ਵਿਚ ਵਸਦੇ ਸਿੱਖਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ।
No comments:
Post a Comment