ਇਸ ਇਮਾਰਤ ਦਾ ਆਲਾ ਦੁਆਲਾ ਗੰਦਗੀ ਨਾਲ ਭਰ ਗਿਆ ਹੈ ਅਤੇ ਅੰਦਰ ਪਈ ਮਸ਼ੀਨਰੀ ਨੂੰ ਜੰਗਾਲ ਖਾ ਰਿਹਾ ਹੈ। ਇਸ ਦੀ ਮੌਜੂਦਾ ਹਾਲਤ ਨੂੰ ਵੇਖਦਿਆਂ ਫੈਕਟਰੀ ਦੇ ਭਵਿੱਖ ’ਚ ਕਦੇ ਮੁੜ ਚਾਲੂ ਹੋਣ ਦੇ ਆਸਾਰ ਨਹੀਂ ਹਨ।
ਜਾਣਕਾਰੀ ਅਨੁਸਾਰ ਦੋ ਦਹਾਕੇ ਪਹਿਲਾਂ ਇਥੇ ਧਾਗਾ ਫੈਕਟਰੀ ਦਾ ਨਿਰਮਾਣ ‘ਦੀ ਸੈਰੀਕਲਚਰ ਸੈਂਟਰ ਆਫ਼ ਰੂਰਲ ਡਿਵੈਲਪਮੈਂਟ ਏਜੰਸੀ’ ਵੱਲੋਂ ਲੱਖਾਂ ਰੁਪਏ ਖਰਚ ਕੇ ਕੀਤਾ ਗਿਆ ਸੀ।Ê
ਪੰਜਾਬ ਦੇ ਤੱਤਕਾਲੀ ਰਾਜਪਾਲ ਸ੍ਰੀ ਐਚ.ਈ.ਭਾਗਵਤ ਪਾਂਡੇ ਵੱਲੋਂ 10 ਨਵੰਬਰ 1983 ਫੈਕਟਰੀ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੁਨੇਰਾ (ਧਾਰ ਕਲਾਂ) ਤੋਂ ਰੇਸ਼ਮ ਮੰਗਵਾ ਕੇ ਧਾਗਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਫੈਕਟਰੀ ’ਚ ਤਿਆਰ ਰੇਸ਼ਮ ਦਾ ਧਾਗਾ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਜੇ ਰਾਜਾਂ ਨੂੰ ਵੀ ਵੇਚਿਆ ਜਾਂਦਾ ਰਿਹਾ ਹੈ। ਵਪਾਰੀ ਗੁਆਂਢੀ ਸੂਬਿਆਂ ਤੋਂ ਇਥੇ ਆ ਕੇ ਰੇਸ਼ਮ ਦਾ ਧਾਗਾ ਖ਼ਰੀਦ ਕੇ ਲਿਜਾਉਂਦੇ ਸਨ।
ਮਸ਼ੀਨਾਂ ਨੂੰ ਚਲਾਉਣ ਲਈ ਕਾਰੀਗਰਾਂ ਅਤੇ ਰੇਸ਼ਮ ਦੇ ਕੋਰਿਆਂ ਤੋਂ ਧਾਗਾ ਤਿਆਰ ਕਰਨ ਉਪਰੰਤ ਮਸ਼ੀਨਾਂ ਨਾਲ ਹੀ ਧਾਗੇ ਨੂੰ ਲਪੇਟਣ ਦਾ ਕੰਮ ਕਰਨ ਲਈ ਇਲਾਕੇ ਦੀਆਂ ਔਰਤਾਂ ਨੂੰ ਰੁਜ਼ਗਾਰ ’ਤੇ ਲਾਇਆ ਗਿਆ ਸੀ। ਇਲਾਕੇ ਕੁਝ ਵਰ੍ਹਿਆਂ ਬਾਅਦ ਹੀ ਫੈਕਟਰੀ ਨੂੰ ਤਾਲਾ ਲਾ ਦਿੱਤਾ ਗਿਆ। ਸੂਤਰਾਂ ਅਨੁਸਾਰ ਸਮੇਂ ਦੇ ਨਾਲ-ਨਾਲ ਨਵੀਂਆਂ ਤਕਨੀਕਾਂ ਅਨੁਸਾਰ ਨਾ ਢਾਲਣ ਦੇ ਕਾਰਨ ਘਾਟਾ ਪੈਣਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਕੱਪੜਾ ਉਦਯੋਗ ਦੇ ਖੇਤਰ ’ਚ ਤੇਜ਼ੀ ਨਾਲ ਆਈ ਤਕਨੀਕੀ ´ਾਂਤੀ ਦਾ ਸਾਹਮਣਾ ਫੈਕਟਰੀ ’ਚ ਪੁਰਾਣੇ ਢੰਗ ਦੀਆਂ ਮਸ਼ੀਨਾਂ ਕਰਨ ਤੋਂ ਅਸਮਰਥ ਸਨ। ਸਾਲ 1994 ਵਿੱਚ ਧਾਗਾ ਫੈਕਟਰੀ ਮੁਕੰਮਲ ਰੂਪ ’ਚ ਬੰਦ ਹੋ ਗਈ।
ਇਮਾਰਤ ਦੀ ਨਿਰੰਤਰ ਅਣਦੇਖੀ ਦੇ ਕਾਰਨ ਖਸਤਾਹਾਲਤ ਹੋ ਗਈ ਹੈ ਅਤੇ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਪਏ ਹਨ, ਜਿਸ ਨੂੰ ਨਸ਼ੇੜੀ ਤੇ ਅਸਮਾਜਿਕ ਤੰਤ ਆਪਣੀ ਮੌਜ-ਮਸਤੀ ਲਈ ਵਰਤ ਰਹੇ ਹਨ। ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ) ਦੇ ਸੂਬਾ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ ਜ਼ਿਲ੍ਹੇ ’ਚ ਬੰਦ ਹੋ ਰਹੇ ਛੋਟੇ ਉਦਯੋਗਾਂ ਲਈ ਕੇਂਦਰ ਦੀਆਂ 1991 ਦੀਆਂ ਆਰਥਿਕ ਨੀਤੀਆਂ ਨੂੰ ਜ਼ਿੰਮੇਵਾਰ ਮੰਨਦੇ ਹਨ।
No comments:
Post a Comment