Pages

ਭਗੌੜਾ ਅਕਾਲੀ ਆਗੂ ਗ੍ਰਿਫ਼ਤਾਰ

ਤਲਵੰਡੀ ਸਾਬੋ : ਇਰਾਦਾ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਸ਼੍ਰੋਮਣੀ ਅਕਾਲੀ ਦਲ(ਬਾਦਲ)ਦੇ ਸਾਬਕਾ ਜ਼ਿਲ੍ਹਾ ਯੂਥ ਆਗੂ ਹਰਜਿੰਦਰ ਸਿੰਘਬਿੱਟੂ ਵਾਸੀ ਜੰਬਰ ਬਸਤੀ ਨੂੰ ਤਲਵੰਡੀ ਸਾਬੋ ਪੁਲੀਸ ਨੇ ਅਸਲੇ ਸਮੇਤ ਗ੍ਰਿਫ਼ਤਾਰ ਕਰਕੇ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤਨੇ ਉਸਨੂੰ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ’ਤੇ ਕੇਂਦਰੀ ਜੇਲ੍ਹ ਬਠਿੰਡਾ ਭੇਜ ਦਿੱਤਾ। ਦੱਸਣਯੋਗ ਹੈ ਕਿ 15 ਨਵੰਬਰ ਨੂੰ ਹਰਜਿੰਦਰ ਸਿੰਘਬਿੱਟੂ ਨੇ ਪਿੰਡ ਦੇ ਹੀ ਸੰਤੋਖ ਸਿੰਘ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਸੀ। ਤਲਵੰਡੀ ਸਾਬੋ ਪੁਲੀਸ ਨੇ ਬਿੱਟੂ ਦੇ ਖਿਲਾਫ਼ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ,ਪਰ ਉਹ ਪੁਲੀਸ ਦੀ ਗ੍ਰਿਫਤ ਤੋਂ ਬਾਹਰ  ਚੱਲਿਆ  ਰਿਹਾ ਸੀ।ਬੀਤੀ ਦੇਰ ਸ਼ਾਮ ਜਦ ਪੁਲੀਸ ਨੂੰ ਬਿੱਟੂ ਦੇ ਘਰ ਆਉਣ ਦੀ ਸੂਚਨਾ ਮਿਲੀ ਤਾਂ ਐਸ.ਐੱਚ..ਸੰਦੀਪ ਸਿੰਘ ਭਾਟੀ ਦੀ ਅਗਵਾਈ ਵਿੱਚ ਪੁਲੀਸਨੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਉਸ ਤੋਂ ਇੱਕ 9 ਐਮ.ਐਮ.ਨਜਾਇਜ਼ ਪਿਸਤੌਲ ਬਰਾਮਦ ਕਰਨ ਦਾ ਵੀਦਾਅਵਾ ਕੀਤਾ ਹੈ। ਹਰਜਿੰਦਰ ਸਿੰਘ ਬਿੱਟੂ ਕੁੱਝ ਮਹੀਨੇ ਪਹਿਲਾਂ ਉਸ ਸਮੇਂ ਚਰਚਾ ਵਿੱਚ ਆਇਆ,ਜਦ ਬਠਿੰਡਾ ਪੁਲੀਸ ਨੇ ਇੱਕ ਵੱਡੀਕਾਰਵਾਈ ਕਰਦਿਆਂ ਉਸ ਦੇ ਘਰੋਂ ਪੰਜਾਬ ਦੇ ਤਿੰਨ ਨਾਮੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਉਸ ਮੌਕੇ ਬਿੱਟੂ ਨੂੰ ਵੀਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਸੀ। ਉਹ ਜ਼ਮਾਨਤ ’ਤੇ ਆਇਆ ਸੀ। ਜ਼ਮਾਨਤ ’ਤੇ ਆਉਣ ਤੋਂਬਾਅਦ ਹੀ ਉਹ ਇਰਾਦਾ ਕਤਲ ਕੇਸ ਵਿੱਚ ਫਸ ਗਿਆ। ਪੁਲੀਸ ਨੇ ਗ੍ਰਿਫਤਾਰ ਕੀਤੇ ਹਰਜਿੰਦਰ ਸਿੰਘ ਬਿੱਟੂ ਨੂੰ ਅੱਜ ਇੱਥੇ ਮਾਣਯੋਗ ਜੱਜਗਗਨਦੀਪ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ

No comments:

Post a Comment