ਅਹਿਮਦਾਬਾਦ ਦੀ ਕਰਾਈਮ ਬਰਾਂਚ ਸ਼ਾਖਾ ਨੇ ਤੀਸਤਾ , ਉਸਦੇ ਪਤੀ ਜਾਵੇਦ ਆਨੰਦ ਅਤੇ ਸਵਰਗੀ ਕਾਂਗਰਸ ਸਾਂਸਦ ਅਹਿਸਾਨ ਜਾਫ਼ਰੀ ਦੇ ਬੇਟੇ ਤਨਵੀਰ ਦੇ ਖਿਲਾਫ਼ ਐਫ਼ਆਈਆਰ ਦਰਜ਼ ਕੀਤੀ ਹੈ।
ਗੁਜਰਾਤ ਪੁਲੀਸ ਇਸੇ ਨੂੰ ਧੋਖਾਧੜੀ ਦਾ ਇੱਕ ਆਮ ਮਾਮਲਾ ਦੱਸ ਰਹੀ ਹੈ । ਜਦਕਿ ਸਮਾਜਿਕ ਕਾਰਕੁੰਨ ਇਸ ਕੇਸ ਦਰਜ ਹੋਣ ਦੇ ਸਮੇਂ ਤੇ ਸਵਾਲ ਉਠਾ ਰਹੇ ਹਨ।
ਤੀਸਤਾ ਨੇ ਇਸ ਮਾਮਲੇ ਨੂੰ ਗੁਲਬਰਗ ਸੁਸਾਇਟੀ ਦੰਗਾ ਮਾਮਲੇ ਵਿੱਚ ਚੱਲ ਰਹੀ ਉਹਨਾਂ ਨਿਆਇਕ ਲੜਾਈ ਨੂੰ ਪੱਟੜੀ ਤੋਂ ਉਤਾਰਨ ਦੀ ਕੋਸਿ਼ਸ਼ ਦੱਸਿਆ ਹੈ।
ਗੁਲਬਰਗ ਸੁਸਾਇਟੀ ਦੰਗੇ ਵਿੱਚ ਆਪਣੇ ਪਰਿਵਾਰ ਦੇ ਤਿੰਨ ਲੋਕਾਂ ਨੂੰ ਖੋਹਣ ਵਾਲੇ ਫਿਰੋਜ਼ ਖਾਨ ਨੇ ਇਹ ਸਿ਼ਕਾਇਤ ਦਰਜ਼ ਕਰਾਈ ਹੈ ਕਿ ਤੀਸਤਾ ਅਤੇ ਹੋਰਾਂ ਨੇ ਉਹਨਾ ਦੇ ਨਾਂਮ ਦੇ ਧੋਖਾਧੜੀ ਕੀਤੀ ਹੈ।
ਸਾਲ 2002 ਵਿੱਚ ਦੰਗਾ ਪੀੜਤਾਂ ਨੇ ਤੀਸਤਾ ਸੀਤਲਵਾੜ ਅਤੇ ਹੋਰ ਦੇ ਖਿਲਾਫ਼ ਉਹਨਾਂ ਦੇ ਨਾਂਮ ਤੇ ਵਿਦੇਸ਼ਾਂ ਵਿੱਚੋਂ ਚੰਦਾ ਲੈਣ ਅਤੇ ਉਸਦੇ ਦੁਰਪ੍ਰਯੋਗ ਦਾ ਦੋਸ਼ ਲਗਾਇਆ ਹੈ ।
ਤੀਸਤਾ ਅਤੇ ਹੋਰ ਲੋਕਾਂ ਉਪਰ ਭਰੋਸਾ ਤੋੜਨ, ਧੌਖਾਧੜੀ ਅਤੇ ਅਪਰਾਧਿਕ ਛੜਯੰਤਰ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਜਾਂਚ ਅਹਿਮਦਾਬਾਦ ਕਰਾਈਮ ਬ੍ਰਾਂਚ ਦੇ ਅਸਿਸਟੈਂਟ ਕਮਿਸ਼ਨਰ ਆਫ ਪੁਲੀਸ ਐਨ ਕੇ ਪਟੇਲ ਕਰ ਰਹੇ ਹਨ ।
ਉਹਨਾਂ ਬੀਬੀਸੀ ਨੂੰ ਦੱਸਿਆ , ‘ ਤੀਸਤਾ ਅਤੇ ਹੋਰਾਂ ਉਪਰ ਦੋਸ਼ ਹੈ ਕਿ ਉਹਨਾ ਨੇ ਗੁਲਬਰਗ ਸੋਸਾਇਟੀ ਅਤੇ ਦੂਸਰੇ ਦੰਗਿਆਂ ਵਿੱਚ ਪ੍ਰਭਾਵਿਤ ਵਿਅਕਤੀਆਂ ਦੀਆਂ ਤਸਵੀਰਾਂ ਅਤੇ ਵੀਡਿਓ ਆਪਣੀ ਵੈੱਬਸਾਈਟ ਲਾ ਕੇ ਲੋਕਾਂ ਤੋਂ ਉਹਨਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ ।
ਪਟੇਲ ਨੇ ਕਿਹਾ ਕਿ ਪਠਾਨ ਨੇ ਦੋਸ਼ ਲਾਇਆ ਹੈ ਇਸ ਦਾਨ ਵਿੱਚੋਂ ਇੱਕ ਕਰੋੜ 51 ਲੱਖ ਰੁਪਏ ਨੂੰ ਤੀਸਤਾ ਅਤੇ ਹੋਰ ਮੁਲਾਜ਼ਮਾਂ ਨੇ ਸਾਲ 2007 ਤੋਂ 2011 ਵਿੱਚ ਆਪਣੇ ਨਿੱਜੀ ਕੰਮਾਂ ਲਈ ਇਸਤੇਮਾਲ ਕੀਤਾ ਹੈ।
ਸਿ਼ਕਾਇਤ ਕਰਤਾ ਨੇ ਦੋਸ਼ ਲਾਇਆ ਕਿ ਇਹਨਾਂ ਤਸਵੀਰਾਂ ਅਤੇ ਵੀਡਿਓ ਨਾਲ ਤੀਸਤਾ ਦੀ ਸੰਸਥਾ ਸਿਟੀਜਨਸ ਫਾਰ ਜਸਟਿਸ ਐਂਡ ਪੀਸ (ਸੀਜੇਪੀ) ਅਤੇ ਸਬਰੰਗ ਨੂੰ ਕਰੋੜਾਂ ਰੁਪਏ ਦਾ ਦਾਨ ਮਿਲਿਆ ਸੀ ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਗੁਲਬਰਗ ਸੁਸਾਇਟੀ ਦੇ ਬਾਕੀ ਨਿਵਾਸੀਆਂ ਦਾ ਬਿਆਨ ਲੈਣ ਮਗਰੋਂ ਹੀ ਤੀਸਤਾ ਦੀ ਗ੍ਰਿਫ਼ਤਾਰੀ ਦੇ ਬਾਰੇ ਫੈਸਲਾ ਲੈਣਗੇ।
ਗੁਜਰਾਤ ਸਰਕਾਰ ਉਪਰ ਦੋਸ਼ ਲਾਉਂਦੇ ਹੋਏ ਤੀਸਤਾ ਨੇ ਕਿਹਾ ਧੋਖਾਧੜੀ ਦਾ ਇਹ ਮਾਮਲਾ ਫਰਜ਼ੀ ਹੈ ਅਤੇ ਇਹ ਦੰਗਾ ਪੀੜਤਾਂ ਨੂੰ ਨਿਆ 0ਦਿਵਾਉਣ ਦੀ ਲੜਾਈ ਰੋਕਣ ਦੀ ਇੱਕ ਸਾਜਿ਼ਸ ਹੈ। ਉਸਨੇ ਕਿਹਾ ਕਿ ਸਾਡੇ ਖਿਲਾਫ਼ ਸਾਰੇ ਦੋਸ਼ ਝੂਠੇ ਹਨ ਅਤੇ ਇਹ ਮਾਮਲਾ ਉਹਨਾਂ ਐਸਆਈਟੀ ਮਾਮਲੇ ਵਿੱਚ ਮੋਦੀ ਨੂੰ ਦਿੱਤੀ ਗਈ ਕਲੀਨ ਚਿੱਟ ਨੂੰ ਚੁਣੌਤੀ ਦੇਣ ਤੋਂ ਰੋਕਣ ਦੀ ਕੋਸਿ਼ਸ਼ ਹੈ।
No comments:
Post a Comment