ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਭਾਵੇਂ ਲੰਘੀ 12 ਦਸੰਬਰ ਨੂੰ ਸੀਨੀਅਰ ਭਾਰਤੀ ਡਿਪਲੋਮੈਟ ਦੇਵਯਾਨੀਖੋਬਰਾਗੜੇ ਨੂੰ ਇਕ ਵੀਜ਼ਾ ਫਰਾਡ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਪੂਰੀ ਕੂਟਨੀਤਕ ਛੋਟ ਹਾਸਲ ਸੀ। 39-ਸਾਲਾਬੀਬੀ ਖੋਬਰਾਗੜੇ ਭਾਵੇਂ ਨਿਊਯਾਰਕ ਵਿਚ ਡਿਪਟੀ ਕਾਊਂਸਲ ਜਨਰਲ ਵਜੋਂ ਤਾਇਨਾਤ ਸਨ ਪਰ 26 ਅਗਸਤ 2013 ਤੋਂ ਉਨ੍ਹਾਂ ਨੂੰ ਸੰਯੁਕਤਰਾਸ਼ਟਰ ਵਿਚ ਸਥਾਈ ਭਾਰਤੀ ਮਿਸ਼ਨ ਦੇ ਸਲਾਹਕਾਰ ਵਜੋਂ ਮਾਨਤਾ ਦਿੱਤੀ ਗਈ ਅਤੇ ਸਲਾਹਕਾਰ ਵਜੋਂ ਉਨ੍ਹਾਂ ਦਾ ਦਰਜਾ 31 ਦਸੰਬਰ2013 ਤਕ ਲਾਗੂ ਸੀ। ਇਹ ਐਕਰੀਡੀਏਸ਼ਨ ਸੰਯੁਕਤ ਰਾਸ਼ਟਰ ਦੀ ਮਹਾਂਸਭਾ 2013 ਲਈ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ਅਧਿਕਾਰਾਂ ਅਤੇ ਛੋਟਾਂ ਦੇ ਅਹਿਦਨਾਮੇ ਤਹਿਤ ਅਨੁਛੇਦ 4 ਧਾਰਾ 11 ਏ ਤਹਿਤ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੇ ਸਾਰੇ ਨੁਮਾਇੰਦਿਆਂ ਨੂੰਜ਼ਾਤੀ ਗ੍ਰਿਫ਼ਤਾਰੀ ਜਾਂ ਹਿਰਾਸਤ ਅਤੇ ਉਨ੍ਹਾਂ ਦੇ ਸਾਮਾਨ ਦੀ ਜ਼ਬਤੀ ਤੋਂ ਛੋਟਾਂ ਹਾਸਲ ਹਨ। ਨੁਮਾਇੰਦਿਆਂ ਦੇ ਵਰਗ ਵਿਚ ਸਾਰੇ ਡੈਲੀਗੇਟ,ਡਿਪਟੀ ਡੈਲੀਗੇਟ, ਸਲਾਹਕਾਰ, ਤਕਨੀਕੀ ਮਾਹਿਰ ਅਤੇ ਵਫ਼ਦਾਂ ਦੇ ਸਕੱਤਰ ਸ਼ਾਮਲ ਹਨ।
No comments:
Post a Comment