Pages

ਸਬਰ ਦਾ ਸੰਘਰਸ਼ :: ਭਾਈ ਲਖਵਿੰਦਰ ਸਿੰਘ ਲੱਖਾ ਦੀ ਰਿਹਾਈ ਦੇ ਹੁਕਮ, ਜਥਾ ਬੂੜੈਲ ਜੇਲ੍ਹ ਲਈ ਰਵਾਨਾ


ਭਾਈ ਗੁਰਬਖਸ਼ ਸਿੰਘ ਖਾਲਸਾ ਦੀ  ਭੁੱਖ ਹੜਤਾਲ ਨੇ ਅੱਜ ਬੇਅੰਤ ਕਤਲ ਕੇਸ ਵਿੱਚ ਲੰਬੀ ਸਜ਼ਾ ਭੁਗਤ ਚੁੱਕੇ ਭਾਈ ਲਖਵਿੰਦਰ ਸਿੰਘ ਲੱਖਾ ਦੀ  ਪੈਰੋਲ ਤੇ ਰਿਹਾਈ ਲਈ ਰਾਹ ਪੱਧਰਾ ਕਰ ਦਿੱਤਾ ਹੈ।
ਭਾਈ ਲਖਵਿੰਦਰ ਸਿੰਘ ਲੱਖਾ ਦੀ ਰਿਹਾਈ ਸਬੰਧੀ ਕਾਗਜੀ ਕਾਰਵਾਈ ਲੁਧਿਆਣੇ ਵਿਚ ਸਾਰੀ ਮੁਕੰਮਲ ਹੋ ਗਈ ਹੈ। ਭਾਈ ਲੱਖਾ ਦੀ ਜਮਾਨਤ ਲਈ 4 ਲੱਖ ਰੁਪਏ 'ਬਾਂਡ' ਭਾਈ ਲੱਖਾ ਦੇ ਚਾਚਾ ਰਣਜੀਤ ਸਿੰਘ, ਅਤੇ ਮਨਵਿੰਦਰ ਸਿੰਘ ਗਿਆਸਪੁਰਾ ਵੱਲੋ ਭਰ ਦਿਤੇ ਗਏ ਹਨ। ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਦਸਿਆਂ ਹੈ ਕਿ ਹੁਣ ਭਾਈ ਲੱਖਾ ਨੂੰ ਰਿਹਾਅ ਕਰਆਉਣ ਲਈ ਲੁਧਿਆਣੇ ਤੋ ਸਿੱਖ ਸੰਗਤਾਂ ਬੁੜੇਲ ਜੇਲ੍ਹ ਚੰਡੀਗੜ ਜਾਣ ਲਈ ਰਵਾਨਾ ਹੋ ਚੁੱਕਿਆ ਹੈ। ਭਾਈ ਲੱਖਾ ਦੀ ਰਿਹਾਈ ਉਪਰਅੰਤ ਗੁ: ਅੰਬ ਸਾਹਿਬ ਮੋਹਾਲੀ ਵਿਖੇ ਮੱਥਾ ਟੇਕ ਕੇ ਲੁਧਿਆਣਾ ਵਾਪਸੀ ਲਈ ਚਾਲੇ ਪਾਉਣਗੀਆਂ । ਪਰਿਵਾਰ ਵਿਚੋ ਉਹਨਾਂ ਦੀ ਭੈਣ ਸਖਵਿੰਦਰ ਕੌਰ ਤੇ ਜੀਜਾ ਜੰਗ ਸਿੰਘ ਅਤੇ ਉਹਨਾਂ ਦੇ ਚਾਚਾ ਰਣਜੀਤ ਸਿੰਘ ਅਤੇ ਇਸ ਮੌਕੇ ਸੁਰਿੰਦਰਜੀਤ ਸਿੰਘ ਸੰਧੂ, ਅਮ੍ਰਿਤਪਾਲ ਸਿੰਘ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ ,ਸਰਪੰਚ ਜਰਨੈਲ ਸਿੰਘ ,ਬਲਜੀਤ ਸਿੰਘ ਕਾਲਾਨੰਗਲ ਆਦਿ ਮੋਜੂਦ ਹਨ

No comments:

Post a Comment