ਬਠਿੰਡਾ, 28 ਦਸੰਬਰ
ਔਰਤਾਂ ’ਤੇ ਸਭ ਤੋਂ ਜ਼ਿਆਦਾ ਤੇਜ਼ਾਬੀ ਹਮਲਿਆਂ ਦੇ ਮਾਮਲੇ ’ਚ ਪੰਜਾਬ ਦੇਸ਼ ਦਾ ਦੂਜੇ ਨੰਬਰ ਦਾ ਸੂਬਾ ਬਣ ਗਿਆ ਹੈ। ਉੱਤਰੀ ਭਾਰਤ ’ਚੋਂ ਤਾਂ ਪੰਜਾਬ ਇਸ ਮਾਮਲੇ ਵਿੱਚ ਪਹਿਲੇ ਨੰਬਰ ਤੇ ਆ ਗਿਆ ਹੈ। ਦੇਸ਼ ਦੇ ਸਿਰਫ਼ ਪੰਜ ਸੂਬੇ ਹੀ ਅਜਿਹੇ ਹਨ ਜਿੱਥੇ ਲੰਘੇ ਤਿੰਨ ਵਰ੍ਹਿਆਂ ਤੋਂ ਔਰਤਾਂ ’ਤੇ ਕੋਈ ਵੀ ਤੇਜ਼ਾਬੀ ਹਮਲਾ ਨਹੀਂ ਹੋਇਆ ਹੈ। ਪੰਜਾਬ ਵਿੱਚ ਸਾਲ 2010, 2011 ਤੇ ਸਾਲ 2012 ਵਿੱਚ ਦੋ ਦਰਜਨ ਔਰਤਾਂ ਤੇ ਤੇਜ਼ਾਬੀ ਹਮਲੇ ਹੋਏ ਹਨ ਜਿਸ ਦੇ ਸਬੰਧ ਵਿੱਚ 21 ਪੁਲੀਸ ਕੇਸ ਦਰਜ ਹੋਏ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਮੁਲਕ ’ਚੋਂ ਉੱਤਰ ਪ੍ਰਦੇਸ਼ ਲੰਘੇ ਤਿੰਨ ਵਰ੍ਹਿਆਂ ’ਚ ਤੇਜ਼ਾਬੀ ਹਮਲਿਆਂ ਦੇ ਮਾਮਲੇ ਵਿੱਚ ਸਿਖਰ ’ਤੇ ਆ ਗਿਆ ਹੈ। ਇਨ੍ਹਾਂ ਤਿੰਨ ਵਰ੍ਹਿਆਂ ’ਚ ਉਤਰ ਪ੍ਰਦੇਸ਼ ਵਿੱਚ ਤੇਜ਼ਾਬੀ ਹਮਲਿਆਂ ਦਾ 39 ਔਰਤਾਂ ਨੂੰ ਸ਼ਿਕਾਰ ਹੋਣਾ ਪਿਆ ਹੈ ਜਦੋਂ ਕਿ ਪੁਲੀਸ ਨੇ ਇਸ ਸਬੰਧ ਵਿੱਚ 30 ਪੁਲੀਸ ਕੇਸ ਦਰਜ ਕੀਤੇ ਹਨ। ਪੁਲੀਸ ਨੇ ਇਨ੍ਹਾਂ ਤਿੰਨ ਵਰ੍ਹਿਆਂ ਵਿੱਚ 43 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਵਿੱਚ ਤਾਜ਼ਾ ਤੇਜ਼ਾਬੀ ਹਮਲੇ ਦਾ ਸ਼ਿਕਾਰ ਬਰਨਾਲਾ ਦੀ ਲੜਕੀ ਹਰਪ੍ਰੀਤ ਕੌਰ ਚੱਲ ਵਸੀ ਹੈ ਜਿਸ ’ਤੇ ਲੁਧਿਆਣਾ ’ਚ ਤੇਜ਼ਾਬੀ ਹਮਲਾ ਹੋਇਆ ਸੀ। ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਤੇਜ਼ਾਬੀ ਹਮਲੇ ਲਗਾਤਾਰ ਹੁੰਦੇ ਰਹੇ ਹਨ।
ਪੰਜਾਬ ਅੰਦਰ ਤਿੰਨ ਸਾਲਾਂ ’ਚ 24 ਔਰਤਾਂ ਇਨ੍ਹਾਂ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਈਆਂ ਹਨ। ਹਮਲਾ ਕਰਨ ਵਾਲੇ 32 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਨੇ ਇਨ੍ਹਾਂ ਦੇ ਸਬੰਧ ’ਚ ਦਰਜ ਕੀਤੇ 21 ਪੁਲੀਸ ਕੇਸਾਂ ਚੋੋਂ 15 ਕੇਸਾਂ ਵਿੱਚ ਹੀ ਚਾਰਜਸ਼ੀਟ ਫਾਈਲ ਕੀਤੀ ਹੈ। ਸਾਲ 2010 ਵਿੱਚ ਪੰਜਾਬ ’ਚ 10 ਔਰਤਾਂ ’ਤੇ ਤੇਜ਼ਾਬੀ ਹਮਲੇ ਹੋਏ ਤੇ ਸਾਲ 2011 ਵਿੱਚ ਤੇਜ਼ਾਬੀ ਹਮਲਿਆਂ ਦਾ ਹੋਰ 10 ਔਰਤਾਂ ਨੂੰ ਸ਼ਿਕਾਰ ਹੋਣਾ ਪਿਆ ਹੈ। ਸਾਲ 2012 ’ਚ ਚਾਰ ਔਰਤਾਂ ’ਤੇ ਤੇਜ਼ਾਬੀ ਹਮਲੇ ਹੋਏ।
ਚਾਲੂ ਸਾਲ ਦੌਰਾਨ ਦਾ ਅੰਕੜਾ ਪ੍ਰਾਪਤ ਨਹੀਂ ਹੋ ਸਕਿਆ ਹੈ ਪਰ ਲੁਧਿਆਣਾ ਵਿੱਚ ਹੋਏ ਤੇਜ਼ਾਬੀ ਹਮਲੇ ਦੀ ਸ਼ਿਕਾਰ ਲੜਕੀ ਦੀ ਮੌਤ ਮਗਰੋਂ ਹਰ ਕੋਈ ਝੰਜੋੜਿਆ ਗਿਆ ਹੈ।
ਸੁਪਰੀਮ ਕੋਰਟ ਵੱਲੋਂ ਲਕਸ਼ਮੀ ਬਨਾਮ ਭਾਰਤ ਸਰਕਾਰ ਦੇ ਕੇਸ ਵਿੱਚ ਸੂਬਿਆਂ ਨੂੰ ਵੀ ਤੇਜ਼ਾਬ ਦੀ ਵਿਕਰੀ ਨੂੰ ਨਿਯਮਤ ਕਰਨ ਅਤੇ ਸੌਖੀ ਪਹੁੰਚ ਨੂੰ ਘਟਾਉਣ ਦੇ ਹੁਕਮ ਕੀਤੇ ਸਨ। ਕੇਂਦਰ ਸਰਕਾਰ ਨੇ 30 ਅਗਸਤ 2013 ਨੂੰ ਸੂਬਾ ਸਰਕਾਰਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ। ਵੇਰਵਿਆਂ ਅਨੁਸਾਰ ਚੰਡੀਗੜ੍ਹ ਵਿੱਚ ਲੰਘੇ ਤਿੰਨ ਵਰ੍ਹਿਆਂ ਵਿੱਚ 3 ਔਰਤਾਂ ’ਤੇ ਤੇਜ਼ਾਬੀ ਹਮਲੇ ਹੋਏ ਹਨ ਤੇ ਪੁਲੀਸ ਨੇ ਦੋ ਪੁਲੀਸ ਕੇਸ ਦਰਜ ਕੀਤੇ ਹਨ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 31 ਔਰਤਾਂ ਨੂੰ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਇਸ ਸਬੰਧੀ ਪੁਲੀਸ ਨੇ 31 ਪੁਲੀਸ ਕੇਸ ਦਰਜ ਕੀਤੇ ਹਨ ਅਤੇ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀਆਂ ਮਹਿਲਾਵਾਂ ਤਿੰਨ ਵਰ੍ਹਿਆਂ ਦੌਰਾਨ ਸੁਰੱਖਿਅਤ ਰਹੀਆਂ ਹਨ ਜਦੋਂ ਕਿ ਰਾਜਸਥਾਨ ਵਿੱਚ 9 ਮਹਿਲਾਵਾਂ ਨੂੰ ਤੇਜ਼ਾਬੀ ਹਮਲੇ ਝੱਲਣੇ ਪਏ ਹਨ ਅਤੇ ਜੰਮੂ ਕਸ਼ਮੀਰ ਵਿੱਚ 5 ਔਰਤਾਂ ਨੂੰ ਤੇਜ਼ਾਬੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਦੇਸ਼ ਭਰ ’ਚੋਂ ਤੀਸਰੇ ਨੰਬਰ ਤੇ ਆਂਧਰਾ ਪ੍ਰਦੇਸ਼ ਹੈ ਜਿੱਥੋਂ ਦੀਆਂ 20 ਔਰਤਾਂ ਨੂੰ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ।
ਜਿਨ੍ਹਾਂ ਸੂਬਿਆਂ ’ਚ ਲੰਘੇ ਤਿੰਨ ਵਰ੍ਹਿਆਂ ’ਚ ਕੋਈ ਤੇਜ਼ਾਬੀ ਹਮਲਾ ਨਹੀਂ ਹੋਇਆ ਹੈ, ਉਨ੍ਹਾਂ ’ਚ ਅਰੁਨਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮਨੀਪੁਰ, ਮਿਜੋਰਮ, ਮੇਘਾਲਿਆ ਅਤੇ ਨਾਗਾਲੈਂਡ ਸ਼ਾਮਲ ਹੈ। ਬਿਹਾਰ ’ਚ ਤੇਜ਼ਾਬੀ ਹਮਲਿਆਂ ਦੇ ਸਬੰਧ ’ਚ 16 ਪੁਲੀਸ ਕੇਸ ਦਰਜ ਹੋਏ ਹਨ ਤੇ 23 ਔਰਤਾਂ ਨੂੰ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ।

No comments:
Post a Comment